29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਬਾਲ ਗੀਤ ਮੱਛਰ • ਜਗਜੀਤ ਸਿੰਘ ਲੱਡਾ •

ਬਾਲ ਗੀਤ ਮੱਛਰ • ਜਗਜੀਤ ਸਿੰਘ ਲੱਡਾ •

Ad Position 21
No active advertisement
ਅਜੀਤ ਡੈਸਕ 29-08-2026

 

ਨੀਂਦ ਨਾ ਆਈ ਆਉਂਦੇ ਮੈਨੂੰ ਚੱਕਰ ਨੇ
ਮੰਮੀ ਰਾਤੀਂ ਸੌਣ ਨਾ ਦਿੱਤਾ ਮੱਛਰ ਨੇ |

ਪੇਪਰਾਂ ਦੇ ਦਿਨ ਚੱਲਣ ਸੁਬ੍ਹਾ ਪੜ੍ਹਨਾ ਹੁੰਦਾ,
ਅੱਠ ਵਜੇ ਸਕੂਲ ਦੀ ਵੈਨ ਚੜ੍ਹਨਾ ਹੁੰਦਾ,
ਹੁਣ ਇਹ ਮਾਰੇ ਪਹਿਲਾਂ ਮਾਰਿਆ ਕੱਕਰ ਨੇ,
ਮੰਮੀ ਰਾਤੀਂ ਸੌਣ ਨਾ ਦਿੱਤਾ ਮੱਛਰ ਨੇ |

ਮੇਰੀ ਪੂਰੀ ਨੀਂਦਰ ਦਾ ਉਪਚਾਰ ਕਰੋ,
ਮੱਛਰਦਾਨੀ ਨੂੰ  ਤੁਸੀਂ ਅੱਜ ਤਿਆਰ ਕਰੋ,
ਫੇਰ ਹੀ ਯਾਦ ਰਹਿਣੇ ਮੇਰੇ ਅੱਖਰ ਨੇ
ਮੰਮੀ ਰਾਤੀਂ ਸੌਣ ਨਾ ਦਿੱਤਾ ਮੱਛਰ ਨੇ |

ਹਾੜਾ ਪਾਪਾ ਤੋਂ ਨਾ ਗਾਰਡ ਮੰਗਾਇਓ,
ਨਾ ਕੋਈ ਕਛੂਆ ਛਾਪ ਤੁਸੀਂ ਲਾਇਓ
ਬਿਮਾਰੀਆਂ ਲਈ ਤਾਂ ਇਹ ਖੰਡ ਸ਼ੱਕਰ ਨੇ
ਮੰਮੀ ਰਾਤੀਂ ਸੌਣ ਨਾ ਦਿੱਤਾ ਮੱਛਰ ਨੇ |

ਅੱਜ ਤੋਂ ਹੀ ਮੈਂ ਪੂਰੇ ਕੱਪੜੇ ਪਾਊਾਗਾ
ਡੇਂਗੂ, ਮਲੇਰੀਏ ਤੋਂ ਸਰੀਰ ਬਚਾਊਾਗਾ
ਰੋਜ਼ ਦੱਸਦੇ ਪਏ 'ਲੱਡੇ' ਜਿਹੇ ਫੱਕਰ ਨੇ
ਮੰਮੀ ਰਾਤੀਂ ਸੌਣ ਨਾ ਦਿੱਤਾ ਮੱਛਰ ਨੇ |
-ਸੀ.ਐਚ.ਟੀ. ਅਕੋਈ ਸਾਹਿਬ (ਸੰਗਰੂਰ) |
ਮੋਬਾਈਲ : 98555-31045

Ad Position 22
No active advertisement
ਪਿਛਲੀ ਖ਼ਬਰ ਸਾਈਕਲ ਅਗਲੀ ਖ਼ਬਰ ਅਮਰੀਕਾ ਤੋਂ ਜੈਵਲਿਨ ਟੈਂਕ-ਵਿਰੋਧੀ ਗਾਈਡਡ ਮਿਜ਼ਾਈਲ ਪ੍ਰਣਾਲੀਆਂ ਖਰੀਦੇਗਾ ਭਾਰਤ
Ad Position 24