29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਆਉ ਗਿਆਨ ਵਧਾਈਏ

ਆਉ ਗਿਆਨ ਵਧਾਈਏ

Ad Position 21
No active advertisement
ਅਜੀਤ ਡੈਸਕ 29-08-2026

 

1. ਮੰਗਲ ਗ੍ਰਹਿ ਨੂੰ  ਲਾਲ ਗ੍ਰਹਿ ਕਿਉਂ ਕਿਹਾ ਜਾਂਦਾ ਹੈ?
2. ਧਰਤੀ ਨੂੰ  ਨੀਲਾ ਗ੍ਰਹਿ ਕਿਉਂ ਕਿਹਾ ਜਾਂਦਾ ਹੈ?
3. ਤਾਰੇ ਕਿਉਂ ਟਿਮਟਿਮਾਉਂਦੇ ਹਨ?
4. ਦਿਨ ਅਤੇ ਰਾਤ ਕਿਉਂ ਬਦਲਦੇ ਹਨ?
5. ਜਵਾਰਭਾਟਾ ਕਿਉਂ ਆਉਂਦਾ ਹੈ?
6. ਪੱਤਿਆਂ ਦਾ ਹਰਾ ਰੰਗ ਕਿਉਂ ਹੁੰਦਾ ਹੈ?
7. ਪੌਦਿਆਂ ਨੂੰ  'ਸਵੈ ਪੋਸ਼ੀ' ਕਿਉਂ ਕਿਹਾ ਜਾਂਦਾ ਹੈ?
8. ਮਨੁੱਖ ਨੂੰ  'ਪਰ ਪੋਸ਼ੀ' ਸ਼੍ਰੇਣੀ ਵਿਚ ਕਿਉਂ ਰੱਖਿਆ ਗਿਆ?
9. ਜਦੋਂ ਅਸੀਂ ਗੇਂਦ ਕੰਧ ਵੱਲ ਚਲਾ ਕੇ ਮਾਰਦੇ ਹਾਂ ਤਾਂ ਇਹ ਵਾਪਿਸ ਸਾਡੇ ਵੱਲ ਕਿਉਂ ਆਉਂਦੀ ਹੈ?
10. ਸਟੈਥੋਸਕੋਪ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ?
ਉੱਤਰ : 1. ਮੰਗਲ ਗ੍ਰਹਿ ਤੇ ਲੋਹ ਆਕਸਾਈਡ ਦੇ ਤੱਤ ਮੌਜੂਦ ਹੋਣ ਕਰਕੇ, 2. 71% ਪਾਣੀ ਦੀ ਮੌਜੂਦਗੀ ਹੋਣ ਕਰਕੇ, 3. ਪ੍ਰਕਾਸ਼ ਦੇ ਅਪਵਰਤਨ ਕਰਕੇ, 4. ਧਰਤੀ ਦੀ ਦੈਨਿਕ ਗਤੀ ਕਰਕੇ, 5. ਧਰਤੀ ਅਤੇ ਚੰਦਰਮਾ ਦੇ ਖਿਚਾਅ ਕਰਕੇ, 6. ਪੱਤਿਆਂ ਵਿਚ ਮੌਜੂਦ ਕਲੋਰੋਫਿਲ ਕਰਕੇ, 7. ਕਿਉਂਕਿ ਇਹ ਆਪਣਾ ਭੋਜਨ ਆਪ ਤਿਆਰ ਕਰਦੇ ਹਨ, 8. ਕਿਉਂਕਿ ਮਨੁੱਖ ਆਪਣਾ ਭੋਜਨ ਦੂਜਿਆਂ ਤੋਂ ਪ੍ਰਾਪਤ ਕਰਦਾ ਹੈ, 9. ਨਿਊਟਨ ਦੇ ਤੀਜੇ ਨਿਯਮ ਕਰਕੇ (ਕਿਰਿਆ ਦੀ ਪ੍ਰਤੀ ਕਿਰਿਆ ਕਰਕੇ) 10. ਦਿਲ ਦੀ ਧੜਕਣ ਚੈੱਕ ਕਰਨ ਲਈ | 
- ਪਿੰਡ ਕਾਲਝਰਾਣੀ,  ਡਾਕਖਾਨਾ ਚੱਕ ਅਤਰ ਸਿੰਘ ਵਾਲਾ, ਤਹਿਸੀਲ ਅਤੇ ਜ਼ਿਲ੍ਹਾ ਬਠਿੰਡਾ |
ਮੋਬਾਈਲ : 70873-67969

Ad Position 22
No active advertisement
ਪਿਛਲੀ ਖ਼ਬਰ ਰਾਇ ਕਾਇਮ ਕਰਨ ਤੋਂ ਪਹਿਲਾਂ ਜ਼ਰੂਰ ਸੋਚੋ ਅਗਲੀ ਖ਼ਬਰ ਬਾਲ-ਗੀਤ 'ਸਰ ਜੀ'
Ad Position 24