13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਭਾਰਤੀ ਡੇਅਰੀ ਸੈਕਟਰ ਨੂੰ ਮਜ਼ਬੂਤ ਕਰਨ ਵਿਚ ਔਰਤਾਂ ਦੀ ਭੂਮਿਕਾ

ਭਾਰਤੀ ਡੇਅਰੀ ਸੈਕਟਰ ਨੂੰ ਮਜ਼ਬੂਤ ਕਰਨ ਵਿਚ ਔਰਤਾਂ ਦੀ ਭੂਮਿਕਾ

Ad Position 21
No active advertisement
ਅਜੀਤ ਡੈਸਕ 13-08-2026

 ਡੇਅਰੀ ਸੈਕਟਰ ਦੇ ਵਿਕਾਸ ਵਿਚ ਔਰਤਾਂ ਦੀ ਅਹਿਮ ਭੂਮਿਕਾ ਹੈ | ਡੇਅਰੀ ਫਾਰਮਿੰਗ ਵਿਚ ਲਗਭਗ 70 ਪ੍ਰਤੀਸ਼ਤ ਕਰਮਚਾਰੀਆਂ ਵਿਚ ਔਰਤਾਂ ਸ਼ਾਮਿਲ ਹਨ | ਪਸ਼ੂਆਂ ਨੂੰ  ਖੁਆਉਣਾ, ਜਾਨਵਰਾਂ ਦੀ ਦੇਖਭਾਲ ਕਰਨਾ, ਸਫਾਈ ਕਰਨਾ, ਗੋਬਰ ਇਕੱਠਾ ਕਰਨਾ, ਗਊ ਸ਼ੈੱਡਾਂ ਦੀ ਸਾਂਭ-ਸੰਭਾਲ ਅਤੇ ਘਰੇਲੂ ਦੁੱਧ ਦੀ ਪ੍ਰੋਸੈਸਿੰਗ ਨੂੰ  ਸੰਭਾਲਣਾ ਆਦਿ ਬਹੁਤ ਸਾਰੀਆਂ ਗਤੀਵਿਧੀਆਂ ਮੁੱਖ ਤੌਰ 'ਤੇ ਔਰਤਾਂ ਦੁਆਰਾ ਕੀਤੀਆਂ ਜਾਂਦੀਆਂ ਹਨ | ਡੇਅਰੀ ਫਾਰਮਿੰਗ ਔਰਤਾਂ ਨੂੰ  ਨਿਯਮਤ ਆਮਦਨ ਪ੍ਰਦਾਨ ਕਰਦੀ ਹੈ, ਜਦੋਂ ਕਿ ਖੇਤੀਬਾੜੀ ਗਤੀਵਿਧੀਆਂ ਤੋਂ ਆਮਦਨ ਮੌਸਮੀ ਹੁੰਦੀ ਹੈ | 2025 ਵਿਚ ਇਹ ਰਿਪੋਰਟ ਕੀਤਾ ਗਿਆ ਸੀ ਕਿ ਪਿੰਡ ਪੱਧਰ 'ਤੇ 48,000 ਤੋਂ ਵੱਧ ਡੇਅਰੀ ਸਹਿਕਾਰੀ ਸਭਾਵਾਂ ਦੀ ਅਗਵਾਈ ਔਰਤਾਂ ਕਰ ਰਹੀਆਂ ਹਨ, ਜੋ ਕਿ ਸੰਗਠਿਤ ਖੇਤਰ ਦਾ ਇਕ ਹਿੱਸਾ ਹੈ | ਰਾਸ਼ਟਰੀ ਡੇਅਰੀ ਵਿਕਾਸ ਬੋਰਡ ਜੋ ਕਿ ਭਾਰਤ ਸਰਕਾਰ ਦੁਆਰਾ ਉਤਪਾਦਕ ਮਾਲਕੀ ਵਾਲੀਆਂ ਸੰਸਥਾਵਾਂ ਨੂੰ  ਉਤਸ਼ਾਹਿਤ ਕਰਨ, ਵਿੱਤ ਅਤੇ ਸਮਰਥਨ ਦੇਣ ਲਈ ਬਣਾਇਆ ਗਿਆ ਸੀ | ਇਸ ਦੇ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਨੇ ਕਿਸਾਨਾਂ ਦੀ ਮਾਲਕੀ ਵਾਲੀਆਂ ਸੰਸਥਾਵਾਂ ਨੂੰ  ਮਜ਼ਬੂਤ ਕੀਤਾ ਹੈ ਜਿਨ੍ਹਾਂ ਨੇ ਡੇਅਰੀ ਫਾਰਮਿੰਗ ਨੂੰ  ਬਦਲਣ ਅਤੇ ਦੁੱਧ ਉਤਪਾਦਕਾਂ ਲਈ ਡੇਅਰੀ ਫਾਰਮਿੰਗ ਨੂੰ  ਇਕ ਵਿਹਾਰਕ ਅਤੇ ਆਰਥਿਕ ਬਣਾਉਣ ਵਿਚ ਮਦਦ ਕੀਤੀ ਹੈ |  ਐਨ. ਐਨ. ਡੀ. ਬੀ. ਡੇਅਰੀ ਸੇਵਾਵਾਂ ਨੇ 23 ਦੁੱਧ ਉਤਪਾਦਕ ਸੰਗਠਨਾਂ ਦਾ ਸਮਰਥਨ ਕੀਤਾ ਹੈ, ਜਿਨ੍ਹਾਂ ਵਿਚੋਂ 16 ਪੂਰੀ ਤਰ੍ਹਾਂ ਔਰਤਾਂ ਦੁਆਰਾ ਚਲਾਏ ਜਾਂਦੇ ਹਨ, ਜੋ ਕੇ 35,000 ਪਿੰਡਾਂ ਵਿਚ ਲਗਭਗ 12 ਲੱਖ ਦੁੱਧ ਉਤਪਾਦਕਾਂ ਨੂੰ  ਕਵਰ ਕਰਦੇ ਹਨ | ਇਸ ਸੰਬੰਧ ਨੂੰ  ਮਾਨਤਾ ਦਿੰਦੇ ਹੋਏ, ਚਿੱਟੀ ਕ੍ਰਾਂਤੀ 2.0, ਜੋ ਕਿ ਭਾਰਤ ਸਰਕਾਰ ਵਲੋਂ 2024 ਵਿਚ ਸ਼ੁਰੂ ਕੀਤੀ ਗਈ ਸੀ, ਦਾ ਉਦੇਸ਼ ਡੇਅਰੀ ਸਹਿਕਾਰਤਾਵਾਂ ਨੂੰ  ਮਜ਼ਬੂਤ ਕਰਨਾ, ਨੌਕਰੀਆਂ ਪੈਦਾ ਕਰਨਾ ਅਤੇ ਔਰਤਾਂ ਨੂੰ  ਸਸ਼ਕਤੀਕਰਨ ਕਰਨਾ ਹੈ | ਜੋ ਕਿ ਸਹਿਕਾਰੀ ਸਭਾਵਾਂ ਦੀ ਸਥਾਪਨਾ ਕਰਕੇ ਅਤੇ ਪੇਂਡੂ ਆਮਦਨ ਦੇ ਸੋਮਿਆਂ ਵਿਚ ਸੁਧਾਰ ਕਰਕੇ ਸੰਗਠਿਤ ਡੇਅਰੀ ਸੈਕਟਰਾਂ ਵਿਚ ਅਣਗੌਲੇ ਪਿੰਡਾਂ ਨੂੰ  ਸ਼ਾਮਿਲ ਕਰਕੇ ਕੀਤਾ ਜਾ ਸਕਦਾ ਹੈ | ਇਸ ਤਬਦੀਲੀ ਦਾ ਅਸਰ ਦੇਖਣ ਨੂੰ  ਮਿਲ ਰਿਹਾ ਹੈ | ਆਲ ਵੂਮੈਨ ਸ਼੍ਰੀਜਾ ਮਿਲਕ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ ਨੂੰ  ਔਰਤਾਂ ਦੇ ਸਸ਼ਕਤੀਕਰਨ ਵਿਚ ਮੋਹਰੀ ਕੰਮ ਕਰਨ ਲਈ ਸ਼ਿਕਾਗੋ ਵਿਚ ਵਿਸ਼ਵ ਡੇਅਰੀ ਸੰਮੇਲਨ ਵਿਚ ਅੰਤਰਰਾਸ਼ਟਰੀ ਡੇਅਰੀ ਫੈਡਰੇਸ਼ਨ ਤੋਂ ਵੱਕਾਰੀ ਡੇਅਰੀ ਇਨੋਵੇਸ਼ਨ ਐਵਾਰਡ ਮਿਲਿਆ | ਉਹ ਔਰਤਾਂ ਜੋ ਆਪਣਾ ਕਾਰੋਬਾਰ ਚਲਾਉਂਦੀਆਂ ਹਨ, ਉਨ੍ਹਾਂ ਦਾ ਆਤਮ ਵਿਸ਼ਵਾਸ ਅਤੇ ਸਵੈਮਾਣ ਵਧਦਾ ਹੈ | ਇਹ ਉਨ੍ਹਾਂ ਨੂੰ  ਪਿੰਡ ਵਿਚ ਇਕ ਪੇਸ਼ੇ ਵਿਚ ਸ਼ਾਮਿਲ ਹੋਣ ਦਾ ਮੌਕਾ ਪ੍ਰਦਾਨ ਕਰਦਾ ਹੈ | ਡੇਅਰੀ ਫਾਰਮਿੰਗ ਬੇਜ਼ਮੀਨੇ ਪਰਿਵਾਰਾਂ ਨੂੰ  ਆਮਦਨ ਵਧਾਉਣ ਦਾ ਮੌਕਾ ਦਿੰਦੀ ਹੈ, ਖ਼ਾਸ ਕਰ ਜਿਨ੍ਹਾਂ ਕੋਲ ਕਮਾਈ ਦੇ ਹੋਰ ਸਾਧਨ ਨਹੀਂ ਹਨ | ਸਮਕਾਲੀ ਡੇਅਰੀ ਅਤੇ ਸਹਿਕਾਰੀ ਪ੍ਰਬੰਧਨ ਵਿਚ ਸਿਖਲਾਈ ਦੀ ਔਰਤਾਂ ਤਕ ਪਹੁੰਚ ਉਨ੍ਹਾਂ ਦੇ ਸਸ਼ਕਤੀਕਰਨ ਅਤੇ ਆਰਥਿਕ ਤੰਦਰੁਸਤੀ ਲਈ ਮਹੱਤਵਪੂਰਨ ਹੈ | ਕਰਮਚਾਰੀਆਂ ਵਿਚ ਔਰਤਾਂ ਦੀ ਸ਼ਮੂਲੀਅਤ ਸਮਾਜ ਵਿਚ ਉਨ੍ਹਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਦੇ ਮਜ਼ਬੂਤ ਸੂਚਕ ਵਜੋਂ ਕੰਮ ਕਰਦੀ ਹੈ |
(ਸਰੋਤ; ਪ੍ਰੈਸ ਸੂਚਨਾ ਬਿਊਰੋ, ਨੈਸ਼ਨਲ ਡੇਅਰੀ ਵਿਕਾਸ ਬੋਰਡ, ਬਿ੍ਕਵਰਕ ਰੇਟਿੰਗ ਦੁਆਰਾ ਭਾਰਤੀ ਡੇਅਰੀ ਉਦਯੋਗ ਰਿਪੋਰਟ)
-ਖੇਤੀਬਾੜੀ ਵਿਕਾਸ ਅਫ਼ਸਰ, ਸਟੇਟ ਐਗਮਾਰਕ ਲੈਬ, ਲੁਧਿਆਣਾ |

Ad Position 22
No active advertisement
ਪਿਛਲੀ ਖ਼ਬਰ ਘਰ ਵਿਚ ਕਰੋ ਦਹੀ ਫੇਸ਼ੀਅਲ ਅਗਲੀ ਖ਼ਬਰ ਰੀਲ ਯੁੱਗ ਦੇ ਦੌਰ ’ਚ ਸ਼ਾਰਟਕੱਟ ਤੋਂ ਦੂਰ ਰਹਿਣ ਨੌਜਵਾਨ-ਮੋਦੀ
Ad Position 24