09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਡਾਕਟਰ ਅਬਦੁੱਲ ਕਲਾਮ ਅਤੇ ਅਧਿਆਪਕ ਸ਼ਿਵਾ ਸੁਬਰਾਮਨੀਅਮ ਆਇਰ

ਡਾਕਟਰ ਅਬਦੁੱਲ ਕਲਾਮ ਅਤੇ ਅਧਿਆਪਕ ਸ਼ਿਵਾ ਸੁਬਰਾਮਨੀਅਮ ਆਇਰ

Ad Position 21
No active advertisement
ਅਜੀਤ ਡੈਸਕ 10-10-2026

ਇਹ ਪ੍ਰੇਰਨਾਦਾਇਕ ਪ੍ਰਸੰਗ ਹਰ ਉਸ ਸੰਵੇਦਨਸ਼ੀਲ ਇਨਸਾਨ ਨੂੰ ਜ਼ਰੂਰ ਪ੍ਰਭਾਵਿਤ ਕਰੇਗਾ, ਜਿਸ ਦੀ ਜ਼ਿੰਦਗੀ 'ਚ ਸ਼ਿਵਾ ਸੁਬਰਾਮਨੀਅਮ ਆਇਰ ਵਰਗਾ ਆਪਣੇ ਪੇਸ਼ੇ ਪ੍ਰਤੀ ਸਮਰਪਿਤ ਅਤੇ ਬੱਚਿਆਂ ਨੂੰ ਕੁਝ ਬਣਾਉਣ ਦਾ ਜਜ਼ਬਾ ਰੱਖਣ ਵਾਲਾ ਅਧਿਆਪਕ ਆਇਆ ਹੋਵੇਗਾ  |

ਇਸ ਪ੍ਰਸੰਗ 'ਚ ਦੂਜੀ ਖਾਸ ਗੱਲ ਇਹ ਹੈ ਕਿ ਅੱਜ ਦੇ ਯੁੱਗ ਵਿਚ ਜਿਸ ਨਵੇਂ ਢੰਗ ਨਾਲ ਬੱਚਿਆਂ ਨੂੰ ਪੜ੍ਹਾਉਣ ਦੀ ਗੱਲ ਕੀਤੀ ਜਾ ਰਹੀ ਹੈ, ਉਸ ਢੰਗ ਨਾਲ ਸ਼ਿਵਾ ਸੁਬਰਾਮਨੀਅਮ ਆਇਰ ਆਪਣੀ ਜਮਾਤ ਨੂੰ ਬਹੁਤ ਸਾਲ ਪਹਿਲਾਂ ਪੜ੍ਹਾਉਂਦੇ ਹੁੰਦੇ ਸਨ | ਇਹ ਪ੍ਰਸੰਗ ਹਰ ਅਧਿਆਪਕ ਅਤੇ ਬੱਚੇ ਨੂੰ ਕੇਵਲ ਪੜ੍ਹਨਾ ਹੀ ਨਹੀਂ ਚਾਹੀਦਾ, ਸਗੋਂ ਇਸ ਉੱਤੇ ਅਮਲ ਵੀ ਕਰਨਾ ਚਾਹੀਦਾ ਹੈ | ਇਹ ਪ੍ਰਸੰਗ ਡਾਕਟਰ ਏ.ਪੀ.ਜੇ. ਅਬਦੁੱਲ ਕਲਾਮ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ | ਸ਼ਿਵਾ ਸੁਬਰਾਮਨੀਅਮ ਆਇਰ ਵਿਗਿਆਨ ਵਿਸ਼ੇ ਦੇ ਅਧਿਆਪਕ ਸਨ | ਸ਼ਿਵਾ ਸੁਬਰਾਮਨੀਅਮ ਆਇਰ ਕਿਤਾਬ ਤੋਂ ਪੜ੍ਹਾਉਣ ਵਾਲੇ ਅਧਿਆਪਕ ਨਹੀਂ ਸਨ |

