ਸਰ ਜੀ, ਸਰ ਜੀ, ਸਾਡੇ ਪਿਆਰੇ ਸਰ ਜੀ,
ਅੱਖਰਾਂ ਨਾਲ਼ ਜਾਂਦੇ ਤੁਸੀਂ ਜਾਦੂ ਕਰ ਜੀ... |
ਹਰ ਵੇਲ਼ੇ ਤੱਕਦੇ ਰਹਿੰਦੇ ਅਸੀਂ ਥੋਡੀਆਂ ਰਾਵ੍ਹਾਂ ਜੀ,
ਏਨਾ ਪਿਆਰ ਕਰਦੇ ਜਿਉਂ ਕਰਦੀਆਂ ਮਾਵਾਂ ਜੀ,
ਮਮਤਾ ਨਾਲ਼ ਜਾਂਦੇ ਦੱਸੋ ਤੁਸੀਂ ਕਿੰਝ ਭਰ ਜੀ... |
ਜਮਾਤ ਵਿੱਚ ਜਦੋਂ ਵੀ ਤੁਸੀਂ ਸਾਡੀ ਆਵੋ ਜੀ,
ਚਾਨਣ ਦੇ ਕਈ ਸੂਰਜ ਨਾਲ਼ ਲਿਆਵੋ ਜੀ,
ਵਿੱਦਿਆ ਨਾਲ਼ ਜਾਂਦੇ ਸਭ ਨੂੰ ਰੋਸ਼ਨ ਕਰ ਜੀ... |
ਸਬਕ ਪੜ੍ਹਾਉਂਦੇ ਬੜਾ ਕੁਝ ਸਿਖਾਉਂਦੇ ਜੀ ,
ਹਿੰਮਤ, ਮਿਹਨਤ, ਸਬਰ ਦਾ ਪਾਣੀ ਲਾਉਂਦੇ ਜੀ,
ਅੱਖਰਾਂ ਦੇ ਦੀਵੇ ਜਾਂਦੇ ਮਨ-ਮਸਤਕ ਧਰ ਜੀ... |
ਗਿਆਨ ਦਾ ਭੰਡਾਰ ਹੋ ਹਰਫਾਂ ਦਾ ਸੰਸਾਰ ਜੀ,
ਦੇਸ ਦੇ ਭਵਿੱਖ ਨੂੰ ਤੁਸੀਂ ਰਹੇ ਸੰਵਾਰ ਜੀ ,
'ਪ੍ਰੀਤ ਬੀੜ ਕਿਸ਼ਨ', ਸਰ ਕੋਲ਼ੋਂ ਨਾ ਲੱਗੇ ਡਰ ਜੀ... |
-ਗੁਰਪ੍ਰੀਤ ਸਿੰਘ ਬੀੜ ਕਿਸ਼ਨ
ਪਿੰਡ ਬੀਜਾ, ਤਹਿ. ਖੰਨਾ, ਜ਼ਿਲ੍ਹਾ ਲੁਧਿਆਣਾ |
ਮੋਬ. ਨੰ. 99884-66885