03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਰਸੋਈ ਵਾਸਤੇ ਕੁਝ ਨੁਕਤੇ

ਰਸੋਈ ਵਾਸਤੇ ਕੁਝ ਨੁਕਤੇ

Ad Position 21
repet_subhas-goyals [Copy P29]
ਅਜੀਤ ਡੈਸਕ 03-09-2026

 

ਜੇਕਰ ਤੁਸੀਂ ਸੂਜੀ ਦਾ ਹਲਵਾ ਬਣਾ ਰਹੇ ਹੋ ਤਾਂ ਸੂਜੀ ਨੂੰ  ਭੁੰਨਦੇ ਸਮੇਂ ਲਗਾਤਾਰ ਹਿਲਾਉਂਦੇ ਰਹੋ ਨਹੀਂ ਤਾਂ ਸੂਜੀ ਸੜ ਜਾਵੇਗੀ | ਜਦੋਂ ਸੂਜੀ ਭੁੱਜ ਜਾਵੇ, ਪਾਣੀ ਪਾਉਣ ਤੋਂ ਬਾਅਦ ਵੀ ਸੂਜੀ ਨੂੰ  ਲਗਾਤਾਰ ਹਿਲਾਉਂਦੇ ਰਹੋ ਨਹੀਂ ਤਾਂ ਹਲਵੇ ਵਿਚ ਗੰਢਾਂ ਪੈ ਜਾਣਗੀਆਂ ਅਤੇ ਕੜਾਹੀ ਦੇ ਤਲੇ ਨਾਲ ਲੱਗ ਸਕਦੀ ਹੈ | ਬਚੀ ਸੂਜੀ ਨੂੰ  ਹਮੇਸ਼ਾ ਠੰਢਾ ਕਰਕੇ ਡੱਬੇ ਵਿਚ ਸਟੋਰ ਕਰੋ ਨਹੀਂ ਤਾਂ ਕੀੜਾ ਲੱਗ ਸਕਦਾ ਹੈ | 
ਜੇਕਰ ਬਣਾਉਣੀ ਪਵੇ ਫਟਾਫਟ ਸਵੀਟ ਡਿਸ਼ ਤਾਂ ਇਕ ਪਾਸੇ ਸੂਜੀ ਭੁੰਨੋ, ਦੂਜੇ ਪਾਸੇ ਦੁੱਧ ਉਬਾਲੋ | ਚਾਰ ਪੰਜ ਵਾਰ ਦੁੱਧ ਉਬਲਣ ਤੋਂ ਬਾਅਦ ਉਸ ਵਿਚ ਭੁੱਜੀ ਸੂਜੀ, ਡ੍ਰਾਈ ਫਰੂਟ ਕੱਟਿਆ ਹੋਇਆ ਅਤੇ ਚੀਨੀ ਪਾਓ | ਸਵੀਟ ਡਿਸ਼ ਤਿਆਰ ਹੋ ਜਾਵੇਗੀ |
ਨਾਰੀਅਲ ਦਾ ਛਿਲਕਾ ਲਾਹੁਣ ਲਈ ਉਸ ਨੂੰ  ਅੱਧਾ ਘੰਟਾ ਪਹਿਲਾਂ ਪਾਣੀ ਵਿਚ ਪਾਓ |
ਤਲੇ ਪਨੀਰ ਦੀ ਸਬਜ਼ੀ ਨਰਮ ਬਣਾਉਣ ਲਈ ਪਨੀਰ ਦੇ ਟੁਕੜੇ ਤਲ ਕੇ ਗਰਮ ਪਾਣੀ ਵਿਚ ਕੁਝ ਦੇਰ ਲਈ ਪਾ ਦਿਓ, ਫਿਰ ਸਬਜ਼ੀ ਵਿਚ ਵਰਤੋ | ਪਨੀਰ ਨਰਮ ਰਹੇਗਾ |
ਕਟਲੇਟ ਤਲਣ ਤੋਂ ਪਹਿਲਾਂ ਕਟਲੇਟ ਬਣਾ ਕੇ ਫਰਿੱਜ ਵਿਚ ਕੁਝ ਦੇਰ ਲਈ ਰੱਖੋ, ਫਿਰ ਤਲੋ, ਜ਼ਿਆਦਾ ਕ੍ਰਿਸਪੀ ਬਣਨਗੇ |
ਅਰਬੀ ਨੂੰ  ਹਮੇਸ਼ਾ ਅਜਵਾਇਣ ਨਾਲ ਤੜਕਾ ਲਗਾਓ, ਕੱਦੂ ਤੇ ਕੜ੍ਹੀ ਨੂੰ  ਹਿੰਗ ਤੇ ਮੇਥੀ ਦਾਣੇ ਨਾਲ ਤੜਕਾ ਲਗਾਓ |
ਆਲੂ ਉਬਾਲਦੇ ਸਮੇਂ ਪਾਣੀ ਵਿਚ ਥੋੜ੍ਹਾ ਜਿਹਾ ਸਿਰਕਾ ਮਿਲਾ ਦਿਓ, ਆਲੂ ਛੇਤੀ ਉੱਬਲਣਗੇ ਅਤੇ ਫਟਣਗੇ ਵੀ ਨਹੀਂ |
-0-

Ad Position 22
No active advertisement
ਪਿਛਲੀ ਖ਼ਬਰ ਫੇਸ਼ੀਅਲ ਰੱਖਦਾ ਹੈ ਤੁਹਾਡੀ ਚਮੜੀ ਦੀ ਰੌਣਕ ਬਰਕਰਾਰ ਅਗਲੀ ਖ਼ਬਰ ਸੰਤ ਬਾਬਾ ਘੋਲਾ ਸਿੰਘ ਸਰਹਾਲੀ ਵਾਲਿਆਂ ਵਲੋਂ ਤਿੰਨ ਮੰਜ਼ਿਲੀ ਕਾਰ ਪਾਰਕਿੰਗ ਦੀ ਪਹਿਲੀ ਮੰਜ਼ਿਲ ਦਾ ਲੈਂਟਰ ਪਾਇਆ
Ad Position 24