02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਕੰਮਕਾਜੀ ਇਸਤਰੀ ਲਈ ਨੌਕਰੀ - ਉਡਾਰੀ ਜਾਂ ਲਾਚਾਰੀ

Ad Position 21
No active advertisement
ਅਜੀਤ ਡੈਸਕ 30-07-2026


ਰੋਜ਼ਾਨਾ ਸਾਹਮਣੇ ਆਉਂਦੀਆਂ ਕਈ ਉਦਾਹਰਨਾਂ ਨੇ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਨੌਕਰੀ ਇਸਤਰੀ ਦੀ ਲਾਚਾਰੀ ਹੈ ਕਿ ਉਡਾਰੀ।
ਦਿਮਾਗੀ ਤੇ ਸਰੀਰਕ ਸਿਹਤ ਲਈ ਘਰੋਂ ਨਿਕਲਣਾ ਜ਼ਰੂਰੀ ਹੈ। ਲੋਕਾਂ ਨਾਲ ਵਿਚਾਰਾਂ ਦਾ ਵਟਾਂਦਰਾ ਦਿਮਾਗ਼ੀ ਦਵਾਈ ਦਾ ਕੰਮ ਕਰਦਾ ਹੈ। ਚੰਗਾ ਜੀਵਨ ਜਿਊਣ ਲਈ ਚੰਗੀ ਆਮਦਨ ਜ਼ਰੂਰੀ ਹੈ। ਇਸਤਰੀ ਦੇ ਨੌਕਰੀਪੇਸ਼ਾ ਹੋਣ ਨਾਲ ਘਰ ਦੇ ਮੁੱਖ ਫ਼ੈਸਲਿਆਂ ਵਿਚ ਵੀ ਉਸ ਨੂੰ ਭਾਗੀਦਾਰੀ ਮਿਲਦੀ ਹੈ, ਜੋ ਪੁਰਾਣੇ ਸਮਿਆਂ ਵਿਚ ਨਹੀਂ ਸੀ। ਉਦੋਂ ਮਰਦ ਇਕੱਲਾ ਕਮਾਉਂਦਾ ਸੀ ਤਾਂ ਫ਼ੈਸਲੇ ਵੀ ਇਕੱਲਾ ਹੀ ਕਰਦਾ ਸੀ। ਅੱਜ ਇਸਤਰੀ ਮੁਕਾਬਲੇ ਦੇ ਖੇਤਰ ਵਿਚ ਖਰੀ ਉੱਤਰੀ ਹੈ ਕਿਉਂਕਿ ਉਸ ਨੇ ਹਾਰ ਦੇ ਡਰ 'ਤੇ ਕਬਜ਼ਾ ਪਾ ਲਿਆ ਹੈ। ਵਿਚਾਰੀ ਸੁਣਨ ਤੋਂ ਮੁਕਤ ਹੋ ਗਈ ਹੈ ਤੇ ਆਤਮ ਵਿਸ਼ਵਾਸ ਨਾਲ ਭਰੀ ਹੈ।
ਨੌਕਰੀ ਲੋੜ ਪੂਰਤੀ ਦਾ ਸਾਧਨ ਨਹੀਂ ਬਲਕਿ ਤਰੱਕੀ ਅਤੇ ਪਹਿਚਾਣ ਦਾ ਪ੍ਰਤੀਕ ਹੈ। ਵਿੱਦਿਆ ਤੇ ਨੌਕਰੀ ਨੇ ਉਸ ਨੂੰ ਸੁਪਰ ਪਾਵਰ ਦਿੱਤੀ ਹੈ, ਜੋ ਉਸ ਨੂੰ ਵਿਤਕਰੇ, ਪੱਖਪਾਤ, ਊਚ-ਨੀਚ, ਸ਼ੋਸ਼ਣ ਤੇ ਘਰੇਲੂ ਹਿੰਸਾ ਤੋਂ ਬਚਾਉਂਦੀ ਹੈ। ਨੌਕਰੀ ਇੱਕ ਨਿੱਜੀ ਚੋਣ ਹੈ, ਜ਼ਰੂਰਤ ਜਾਂ ਸ਼ੌਕ ਹੈ, ਇਸ ਪਿੱਛੇ ਕੋਈ ਦਬਾਅ ਨਹੀਂ ਚਾਹੀਦਾ। ਕੇਵਲ ਡਿਗਰੀਆਂ ਹਾਸਿਲ ਕਰਨਾ ਨਹੀਂ ਬਲਕਿ ਗਿਆਨ ਤੇ ਹੁਨਰ ਨੂੰ ਸਮਾਜ ਦੀ ਭਲਾਈ ਲਈ ਵਰਤਣਾ ਵੀ ਸਾਡੀ ਮੌਲਿਕ ਜ਼ਿੰਮੇਵਾਰੀ ਹੈ।
