29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਬਾਲ ਕਹਾਣੀ ਨੌਕਰ ਦੀ ਚਲਾਕੀ

ਬਾਲ ਕਹਾਣੀ ਨੌਕਰ ਦੀ ਚਲਾਕੀ

Ad Position 21
No active advertisement
ਅਜੀਤ ਡੈਸਕ 29-08-2026

 

ਇਕ ਸੇਠ ਬਹੁਤ ਲਾਲਚੀ ਸੀ | ਉਸ ਕੋਲ ਬਹੁਤ ਸਾਰਾ ਧਨ-ਦੌਲਤ ਸੀ ਪਰ ਫਿਰ ਵੀ ਉਹ ਇਸੇ ਉਧੇੜ-ਬੁਣ 'ਚ ਰਹਿੰਦਾ ਸੀ ਕਿ ਕਿਸੇ ਤਰ੍ਹਾਂ ਜ਼ਿਆਦਾ ਤੋਂ ਜ਼ਿਆਦਾ ਧਨ ਇਕੱਠਾ ਕੀਤਾ ਜਾਵੇ | ਇਸ ਲਈ ਉਹ ਕੁਝ ਵੀ ਕਰਨ ਲਈ ਤਿਆਰ ਹੋ ਜਾਂਦਾ ਸੀ | ਉਹ ਬਹੁਤ ਜ਼ਿਆਦਾ ਕੰਜੂਸ ਸੀ |
ਕਿਸੇ ਵੀ ਨੌਕਰ ਨੂੰ  ਤਨਖ਼ਾਹ ਤੋਂ ਇਲਾਵਾ ਕੁਝ ਨਹੀਂ ਸੀ ਦਿੰਦਾ, ਇਥੋਂ ਤੱਕ ਕਿ ਤਿਉਹਾਰਾਂ ਦੇ ਦਿਨਾਂ 'ਚ ਮਠਿਆਈ ਤੱਕ ਦੇਣਾ ਠੀਕ ਨਹੀਂ ਸਮਝਦਾ ਸੀ | ਉਹ ਨੌਕਰਾਂ ਨਾਲ ਜਾਨਵਰਾਂ ਵਰਗਾ ਸਲੂਕ ਕਰਦਾ ਸੀ |
ਇਕ ਦਿਨ ਸਾਰੇ ਨੌਕਰਾਂ ਨੇ ਮਿਲ ਕੇ ਇਕ ਯੋਜਨਾ ਬਣਾਈ | ਅਗਲੀ ਸਵੇਰੇ ਉਠਦਿਆਂ ਹੀ ਇਕ ਨੌਕਰ ਸੇਠ ਦੇ ਕੋਲ ਗਿਆ ਤੇ ਖ਼ੁਸ਼ ਹੋ ਕੇ ਸੇਠ ਨੂੰ  ਕਹਿਣ ਲੱਗਾ, 'ਸੇਠ ਜੀ, ਮੈਨੂੰ ਰਾਤ ਇਕ ਬਹੁਤ ਵਧੀਆ ਸੁਪਨਾ ਆਇਆ ਹੈ |'
'ਓਏ ਕੀ ਸੀ? ਤੂੰ ਸਵੇਰੇ-ਸਵੇਰੇ ਫ਼ਜ਼ੂਲ ਦੀਆਂ ਗੱਲਾਂ ਕਰ ਕੇ ਮੈਨੂੰ ਆਪਣਾ ਸੁਪਨਾ ਸੁਣਾਉਣ ਕਿਉਂ ਆ ਗਿਆ?'
'ਸੇਠ ਜੀ, ਇਸ ਲਈ ਕਿ ਤੁਹਾਡੇ ਮਤਲਬ ਦਾ ਸੁਪਨਾ ਦੇਖਿਆ ਸੀ |' ਨੌਕਰ ਨੇ ਬੇਝਿਜਕ ਹੋ ਕੇ ਕਿਹਾ |
'ਅੱਛਾ! ਤਾਂ ਜਲਦੀ ਦੱਸ, ਸੁਪਨੇ 'ਚ ਕੀ ਦੇਖਿਆ ਤੂੰ |'
'ਮੈਂ ਦੇਖਿਆ ਕਿ ਤੁਸੀਂ ਸੰਸਾਰ ਦੇ ਸਭ ਤੋਂ ਵੱਡੇ ਅਮੀਰ ਬਣ ਗਏ ਹੋ | ਦੂਰ-ਦੂਰ ਤੋਂ ਲੋਕ ਤੁਹਾਡੇ ਦਰਸ਼ਨਾਂ ਲਈ ਆ ਰਹੇ ਹਨ | ਵੱਡੇ-ਵੱਡੇ ਰਾਜਾ ਤੁਹਾਨੂੰ ਸਲਾਮ ਕਰ ਰਹੇ ਹਨ | ਤੁਸੀਂ ਸਿੰਘਾਸਨ 'ਤੇ ਬੈਠੇ ਮੁਸਕਰਾ ਰਹੇ ਹੋ |'
