29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਰਾਇ ਕਾਇਮ ਕਰਨ ਤੋਂ ਪਹਿਲਾਂ ਜ਼ਰੂਰ ਸੋਚੋ

ਰਾਇ ਕਾਇਮ ਕਰਨ ਤੋਂ ਪਹਿਲਾਂ ਜ਼ਰੂਰ ਸੋਚੋ

Ad Position 21
No active advertisement
ਅਜੀਤ ਡੈਸਕ 29-08-2026

 

ਇਕ ਡਾਕਟਰ ਬਹੁਤ ਜਲਦੀ-ਜਲਦੀ ਹਸਪਤਾਲ ਅੰਦਰ ਦਾਖ਼ਲ ਹੁੰਦਾ ਹੈ, ਜਿਸ ਨੇ ਕਿ ਇਕ ਬਹੁਤ ਹੀ ਜ਼ਰੂਰੀ ਆਪਰੇਸ਼ਨ ਕਰਨਾ ਹੈ | ਉਹ ਬਹੁਤ ਜਲਦੀ- ਜਲਦੀ ਕੱਪੜੇ ਬਦਲ ਕੇ ਸਿੱਧਾ ਆਪਰੇਸ਼ਨ ਕਮਰੇ ਵੱਲ ਚਲਾ ਜਾਂਦਾ ਹੈ  | ਹਾਲ ਵਿਚ ਉਸ ਨੂੰ  ਲੜਕੇ ਦਾ ਪਿਤਾ ਮਿਲਦਾ ਹੈ |
ਡਾਕਟਰ ਨੂੰ  ਦੇਖਦੇ ਸਾਰ ਹੀ ਲੜਕੇ ਦਾ ਪਿਤਾ ਚਿਲਾਇਆ ਕਿ ਤੁਸੀਂ ਆਉਣ ਵਿਚ ਇੰਨਾ ਸਮਾਂ ਕਿਉਂ ਲਗਾਇਆ? ਕੀ ਤੁਹਾਨੂੰ ਪਤਾ ਨਹੀਂ ਕਿ ਮੇਰੇ ਬੱਚੇ ਦੀ ਜ਼ਿੰਦਗੀ ਖ਼ਤਰੇ ਵਿਚ ਹੈ? ਕੀ ਤੁਹਾਨੂੰ ਜ਼ਿੰਮੇਵਾਰੀ ਦਾ ਕੋਈ ਅਹਿਸਾਸ ਨਹੀਂ?
ਡਾਕਟਰ ਮੁਸਕਰਾਇਆ ਅਤੇ ਕਿਹਾ, 'ਮੈਨੂੰ ਅਫ਼ਸੋਸ ਹੈ, ਮੈਂ ਹਸਪਤਾਲ ਵਿਚ ਨਹੀਂ ਸੀ, ਜਿਉਂ ਹੀ ਮੈਨੂੰ ਫੋਨ ਆਇਆ, ਮੈਂ ਜਲਦੀ ਤੋਂ ਜਲਦੀ ਪਹੁੰਚਣ ਦੀ ਕੋਸ਼ਿਸ਼ ਕੀਤੀ | ਹੁਣ ਤੁਸੀਂ ਸ਼ਾਂਤ ਹੋ ਜਾਵੋ, ਤਾਂ ਕਿ ਮੈਂ ਆਪਣਾ ਕੰਮ ਕਰ ਸਕਾਂ |'
'ਸ਼ਾਂਤ ਹੋ ਜਾਵਾਂ? ਜੇ ਤੁਹਾਡਾ ਬੇਟਾ ਇਸ ਵਕਤ ਇਸ ਕਮਰੇ ਵਿਚ ਹੁੰਦਾ ਤਾਂ ਕੀ ਤੁਸੀਂ ਸ਼ਾਂਤ ਹੋ ਜਾਂਦੇ? ਜੇਕਰ ਤੁਹਾਡਾ ਬੇਟਾ ਡਾਕਟਰ ਦੀ ਉਡੀਕ ਕਰਦਾ ਮਰ ਜਾਵੇ ਤਾਂ ਤੁਸੀਂ ਕੀ ਕਰੋਗੇ ?' ਲੜਕੇ ਦੇ ਪਿਤਾ ਨੇ ਗ਼ੁੱਸੇ ਵਿਚ ਪਤਾ ਨਹੀਂ ਹੋਰ ਕੀ- ਕੀ ਕਿਹਾ | ਡਾਕਟਰ ਮੁਸਕਰਾਇਆ ਤੇ ਬੋਲਿਆ,'ਪਰਮਾਤਮਾ ਦੀ ਮਿਹਰ ਸਦਕਾ ਅਸੀਂ ਆਪਣੇ ਵਲੋਂ ਵਧੀਆ ਕਰਾਂਗੇ, ਤੁਸੀਂ ਵੀ ਆਪਣੇ ਬੱਚੇ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰੋ |'