ਉਹ ਉਦਾਹਰਨਾਂ ਦੇ ਕੇ ਬੱਚਿਆਂ ਨੂੰ ਪੜ੍ਹਾਉਂਦੇ ਸਨ  | ਉਹ ਸੋਚਦੇ ਸਨ ਕਿ ਬੱਚੇ ਚੀਜ਼ਾਂ ਨੂੰ ਵੇਖਣ,ਸਮਝਣ ਅਤੇ ਉਨ੍ਹਾਂ ਬਾਰੇ ਸਵਾਲ ਕਰਨ  | ਡਾਕਟਰ ਕਲਾਮ ਉਸ ਸਮੇਂ ਦਸ ਵਰਿ੍ਹਆਂ ਦੇ ਸਨ | ਸ਼ਿਵਾ ਸੁਬਰਾਮਨੀਅਮ ਆਇਰ ਉਨ੍ਹਾਂ ਦੀ ਜਮਾਤ ਨੂੰ ਵਿਗਿਆਨ ਦਾ ਵਿਸ਼ਾ ਪੜ੍ਹਾਇਆ ਕਰਦੇ ਸਨ |
ਇਕ ਦਿਨ ਸ਼ਿਵਾ ਸੁਬਰਾਮਨੀਅਮ ਆਇਰ ਡਾਕਟਰ ਕਲਾਮ ਦੀ ਜਮਾਤ ਨੂੰ ਪੰਛੀਆਂ ਦੇ ਉੱਡਣ ਬਾਰੇ ਪਾਠ ਪੜ੍ਹਾ ਰਹੇ ਸਨ | ਉਸ ਦਿਨ ਦਾ ਪਾਠ ਕੁਝ ਅੱਡ ਸੀ | ਸ਼ਿਵਾ ਸੁਬਰਾਮਨੀਅਮ ਬੱਚਿਆਂ ਨੂੰ ਜਮਾਤ ਤੋਂ ਬਾਹਰ ਲੈ ਗਏ | ਉਨ੍ਹਾਂ ਨੇ ਬੱਚਿਆਂ ਨੂੰ ਅਸਮਾਨ 'ਚ ਉੱਡਦੇ ਹੋਏ ਪੰਛੀਆਂ ਨੂੰ ਵਿਖਾ ਕੇ ਦੱਸਿਆ ਕਿ ਪੰਛੀ ਕਿਵੇਂ ਉੱਡਦੇ ਹਨ? ਡਾਕਟਰ ਕਲਾਮ ਦੇ ਮਨ ਵਿਚ ਸਵਾਲ ਪੈਦਾ ਹੋਇਆ ਕਿ ਕੀ ਇਨਸਾਨ ਵੀ ਅਸਮਾਨ ਵਿਚ ਉੱਡ ਸਕਦਾ ਹੈ? ਇਹੋ ਸਵਾਲ ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਬਣ ਗਿਆ | ਉਨ੍ਹਾਂ ਨੇ ਐਰੋਨੈਟਿਕ ਇੰਜੀਨੀਅਰਿੰਗ ਕੀਤੀ  |
ਉਸ ਤੋਂ ਬਾਅਦ ਉਹ ਐਰੋਸਪੇਸ ਕਰਾਫਟ ਮਿਜ਼ਾਈਲ ਪ੍ਰੋਗਰਾਮ ਦਾ ਹਿੱਸਾ ਬਣ ਗਏ | ਡਾਕਟਰ ਕਲਾਮ ਆਪਣੇ ਉਸ ਅਧਿਆਪਕ ਨੂੰ ਨਹੀਂ ਭੁੱਲੇ  | ਉਨ੍ਹਾਂ ਨੇ ਉਸ ਅਧਿਆਪਕ ਦੇ ਪੜ੍ਹਾਉਣ ਦੇ ਢੰਗ ਨਾਲ ਆਪਣੇ ਦੇਸ਼ ਦਾ ਨਾਂਅ ਸਾਰੀ ਦੁਨੀਆ ਵਿਚ ਉੱਚਾ ਕੀਤਾ | ਜਿਹੜੇ ਅਧਿਆਪਕ ਆਪਣੇ ਮਨ ਵਿਚ ਇਕ ਮਿਸ਼ਨ ਲੈ ਕੇ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ,ਉਹ ਡਾਕਟਰ ਕਲਾਮ ਵਰਗੇ ਅਨੇਕਾਂ ਹੋਣਹਾਰ ਵਿਦਿਆਰਥੀ ਪੈਦਾ ਕਰਦੇ ਹਨ | ਬੱਚੇ ਅਜਿਹੇ ਅਧਿਆਪਕਾਂ ਨੂੰ ਕਦੇ ਨਹੀਂ ਭੁੱਲਦੇ |

-ਮੋਬਾਈਲ: 98726 27136

Ad Position 22
No active advertisement
ਪਿਛਲੀ ਖ਼ਬਰ ਮੇਰਾ ਸਕੂਲ • ਲੋਕਨਾਥ ਸ਼ਰਮਾ • ਅਗਲੀ ਖ਼ਬਰ ਆਓ ਬਰਿਕਸ ਬਾਰੇ ਜਾਣੀਏ
Ad Position 24