29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪੰਜਾਬ ਦਾ ਪੁਨਰਗਠਨ ਤੇ ਇਤਿਹਾਸਕ ਨਾਂਅ

ਪੰਜਾਬ ਦਾ ਪੁਨਰਗਠਨ ਤੇ ਇਤਿਹਾਸਕ ਨਾਂਅ

Ad Position 21
No active advertisement
ਅਜੀਤ ਡੈਸਕ 29-08-2026

ਪਿਆਰੇ ਬੱਚਿਓ, ਅੱਜ ਤੁਹਾਨੂੰ ਪੰਜਾਬ ਦੇ ਇਤਿਹਾਸਕ ਨਾਂਅ ਬਾਰੇ ਦੱਸਾਂਗੇ | ਤੁਸੀਂ ਪੰਜਾਬ ਦੀ ਭੁਗੋਲਿਕ ਸਥਿਤੀ ਬਾਰੇ ਛੋਟੀਆਂ ਜਮਾਤਾਂ ਵਿਚ ਪੜ੍ਹ ਚੁੱਕੇ ਹੋਵੇਗੇ | ਇਤਿਹਾਸਕਾਰਾਂ ਦੀਆਂ ਲਿਖਤਾਂ ਅਨੁਸਾਰ ਪੰਜਾਬ ਅਜੋਕੇ ਭਾਰਤ ਦਾ ਮਹੱਤਵਪੂਰਨ ਸੂਬਾ ਹੈ | ਸਮੇਂ ਸਮੇਂ 'ਤੇ ਇਸ ਦੇ ਨਾਂਅ ਅਤੇ ਹੱਦਾਂ ਵਿਚ ਤਬਦੀਲੀਆਂ ਹੁੰਦੀਆਂ ਰਹੀਆਂ ਹਨ | ਪੰਜਾਬ ਸੂਬੇ ਨੇ ਭਾਰਤ ਨੂੰ  ਨਹੀਂ ਸਗੋ ਾਵਿਸ਼ਵ ਦੇ ਇਤਿਹਾਸ ਨੂੰ  ਪ੍ਰਭਾਵਿਤ ਕੀਤਾ ਹੈ | ਪੰਜਾਬ ਸਾਡੇ ਮਹਾਨ ਗੁਰੂਆਂ ਦੀ ਕਰਮ- ਭੂਮੀ ਹੈ | ਇੱਥੇ ਸ੍ਰੀ ਗੁਰੂੁ ਨਾਨਕ ਦੇਵ ਜੀ ਨੇ ਸੰਸਾਰ ਨੂੰ  ਮਨੁੱਖਤਾ ਦਾ ਸੰਦੇਸ਼ ਦਿੱਤਾ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਖਾਲਸਾ ਪੰਥ' ਦੀ ਸਥਾਪਨਾ ਕੀਤੀ ਹੈ | ਪੰਜਾਬ 'ਚ ਸੂਰਬੀਰ, ਦੇਸ਼ ਭਗਤਾਂ ਅਤੇ ਸਮਾਜ ਸੁਧਾਰਕਾਂ ਦਾ ਭਾਰਤੀ ਸੁਤੰਤਰਤਾ ਸੰਗਰਾਮ 'ਚ ਬੇਮਿਸਾਲ ਯੋਗਦਾਨ ਹੈ |
 ਪਿਆਰੇ ਬੱਚਿਓ, ਅਸੀਂ ਗੱਲ ਕਰਾਂਗੇ ਪੰਜਾਬ ਦੇ ਇਤਿਹਾਸਕ ਨਾਵਾਂ ਬਾਰੇ | ਵੈਦਿਕ ਕਾਲ ਵਿਚ ਆਰੀਆਂ ਦੇ ਪ੍ਰਾਚੀਨ ਗ੍ਰੰਥ ਰਿਗਵੇਦ ਵਿਚ ਪੰਜਾਬ ਨੂੰ  'ਸਪਤ ਸਿੰਧੂ' ਭਾਵ ਸੱਤ ਨਦੀਆਂ ਦੀ ਧਰਤੀ ਕਿਹਾ ਗਿਆ ਹੈ | ਇਹ ਸੱਤ ਨਦੀਆਂ ਹਨ ਜਿਵੇ ਕਿ ਸਿੰਧੂ, ਵਿਤਸਤਾ (ਜੇਹਲਮ), ਅਸਿਕਨੀ ਚਿਨਾਬ), ਪੁਰਸ਼ਨੀ (ਰਾਵੀ), ਵਿਪਾਸ਼ਾ( ਬਿਆਸ), ਸ਼ਤੁੱਦਰੀ (ਸਤਲੁਜ) ਅਤੇ ਸਰਸਵਤੀ ਨਦੀ | ਪ੍ਰਾਚੀਨ ਮਹਾਂਭਾਰਤ, ਰਮਾਇਣ ਅਤੇ ਪੁਰਾਣਾਂ ਵਿਚ ਪੰਜਾਬ ਨੂੰ  ਪੰਚਨਦ ਕਿਹਾ ਗਿਆ ਹੈ | ਯੂਨਾਨੀਆਂ ਨੇ ਪੰਜਾਬ ਨੁੰ ਪੈਂਟਾਪੋਟਾਮੀਅਮ ਦਾ ਨਾਂਅ ਦਿੱਤਾ ਗਿਆ ਹੈ | ਪੰਜਾਬ ਵਿਚ ਬਹੁਤ ਸਾਰੇ ਕਬੀਲਿਆਂ ਦਾ ਸ਼ਾਸਨ ਰਿਹਾ, ਜਿਸ ਕਾਰਨ ਇਸ ਨੂੰ  ਟੱਕ ਪ੍ਰਦੇਸ਼ ਜਾਂ ਟੱਕੀ ਵੀ ਕਿਹਾ ਗਿਆ ਹੈ |
ਚੀਨੀ ਯਾਤਰੀ ਹਿਊਨਸਾਂਗ ਨੇ ਇਸ ਪ੍ਰਦੇਸ਼ ਨੂੰ  ਸੇਕੀਆ ਦਾ ਨਾਂਅ ਦਿੱਤਾ
ਮੁਗਲ ਸਮਾਰਟ ਅਕਬਰ ਨੇ ਇਸ ਨੂੰ  ਪੰਜਾਬ ਦਾ ਨਾਂ ਦਿੱਤਾ ਜੋ ਕਿ ਫਾਰਸੀ ਭਾਸ਼ਾ ਦੇ ਸ਼ਬਦ 'ਪੰਜ ਅਤੇ ਆਬ' ਤੋਂ ਮਿਲ ਕੇ ਬਣਿਆ ਹੈ | ਪੰਜ ਦਾ ਅਰਥ ਹੈ ਪੰਜ ਅਤੇ ਆਬ ਦਾ ਅਰਥ ਹੈ ਪਾਣੀ ਤੇ ਇਸ ਤਰ੍ਹਾਂ ਪੰਜਾਬ ਦਾ ਨਾਂਅ ਪ੍ਰਚੱਲਿਤ ਹੋ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਨੂੰ  ਲਾਹੌਰ ਸੂਬਾ ਕਿਹਾ ਜਾਣ ਲੱਗਾ | ਪਿਆਰੇ ਬੱਚਿਓ, 1849 ਵਿਚ ਅੰਗਰੇਜ਼ਾਂ ਨੇ ਪੰਜਾਬ ਨੂੰ  ਅੰਗੇਰੇਜ਼ੀ ਸਾਮਰਾਜ ਵਿਚ ਮਿਲਾ ਲਿਆ | ਇਸ ਨੁੰ ਪੰਜਾਬ ਪ੍ਰਾਂਤ ਦਾ ਨਾਂਅ ਦਿੱਤਾ | ਭਾਰਤ ਅਤੇ ਪਾਕਿਸਤਾਨ ਦੀ ਵੰਡ ਸਮੇਂ ਪੰਜਾਬ ਦੇ ਦੋ ਭਾਗ ਹੋ ਗਏ | ਪਾਕਿਸਤਾਨ ਵਿਚ ਪੱਛਮੀ (ਲਹਿੰਦਾ) ਪੰਜਾਬ ਤੇ ਭਾਰਤ ਵਿਚ ਪੂਰਬੀ (ਚੜ੍ਹਦਾ) ਪੰਜਾਬ |
ਪਿਆਰੇ ਬੱਚਿਓ, 1 ਨਵੰਬਰ, 1966 ਨੂੰ  ਭਾਸ਼ਾ ਦੇ ਅਧਾਰ 'ਤੇ ਪੁਰਨਗਠਨ ਕੀਤਾ ਗਿਆ | ਪੰਜਾਬ ਦੀ ਵੰਡ ਕਰਕੇ ਹਰਿਆਣਾ, ਹਿਮਾਚਲ ਪ੍ਰਦੇਸ਼ ਬਣਾ ਦਿੱਤਾ ਗਿਆ ਹੈ |
-ਮੋਬਾਈਲ : 81460-04540

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ( ਅ ) ਵਲੋਂ ‘ ਸਾਚਾ ਗੁਰੂ ਲਾਧੋ ਰੇ ... ਮੀਰੀ ਪੀਰੀ ਖ਼ਾਲਿਸਤਾਨੀ ਪੰਥਕ ਕਾਨਫਰੰਸ ’ ‘ਵੰਦੇ ਮਾਤਰਮ’... ਅਗਲੀ ਖ਼ਬਰ ਰਾਇ ਕਾਇਮ ਕਰਨ ਤੋਂ ਪਹਿਲਾਂ ਜ਼ਰੂਰ ਸੋਚੋ
Ad Position 24