'ਨਸੀਹਤ ਦੇਣੀ ਬਹੁਤ ਸੌਖੀ ਹੁੰਦੀ ਹੈ' ਬੱਚੇ ਦਾ ਪਿਤਾ ਬੁੜਬੁੜਾਇਆ |
ਆਪਰੇਸ਼ਨ ਕੁਝ ਘੰਟੇ ਚੱਲਿਆ, ਜਿਸ ਤੋਂ ਬਾਅਦ ਡਾਕਟਰ ਖ਼ੁਸ਼ੀ-ਖ਼ੁਸ਼ੀ ਬਾਹਰ ਆਇਆ ਅਤੇ ਬੋਲਿਆ, ਪਰਮਾਤਮਾ ਦਾ ਸ਼ੁਕਰ ਹੈ, ਤੁਹਾਡਾ ਬੱਚਾ ਸਹੀ ਸਲਾਮਤ ਹੈ | ਬੱਚੇ ਦੇ ਪਿਤਾ ਦਾ ਜਵਾਬ ਸੁਣੇ ਬਿਨਾਂ ਡਾਕਟਰ ਜਲਦੀ-ਜਲਦੀ ਆਪਣੇ ਕੰਮ 'ਤੇ ਇਹ ਕਹਿੰਦਾ ਹੋਇਆ ਚਲਾ ਗਿਆ ਕਿ ਜੇਕਰ ਕੁਝ ਵੀ ਪੁੱਛਣਾ ਹੋਵੇ ਤਾਂ ਨਰਸ ਨੂੰ  ਪੁੱਛ ਲੈਣਾ |'
'ਉਹ ਇੰਨਾ ਘੁਮੰਡੀ ਕਿਉਂ ਹੈ? ਉਹ ਕੁਝ ਮਿੰਟ ਉਡੀਕ ਨਹੀਂ ਕਰ ਕਰਦਾ ਸੀ, ਤਾਂ ਕਿ ਮੈਂ ਆਪਣੇ ਬੱਚੇ ਬਾਰੇ ਕੁਝ ਪੁੱਛ ਸਕਦਾ |' ਡਾਕਟਰ 'ਤੇ ਵਿਅੰਗ ਕੱਸਦਾ ਹੋਇਆ ਬੱਚੇ ਦਾ ਪਿਤਾ ਬੋਲਿਆ | ਹੰਝੂ ਭਰੀਆਂ ਅੱਖਾਂ ਨਾਲ ਨਰਸ ਨੇ ਜਵਾਬ ਦਿੱਤਾ, 'ਕੱਲ੍ਹ ਇਕ ਸੜਕ ਹਾਦਸੇ ਵਿਚ ਡਾਕਟਰ ਸਾਹਿਬ ਦਾ ਲੜਕਾ ਮਰ ਗਿਆ ਸੀ  | ਅੱਜ ਜਦੋਂ ਅਸੀਂ ਫੋਨ ਕਰਕੇ ਤੁਹਾਡੇ ਬੱਚੇ ਦੇ ਆਪਰੇਸ਼ਨ ਲਈ ਬੁਲਾਇਆ, ਉਹ ਸਸਕਾਰ ਕਰ ਰਹੇ ਸਨ, ਅਤੇ ਹੁਣ ਉਹਨਾਂ ਨੇ ਤੁਹਾਡੇ ਬੱਚੇ ਦੀ ਜਾਨ ਬਚਾ ਲਈ ਹੈ | ਹੁਣ ਫਿਰ ਉਹ ਸਸਕਾਰ 'ਤੇ ਵਾਪਿਸ ਚਲੇ ਗਏ ਹਨ |'
ਸਿੱਖਿਆ : ਸਾਨੂੰ ਜਲਦਬਾਜ਼ੀ ਵਿਚ ਕਦੇ ਕਿਸੇ ਲਈ ਆਪਣੀ ਰਾਇ ਸਥਾਪਿਤ ਨਹੀਂ ਕਰਨੀ ਚਾਹੀਦੀ, ਕਿਉਂਕਿ ਸਾਨੂੰ ਕਦੇ ਵੀ ਪਤਾ ਨਹੀਂ ਹੁੰਦਾ ਕਿ ਦੂਸਰੇ ਇਨਸਾਨ ਦੀ ਜ਼ਿੰਦਗੀ ਕੀ ਹੈ? ਜਾਂ ਉਹ ਕਿਹੜੇ ਹਾਲਾਤਾਂ ਵਿਚੋਂ ਗੁਜ਼ਰ ਰਿਹਾ ਹੈ |
-0-

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦਾ ਪੁਨਰਗਠਨ ਤੇ ਇਤਿਹਾਸਕ ਨਾਂਅ ਅਗਲੀ ਖ਼ਬਰ ਆਉ ਗਿਆਨ ਵਧਾਈਏ
Ad Position 24