04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਛੁੱਟੀਆਂ ਦਾ ਚਾਅ

Ad Position 21
repet_subhas-goyals [Copy P29]
ਅਜੀਤ ਡੈਸਕ 06-06-2026

ਖੇਡਣੇ ਤੋਂ ਸਾਨੂੰ ਹੁਣ, ਮੰਮੀ ਕੋਈ ਨਾ ਹਟਾਵੇ।
ਛੁੱਟੀਆਂ ਦਾ ਚਾਅ ਸਾਥੋਂ, ਚੁੱਕਿਆ ਨਾ ਜਾਵੇ।

ਛੇਤੀ-ਛੇਤੀ ਜਾਗਣੇ ਦਾ, ਸਾਰਾ ਯੱਬ ਮੁੱਕਿਆ।
ਰਹਿੰਦਾ ਸੀਗ੍ਹਾ ਸਾਡਾ ਤਾਂ, ਸਦਾ ਸਾਹ ਸੁੱਕਿਆ।
ਸੁੱਤਿਆਂ ਨੂੰ ਸਾਨੂੰ ਹੁਣ, ਕੋਈ ਵੀ ਨਾ ਜਗਾਵੇ।
ਛੁੱਟੀਆਂ ਦਾ ਚਾਅ...।

ਬੜੇ ਭਾਰੇ ਬਸਤੇ ਤੋਂ, ਸਾਡਾ ਖਹਿੜਾ ਛੁੱਟਿਆ।
ਗਰਮੀ 'ਚ ਜਾਂਦਾ ਨਹੀਂ ਸੀ ਸਾਥੋਂ ਪੈਰ ਪੁੱਟਿਆ।
ਕੁੱਟ ਮਾਰ ਹਰ ਕੋਈ, ਸਾਨੂੰ ਸਕੂਲੇ ਨੂੰ ਭਜਾਵੇ।
ਛੁੱਟੀਆਂ ਦਾ ਚਾਅ...।

ਕੁਝ ਦਿਨ ਅਸੀਂ ਹੁਣ, ਨਾਨਕੇ ਵੀ ਜਾਵਾਂਗੇ।
ਮਾਮੇ ਮਾਮੀ ਦਾ ਉਲਾਮਾਂ, ਚੰਗੀ ਤਰ੍ਹਾਂ ਲਾਹਾਂਗੇ।
ਨਾਨਾ-ਨਾਨੀ ਸਾਡੇ ਉਤੋਂ ਸਦਾ ਸਦਕੜੇ ਜਾਵੇ।
ਛੁੱਟੀਆਂ ਦਾ ਚਾਅ...।

ਸਕੂਲੋਂ ਮਿਲੇ ਕੰਮ ਦਾ ਵੀ, ਕਰਨਾ ਹੈ ਇਲਾਜ।
'ਤਲਵੰਡੀ' ਸਰ ਕਰਦੇ ਨ੍ਹੀਂ, ਕਿਸੇ ਨਾਲ ਲਿਹਾਜ।
ਉਹ ਤਾਂ ਕਹਿ ਦੇਂਦੇ ਪਹਿਲਾਂ, ਕੋਈ ਬਹਾਨਾ ਨਾ ਲਾਵੇ।
ਛੁੱਟੀਆਂ ਦਾ ਚਾਅ...।

-ਅਮਰੀਕ ਸਿੰਘ ਤਲਵੰਡੀ ਕਲਾਂ
-ਗਿੱਲ ਨਗਰ, ਗਲੀ ਨੰ: 13,
ਮੁੱਲਾਂਪੁਰ ਦਾਖਾ (ਲੁਧਿਆਣਾ)
ਮੋਬਾਈਲ : 94635-42896

Ad Position 22
No active advertisement
ਪਿਛਲੀ ਖ਼ਬਰ ਮਨੁੱਖੀ ਜ਼ਿੰਦਗੀ ਨੂੰ ਸੌਖਾ ਬਣਾਉਣ ਵਾਲੀਆਂ ਮਹਾਨ ਵਿਗਿਆਨਕਾਂ ਦੀਆਂ ਵੱਡੀਆਂ ਖੋਜਾਂ ਅਗਲੀ ਖ਼ਬਰ ਸਾਨੂੰ ਪਿਆਸ ਕਿਉਂ ਲਗਦੀ ਹੈ?
Ad Position 24