ਪੜ੍ਹੇ-ਲਿਖੇ ਨੌਜਵਾਨ ਪੁਰਾਣੀਆਂ ਰੂੜ੍ਹੀਵਾਦੀ ਗੱਲਾਂ ਤੋਂ ਉੱਪਰ ਉੱਠ ਚੁੱਕੇ ਹਨ, ਕਿਉਂਕਿ ਉਹ ਸਮਝਦੇ ਹਨ ਜਿੱਥੇ ਪ੍ਰੇਮ ਹੈ ਉੱਥੇ ਬੰਧਨ ਨਹੀਂ ਹੈ ਅਤੇ ਵਿਸ਼ਵਾਸ ਅਤੇ ਸਨਮਾਨ ਬਿਨਾਂ ਰਿਸ਼ਤਾ ਖੋਖਲਾ ਰਹਿੰਦਾ ਹੈ। ਚਿਹਰੇ 'ਤੇ ਖੁਸ਼ੀ ਤੇ ਹਾਸਾ ਮਾਯੂਸੀ ਨੂੰ ਘਟਾਉਂਦਾ ਹੈ। ਅੱਜ ਦੇ ਮਸ਼ੀਨੀ ਯੁੱਗ ਵਿੱਚ ਇਨਸਾਨ ਰੋਬੋਟ ਬਣ ਕਿ ਰਹਿ ਗਿਆ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਜਿਹੀ ਨਕਾਰਾਤਮਿਕ ਸੋਚ ਵਾਲਿਆਂ ਤੋਂ ਗੁਰੇਜ਼ ਕੀਤਾ ਜਾਵੇ ਜਿਹਨਾਂ ਨੇ ਤੁਹਾਡੇ ਰਿਸ਼ਤਿਆਂ 'ਚ ਤਰੇੜ ਪਾਉਣ ਦੀ ਕੋਸ਼ਿਸ਼ ਕੀਤੀ ਹੋਵੇ, ਹਾਲਾਤ ਮਾੜੇ ਹੋਣ ਤੇ ਮਜ਼ਾਕ ਉਡਾਇਆ ਹੋਵੇ, ਕਿਉਂਕਿ ਸਭ ਤੋਂ ਪਹਿਲੀ ਜ਼ਿੰਮੇਵਾਰੀ ਸਾਡੀ ਆਪਣੇ-ਆਪ ਲਈ ਹੈ। ਭਾਰਤੀ ਔਰਤ ਹਮੇਸ਼ਾ ਰਵਾਇਤੀ ਭੂਮਿਕਾ ਤੱਕ ਸੀਮਤ ਰਹੀ, ਪਰ ਅੱਜ ਉਸ ਨੇ ਇਸ ਧਾਰਨਾ ਨੂੰ ਝੂਠਾ ਸਾਬਿਤ ਕਰਕੇ ਭਵਿੱਖ ਦੀਆਂ ਪੀੜ੍ਹੀਆਂ ਲਈ ਰਾਹ ਸਾਫ ਕੀਤਾ ਹੈ। ਅੱਜ ਕਿਹੜਾ ਕਿੱਤਾ ਹੈ, ਜਿਸ ਵਿਚ ਇਸਤਰੀ ਅੱਗੇ ਨਹੀਂ ਬਲਕਿ ਪੁਰਸ਼ ਪ੍ਰਧਾਨ ਖੇਤਰਾਂ ਵਿਚ ਵੀ ਉਸ ਨੇ ਫ਼ਤਹਿ ਪਾ ਲਈ ਹੈ। ਸਮਾਂ ਬਦਲ ਰਿਹਾ ਹੈ, ਪਰ ਔਰਤ ਅੱਜ ਵੀ ਆਪਣੇ ਕੈਰੀਅਰ ਨਾਲੋਂ ਪਰਿਵਾਰ ਨੂੰ ਪਹਿਲ ਦਿੰਦੀ ਹੈ, ਔਰਤ ਚਿਹਰੇ ਦੀ ਮੁਸਕਰਾਹਟ ਤੋਂ ਦੁੱਖ ਜ਼ਾਹਿਰ ਨਹੀ ਕਰਦੀ ਹੈ। ਸਮਾਜ ਨੂੰ ਉਸ ਦਾ ਇਹ ਰੂਪ ਪਸੰਦ ਨਹੀਂ ਆਉਂਦਾ ਕਿ ਸਭ ਕੁਝ ਝੱਲ ਕੇ ਵੀ ਹਿੰਮਤੀ ਕਿਉਂ ਹੈ। ਘਰ ਦੀ ਸ਼ਾਤੀ, ਬਰਕਤ, ਇੱਜ਼ਤ, ਮੁਹੱਬਤ, ਜ਼ਿਲਤ ਉਸ ਦੇ ਨਾਲ ਕੀਤੇ ਵਿਵਹਾਰ 'ਤੇ ਨਿਰਭਰ ਕਰਦੀ ਹੈ। ਉਹ ਸਮਾਜ ਤੋਂ ਸਨਮਾਨ ਚਾਹੁੰਦੀ ਹੈ। ਚੀਜਾਂ ਦੀ ਮੁਥਾਜ ਨਹੀਂ ਬੱਸ ਅਹਿਸਾਸ ਚਾਹੁੰਦੀ ਹੈ ਕਿ ਉਹ ਇਕੱਲੀ ਨਹੀਂ। ਇਹੀ ਅਹਿਸਾਸ ਅਸਲ ਵਿਚ ਆਉਣ ਵਾਲੀ ਨਸਲ ਦੀ ਬੁਨਿਆਦ ਹੈ।
-ਪ੍ਰਿੰਸੀਪਲ ਮੋਹਨ ਲਾਲ ਉੱਪਲ
ਡੀ.ਏ.ਵੀ. ਕਾਲਜ ਫਗਵਾੜਾ।
ਮੋਬਾਈਲ : 98882-07684

Ad Position 22
No active advertisement
ਪਿਛਲੀ ਖ਼ਬਰ ਬਹੁਪੱਖੀ ਪ੍ਰਤਿਭਾ ਦੀ ਮਾਲਕ ਡਾ. ਬਲਜੀਤ ਕੌਰ ਰਿਆੜ ਅਗਲੀ ਖ਼ਬਰ ਤਕਨਾਲੋਜੀ ਨੂੰ ਸਮਾਜ ਲਈ ਬਣਾਈਏ ਵਰਦਾਨ
Ad Position 24
No active advertisement