ਸਾਈਕਲ ਦੇ ਨੇ ਅਜਬ ਨਜ਼ਾਰੇ |
ਕਈ ਰੰਗਾਂ ਵਿਚ ਵਿਕਣ ਪਿਆਰੇ |
ਰੱਖ ਰਖਾਓ ਨਹੀਂ ਕੋਈ ਬਹੁਤਾ,
ਘਰ ਦੇ ਵਿਚ ਹੀ ਜਾਵੇ ਧੋਤਾ |
ਤੇਲ, ਲਾਇਸੈਂਸ ਦੀ ਲੋੜ ਨਾ ਪੈਂਦੀ,
ਜਿਸਮ ਦੀ ਪੂਰੀ ਵਰਜਿਸ਼ ਹੁੰਦੀ |
ਵੱਧ ਤੋਂ ਵੱਧ ਜੇ ਸਾਈਕਲ ਚਲਾਓ,
ਪ੍ਰਦੂਸ਼ਣ ਦੀ ਮਾਰ ਘਟਾਓ |
ਬਿਮਾਰੀ ਤੋਂ ਜੇ ਬਚਣਾ ਚਾਹੀਏ,
ਸਾਈਕਲ 'ਤੇ ਹੀ ਆਈਏ-ਜਾਈਏ |
ਸਾਈਕਲ ਨੂੰ ਜੇ ਅਪਣਾਵਾਂਗੇ,
ਰੋਗੀ ਹੋਣ ਤੋਂ ਬਚ ਜਾਵਾਂਗੇ |
-ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
ਮੋਬਾਈਲ : 94176-92015