13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਘਰ ਵਿਚ ਕਰੋ ਦਹੀ ਫੇਸ਼ੀਅਲ

ਘਰ ਵਿਚ ਕਰੋ ਦਹੀ ਫੇਸ਼ੀਅਲ

Ad Position 21
No active advertisement
ਅਜੀਤ ਡੈਸਕ 13-08-2026

1 ਚਮਚਾ ਦਹੀ, 1 ਚਮਚਾ ਐਲੋਵੀਰਾ ਜੈਲ ਅਤੇ ਕੁਝ ਬੂੰਦਾਂ ਗੁਲਾਬ ਜਲ ਦੀਆਂ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਚਿਹਰੇ 'ਤੇ ਲਗਾਓ | ਇਸ ਪੈਕ ਨੂੰ  ਕੁਝ ਮਿੰਟ ਤੱਕ ਚਿਹਰੇ 'ਤੇ ਰੱਖੋ ਅਤੇ ਫਿਰ ਠੰਢੇ ਪਾਣੀ ਨਾਲ ਚਿਹਰਾ ਧੋ ਲਓ | ਇਹ ਫੇਸ ਪੈਕ ਚਮੜੀ ਦੀ ਕੁਦਰਤੀ ਦਿਖ ਬਣਾਈ ਰੱਖਦਾ ਹੈ | ਚਮੜੀ ਵਿਚ ਦਾਗ਼, ਧੱਬੇ ਅਤੇ ਪਿੰਪਲਸ ਆਦਿ ਨਹੀਂ ਹੁੰਦੇ |
ਕੱਚ ਦੀ ਕੌਲੀ ਵਿਚ ਪੰਜ ਚਮਚੇ ਦਹੀ ਵਿਚ ਦੋ ਚਮਚੇ ਬਦਾਮ ਤੇਲ ਮਿਲਾ ਕੇ ਇਸ ਨੂੰ  ਚੰਗੀ ਤਰ੍ਹਾਂ ਫੇਂਟ ਲਓ ਤਾਂ ਜੋ ਇਹ ਕ੍ਰੀਮ ਦੀ ਤਰ੍ਹਾਂ ਬਣ ਜਾਵੇ | ਇਸ ਕ੍ਰੀਮ ਨਾਲ ਆਪਣੇ ਚਿਹਰੇ, ਮੋਢੇ ਅਤੇ ਗਰਦਨ 'ਤੇ ਹੌਲੀ-ਹੌਲੀ ਮਸਾਜ਼ ਕਰੋ | ਹੁਣ ਇਕ ਗਿਲਾਸ ਗਰਮ ਪਾਣੀ ਵਿਚ ਸੂਤੀ ਰੁਮਾਲ ਭਿਗੋ ਕੇ ਇਸ ਨੂੰ  ਕਲੀਨ ਕਰ ਲਓ | ਇਸ ਨਾਲ ਤੁਹਾੜੀ ਚਮੜੀ ਨੂੰ  ਪੋਸ਼ਣ ਮਿਲੇਗਾ ਅਤੇ ਚਮੜੀ ਵਿਚ ਤਾਜ਼ਗੀ ਮਹਿਸੂਸ ਹੋਵੇਗੀ |
ਇਕ ਕੌਲੀ ਵਿਚ ਅੱਧਾ ਕੱਪ ਫਿੱਕਾ ਦਹੀ, ਇਕ ਵੱਡਾ ਚਮਚ ਸ਼ਹਿਦ, ਇਕ ਚਮਚਾ ਨਿੰਬੂ ਦਾ ਰਸ, 1/4 ਚਮਚਾ ਹਲਦੀ ਪਾਊਡਰ ਮਿਲਾ ਕੇ ਇਕ ਚਿਕਨਾ ਪੇਸਟ ਬਣਾ ਲਓ | ਇਸ ਪੇਸਟ ਨੂੰ  ਉਂਗਲੀਆਂ ਦੀ ਮਦਦ ਨਾਲ ਅੱਖਾਂ ਵਿਚ ਛੱਡ ਕੇ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ 15-20 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ ਅਤੇ ਚਮੜੀ ਨੂੰ  ਥੋੜਾ ਥਪਥਪਾ ਕੇ ਸੁਕਾ ਲਓ | ਜੇਕਰ ਤੁਹਾਡੀ ਚਮੜੀ ਤੇਲਦਾਰ ਹੈ ਤਾਂ ਇਕ ਕੌਲੀ ਵਿਚ ਇਕ ਚਮਚਾ ਬੇਸਨ ਅਤੇ ਇਕ ਚਮਚਾ ਦਹੀ ਨੂੰ  ਮਿਲਾ ਕੇ ਗਾੜਾ ਪੇਸਟ ਤਿਆਰ ਕਰ ਲਓ | ਇਸ ਗਾੜੇ ਪੇਸਟ ਵਿਚ ਦੋ ਬੂੰਦਾਂ ਨਿੰਬੂ ਅਤੇ ਇਕ ਚੁਟਕੀ ਹਲਦੀ ਪਾਊਡਰ ਮਿਲਾਓ | ਇਸ ਘੋਲ ਨੂੰ  ਸਾਫ਼ ਕੀਤੇ ਹੋਏ ਚਿਹਰੇ ਅਤੇ ਗਰਦਨ 'ਤੇ ਸਮਾਨ ਰੂਪ ਵਿਚ ਲਗਾਓ | ਇਸ ਫੇਸ ਪੈਕ ਨੂੰ  ਕੁਦਰਤੀ ਤੌਰ 'ਤੇ ਸੁੱਕਣ ਦਿਓ | ਇਸ ਸੁੱਕੇ ਪੈਕ ਨੂੰ  ਚਿਹਰੇ ਅਤੇ ਗਰਦਨ ਤੋਂ ਹਟਾਉਣ ਲਈ ਕੋਸੇ ਪਾਣੀ ਦਾ ਇਸਤੇਮਾਲ ਕਰੋ |
20 ਮਿੰਟ ਤੋਂ 30 ਮਿੰਟ ਬਾਅਦ ਸੁੱਕੇ ਫੇਸ ਪੈਕ ਨੂੰ  ਹਲਕਾ ਗਿੱਲਾ ਕਰਨ ਲਈ ਉਸ 'ਤੇ ਗਰਮ ਪਾਣੀ ਲਗਾਓ | ਇਸ ਦੇ ਬਾਅਦ ਹਲਕੇ ਹੱਥਾਂ ਨਾਲ ਰਗੜ ਕੇ ਪੈਕ ਨੂੰ  ਹਟਾ ਲਓ | ਇਸ ਤਰ੍ਹਾਂ ਰਗੜਨ ਨਾਲ ਤੁਹਾਡੀ ਚਮੜੀ ਦੇ ਮਰੇ ਹੋਏ ਸੈੱਲ ਨਿਕਲ ਜਾਣਗੇ | ਬਾਕੀ ਦੇ ਫੇਸ ਪੈਕ ਨੂੰ  ਹਟਾਉਣ ਲਈ ਠੰਢੇ ਪਾਣੀ ਦਾ ਇਸਤੇਮਾਲ ਕਰੋ | ਫੇਸ਼ੀਅਲ ਤੋਂ ਪਹਿਲਾਂ ਕਲੀਜਿੰਗ, ਸਕਰਬਿੰਗ, ਮਸਾਜ਼ ਜਰੂਰੀ ਹੁੰਦੀ ਹੈ | ਫੇਸ਼ੀਅਲ ਤੋਂ ਬਾਅਦ ਚਿਹਰੇ 'ਤੇ ਨਮੀ ਬਣਾਈ ਰੱਖਣ ਲਈ ਟੋਨਿੰਗ ਕਰਨਾ ਵੀ ਕਾਫੀ ਜ਼ਰੂਰੀ ਹੁੰਦਾ ਹੈ | ਜੇਕਰ ਤੁਹਾਡੀ ਡਰਾਈ ਸਕਿਨ ਹੈ, ਤਾਂ ਤੁਸੀਂ ਐਲੋਵੀਰਾ ਜੇਲ ਜਾਂ ਕੋਈ ਮਾਈਸਚਰਾਜ਼ਰ ਲਗਾ ਲਓ | ਜੇਕਰ ਤੁਹਾਡੀ ਚਮੜੀ ਤੇਲ ਵਾਲੀ ਹੈ, ਤਾਂ ਤੁਸੀਂ ਟੋਨਿੰਗ ਲਈ ਗੁਲਾਬ ਜਲ ਦਾ ਇਸਤੇਮਾਲ ਕਰ ਸਕਦੀ ਹੋ | ਦਹੀ ਫੇਸ਼ੀਅਲ ਨਾਲ ਚਮੜੀ ਵਿਚ ਕੁਦਰਤੀ ਗਲੋ ਵਧਦਾ ਹੈ, ਚਮੜੀ ਵਿਚ ਲੰਬੇ ਸਮੇਂ ਤੱਕ ਨਮੀ ਬਣੀ ਰਹਿੰਦੀ ਹੈ, ਸਨਟੈਨ ਅਤੇ ਸਨਬਰਨ ਤੋਂ ਬਚਾਅ ਹੁੰਦਾ ਹੈ, ਝਾਈਆਂ, ਪਿੰਪਲ ਅਤੇ ਏਕਨੇ ਦੀ ਸਮੱਸਿਆ ਘੱਟ ਹੋ ਸਕਦੀ ਹੈ, ਝੁਰੜੀਆਂ ਅਤੇ ਏਜਿੰਗ ਦੇ ਸੰਕੇਤ ਦੇਰ ਨਾਲ ਨਜ਼ਰ ਆਉਂਦੇ ਹਨ | ਹਰ ਸਕਿਨ ਟਾਈਪ ਦੇ ਲੋਗ ਉਸ ਦਾ ਇਸਤੇਮਾਲ ਕਰ ਸਕਦੇ ਹਨ | ਫੇਸ਼ੀਅਲ ਤੋਂ ਬਾਅਦ ਧੁੱਪ ਵਿਚ ਨਿਕਲਣ ਸਮੇਂ ਸਨਸਕਰੀਨ ਲਗਾਉਣਾ ਨਾ ਭੁੱਲੋ |

Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵਾ ਲਈ ਸਮਰਪਿਤ ਹਨ : ਡਾ. ਕੈਲਾਸ਼ ਠਾਕੁਰ ਅਗਲੀ ਖ਼ਬਰ ਭਾਰਤੀ ਡੇਅਰੀ ਸੈਕਟਰ ਨੂੰ ਮਜ਼ਬੂਤ ਕਰਨ ਵਿਚ ਔਰਤਾਂ ਦੀ ਭੂਮਿਕਾ
Ad Position 24