'ਪਰ....' ਨੌਕਰ ਨੇ ਗੱਲ ਅੱਧ-ਵਿਚਾਲੇ ਛੱਡ ਦਿੱਤੀ |
'ਪਰ ਕੀ?' ਸੇਠ ਬੜੀ ਉਤਸੁਕਤਾ ਨਾਲ ਬੋਲਿਆ |
'ਉਹ ਮੈਂ ਨਹੀਂ ਦੱਸਾਂਗਾ, ਮਾਲਕ', ਨੌਕਰ ਨੇ ਝਿਜਕਦੇ ਹੋਏ ਕਿਹਾ |
'ਕਿਉਂ?'
'ਕਿਉਂਕਿ ਅੱਗੇ ਤੁਸੀਂ ਸੁਣ ਨਹੀਂ ਸਕੋਗੇ |'
'ਅਜਿਹਾ ਕੀ ਹੈ, ਤੂੰ ਦੱਸ ਨਾ, ਮੈਂ ਤੈਨੂੰ ਕੁਝ ਨਹੀਂ ਕਹਾਂਗਾ |'
'ਸੇਠ ਜੀ ਤੁਸੀਂ ਸਿੰਘਾਸਨ 'ਤੇ ਬੈਠੇ ਹੋਏ ਹੋ, ਇਸੇ ਦੌਰਾਨ ਲੱਛਮੀ ਮਾਤਾ ਤੁਹਾਡੇ ਕੋਲ ਆ ਕੇ ਕੁਝ ਦਾਨ ਕਰਨ ਲਈ ਕਹਿੰਦੀ ਹੈ ਪਰ ਤੁਸੀਂ ਮਨ੍ਹਾਂ ਕਰ ਦਿੰਦੇ ਹੋ ਤਾਂ ਉਹ ਤੁਹਾਡੇ ਤੋਂ ਨਾਰਾਜ਼ ਹੋ ਕੇ ਚਲੀ ਜਾਂਦੀ ਹੈ ਅਤੇ ਉਸ ਦੇ ਜਾਂਦਿਆਂ ਹੀ ਤੁਸੀਂ ਕੰਗਾਲ ਹੋ ਜਾਂਦੇ ਹੋ |'
ਸੇਠ ਦਾ ਸਿਰ ਚਕਰਾਉਣ ਲੱਗਾ | ਅਜੇ ਉਹ ਕੁਝ ਸੋਚ ਹੀ ਰਿਹਾ ਸੀ ਕਿ ਦੂਸਰਾ ਨੌਕਰ ਆਇਆ, ਉਸ ਨੇ ਵੀ ਅਜਿਹਾ ਹੀ ਸੁਪਨਾ ਸੁਣਾਇਆ |
ਉਹ ਬੜਾ ਘਬਰਾ ਗਿਆ | ਉਹ ਸੋਚਣ ਲੱਗਾ ਕਿ ਸੱਚਮੁੱਚ ਅਜਿਹਾ ਹੋ ਗਿਆ ਤਾਂ ਕੀ ਬਣੇਗਾ? ਉਹ ਕਲਪਨਾ 'ਚ ਹੀ ਆਪਣੇ-ਆਪ ਨੂੰ  ਫਟੇ-ਪੁਰਾਣੇ ਕੱਪੜਿਆਂ 'ਚ ਭੀਖ ਮੰਗਦਾ ਦੇਖਣ ਲੱਗਾ |
ਸੇਠ ਨੂੰ  ਉਸ ਰਾਤ ਨੀਂਦ ਨਾ ਆਈ | ਉਸ ਨੇ ਸੋਚਿਆ ਕਿ ਕਿਉਂ ਨਾ ਨੌਕਰਾਂ ਅਤੇ ਗ਼ਰੀਬਾਂ ਨੂੰ  ਕੁਝ ਜਾਇਦਾਦ ਦਾਨ ਕਰ ਦਿੱਤੀ ਜਾਵੇ |
ਸਵੇਰੇ ਉਠਦਿਆਂ ਹੀ ਉਸ ਨੇ ਸ਼ਹਿਰ ਦੇ ਗ਼ਰੀਬ ਵਿਅਕਤੀਆਂ ਨੂੰ  ਬੁਲਾਇਆ | ਉਨ੍ਹਾਂ ਨੂੰ  ਅਤੇ ਆਪਣੇ ਨੌਕਰਾਂ ਨੂੰ  ਕੱਪੜੇ, ਅਨਾਜ ਅਤੇ ਥੋੜ੍ਹਾ-ਥੋੜ੍ਹਾ ਧਨ ਦਾਨ ਦੇ ਰੂਪ ਵਿਚ ਦੇ ਦਿੱਤਾ |
ਨੌਕਰਾਂ ਦੀ ਚੁਤਰਾਈ ਨਾਲ ਸਾਰੇ ਖ਼ੁਸ਼ਹਾਲ ਹੋ ਗਏ |

Ad Position 22
No active advertisement
ਪਿਛਲੀ ਖ਼ਬਰ ਰਬੜ ਬੈਂਡ ਹੈਲੀਕਾਪਟਰ ਬਣਾਉਣਾ ਸਿੱਖੋ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ
Ad Position 24