29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Ad Position 21
No active advertisement
ਅਜੀਤ ਡੈਸਕ 29-08-2026

 

ਸਵਾਲ : 791. 'ਪਿੱਪਲਾਂ ਨੂੰ  ਪੀਂਘਾਂ' ਕਦੋਂ ਪੈਂਦੀਆਂ ਨੇ?
792. ਕੁੜੀਆਂ 'ਸਾਉਣ ਨੂੰ  ਵੀਰ ਤੇ ਭਾਦੋਂ ਨੂੰ  ਚੰਦਰੀ' ਕਿਉਂ ਆਖਦੀਆਂ ਨੇ?
793. ਪੰਜਾਬ ਵਿਚ ਮੀਂਹ ਦੀਆਂ 'ਝੜੀਆਂ' ਕਦੋਂ ਲੱਗਦੀਆਂ ਨੇ?
794. 'ਧਰਤੀ ਹੇਠ ਪਾਣੀ' ਕਿੱਥੋਂ ਆਉਂਦਾ ਹੈ?
795. 'ਰਹਿਣ-ਸਹਿਣ' ਤੇ ਸਿਹਤ ਦਾ ਕੀ ਸੰਬੰਧ ਹੈ?
796. 'ਜੱਦ, ਕੁਲ, ਵੰਸ਼, ਪਰਿਵਾਰ, ਕਬੀਲਾ ਸ਼ਬਦਾਂ' ਦੇ ਅਰਥ ਦੱਸੋ?
797. 'ਜਾਤ, ਗੋਤ, ਭਾਈਚਾਰਾ, ਬਰਾਦਰੀ', ਸ਼ਬਦਾਂ ਦੀ ਕੀ ਮਜ਼੍ਹਬ ਨਾਲ ਵੀ ਕੋਈ ਸਾਂਝ ਹੈ?
798. 'ਸੱਸੀ ਦੀ ਮਾਂ ਮੱਤੀਂ ਦੇਂਦੀ, ਧੀਏ ਛੱਡ ਬਲੋਚਾਂ ਯਾਰੀ, ਪਹਿਲੇ ਪਹਿਰ ਮੁਕਾਮ ਜਿਨ੍ਹਾਂ ਦਾ ਪਿਛਲੇ ਪਹਿਰ ਤਿਆਰੀ', ਇਨ੍ਹਾਂ ਸੱਤਰਾਂ ਵਿਚ ਬਲੋਚ, ਮੁਕਾਮ, ਪਹਿਲਾ ਪਹਿਰ, ਪਿਛਲਾ ਪਹਿਰ ਦੇ ਕੀ ਅਰਥ ਹਨ?
799. 'ਟਾਪੂ, ਕਾਲੇ ਪਾਣੀ, ਵਲਾਇਤ' ਸਾਡੇ ਸਮਾਜਿਕ ਇਤਿਹਾਸ ਵਿਚ ਕਾਹਦਾ ਸੰਕੇਤ ਨੇ?
800. ਰਾਜਸਥਾਨ ਵਿਚ 'ਪੰਜਾਬੀ ਬੋਲੀ' ਵਾਲਾ ਕਿਹੜਾ ਖੇਤਰ ਹੈ?
ਜਵਾਬ: 791. ਸਾਉਣ ਭਾਦੋਂ ਵਿਚ |
792. ਤੀਆਂ ਸਾਉਣ 'ਚ ਸ਼ੁਰੂ ਤੇ ਭਾਦੋਂ 'ਚ ਖ਼ਤਮ ਹੁੰਦੀਆਂ ਨੇ |
793. ਸਾਉਣ ਭਾਦੋਂ |
794. ਦਰਿਆਵਾਂ 'ਚੋਂ ਰਿਸ ਰਿਸ ਕੇ |
795. ਸਿਹਤ ਜੀਵਨ ਢੰਗ ਉਤੇ ਹੀ ਆਧਾਰਿਤ ਹੈ |
796. ਸਾਰੇ ਸ਼ਬਦ ਕਿਸੇ ਮਨੁੱਖ ਦੀ ਪਛਾਣ ਦੇ ਖਾਨਦਾਨੀ ਸ਼ਬਦ ਨੇ |
797. ਨਹੀਂ |
798. ਬਲੋਚਿਸਤਾਨ ਦੇ ਰਹਿਣ ਵਾਲੇ, ਟਿਕਾਣਾ, ਰਾਤ ਦਾ ਪਹਿਲੇ ਪਹਿਰ ਵਾਲਾ ਸਮਾਂ ਤੜਕੇ ਵਾਲਾ ਹਿੱਸਾ |
799. ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕਾਰਨ ਹੋਈ ਸਜ਼ਾ ਦੇ |
800. ਗੰਗਾਨਗਰ, ਹਨੂੰਮਾਨਗੜ੍ਹ ਤੇ ਅਲਵਰ ਦੇ ਜ਼ਿਲ੍ਹੇ |
-ਮੋਬਾਈਲ : +1-647-403-1299

Ad Position 22
No active advertisement
ਪਿਛਲੀ ਖ਼ਬਰ ਬਾਲ ਕਹਾਣੀ ਨੌਕਰ ਦੀ ਚਲਾਕੀ ਅਗਲੀ ਖ਼ਬਰ ਸਾਈਕਲ
Ad Position 24