ਮੈਨੂੰ ਲੱਗਦੀ ਪਿਆਰੀ ਮਾਂ,
ਮਾਂ ਜਿਹਾ ਕੋਈ ਰਿਸ਼ਤਾ ਨਾ।
ਮਾਂ ਨੇ ਗੋਦ ਵਿਚ ਖਿਡਾਇਆ,
ਉਂਗਲੀ ਫੜ੍ਹ ਤੁਰਨਾ ਸਿਖਾਇਆ।
ਛੱਡਣ ਜਾਂਦੀ ਰੋਜ਼ ਸਕੂਲੇ,
ਟਿਫ਼ਨ ਦੇਣਾ ਕਦੇ ਨਾ ਭੁੱਲੇ।
ਕਦੇ ਕਦੇ ਖੁਆਵੇ ਚੂਰੀ,
ਹਰ ਰੀਝ ਮੇਰੀ ਕਰਦੀ ਪੂਰੀ।
ਡੈਡੀ ਜੇਕਰ ਡਾਂਟ ਲਗਾਵੇ,
ਮਾਂ ਝੱਟ ਮੂਹਰੇ ਆ ਜਾਵੇ।
ਘੁੱਟ ਕੇ ਆਪਣੇ ਸੀਨੇ ਲਾਉਂਦੀ,
ਪਿਆਰ ਨਾਲ ਗ਼ਲਤੀ ਸਮਝਾਉਂਦੀ।
ਮੇਰੇ ਦੁਖ ਨੂੰ ਆਪਣਾ ਜਾਣੇ,
ਮੇਰੀ ਖੁਸ਼ੀ ਵਿਚ ਖੁਸ਼ੀ ਮਾਣੇ।
ਦੁਖ ਮੇਰਾ ਸਹਿ ਨਾ ਪਾਵੇ,
ਹੌਂਸਲਾ ਮੇਰਾ ਸਦਾ ਵਧਾਵੇ।
ਮਾਂ ਵਿਚ ਵਸਦਾ ਏ ਭਗਵਾਨ,
ਮਾਂ ਬਾਝੋਂ ਜਾਪੇ ਸੁੰਨਾ ਜਹਾਨ।
-ਹਰਿੰਦਰ ਸਿੰਘ ਗੋਗਨਾ
ਆਰ.ਟੀ.ਆਈ. ਸੈੱਲ
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾਈਲ : 98723-25960