29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਰਬੜ ਬੈਂਡ ਹੈਲੀਕਾਪਟਰ ਬਣਾਉਣਾ ਸਿੱਖੋ

ਰਬੜ ਬੈਂਡ ਹੈਲੀਕਾਪਟਰ ਬਣਾਉਣਾ ਸਿੱਖੋ

Ad Position 21
No active advertisement
ਅਜੀਤ ਡੈਸਕ 29-08-2026

 

ਬੱਚਿਓ! ਅੱਜ ਮੈਂ ਤੁਹਾਨੂੰ ਇਕ ਅਜਿਹਾ ਖਿਡੌਣਾ ਬਣਾਉਣਾ ਸਿਖਾਵਾਂਗਾ, ਜਿਸ ਨੂੰ  ਤੁਸੀਂ ਆਪ ਹੀ ਹਵਾ 'ਚ ਉਡਾ ਸਕਦੇ ਹੋ | ਕੀ ਤੁਹਾਨੂੰ ਪਤਾ ਹੈ, ਮੈਂ ਕਿਸ ਖਿਡੌਣੇ ਦੀ ਗੱਲ ਕਰ ਰਿਹਾ ਹਾਂ? ਨਹੀਂ, ਕੋਈ ਅੰਦਾਜ਼ਾ ਨਹੀਂ? ਕੋਈ ਗੱਲ ਨਹੀਂ | ਮੈਂ ਤੁਹਾਨੂੰ ਦੱਸ ਦਿੰਦਾ ਹਾਂ | ਅੱਜ ਮੈਂ ਤੁਹਾਨੂੰ ਰਬੜ ਬੈਂਡ ਹੈਲੀਕਾਪਟਰ ਬਣਾਉਣਾ ਸਿਖਾਵਾਂਗਾ | ਇਸ ਬਾਰੇ ਦਿਲਚਸਪ ਗੱਲ ਇਹ ਹੈ ਕਿ ਇਹ ਹਵਾ 'ਚ ਭੌਤਿਕ ਵਿਗਿਆਨ (ਫਿਜ਼ਿਕਸ) ਦੇ ਉਸੇ ਸਿਧਾਂਤ ਨਾਲ ਉਡੇਗਾ, ਜਿਸ ਸਿਧਾਂਤ ਨਾਲ ਅਸਲੀ ਹੈਲੀਕਾਪਟਰ ਉਡਦਾ ਹੈ | 
ਪਹਿਲਾਂ ਅਸੀਂ ਦੱਸਦੇ ਹਾਂ ਕਿ ਰਬੜ ਬੈਂਡ ਹੈਲੀਕਾਪਟਰ ਬਣਾਉਣ ਲਈ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਪਵੇਗੀ | ਦੋ ਪ੍ਰੋਪੇਲਰ ਚਾਹੀਦੇ ਹਨ- ਜਿਨ੍ਹਾਂ 'ਚੋਂ ਇਕ ਕਲਾਕਵਾਈਜ਼ ਤੇ ਦੂਜਾ ਐਂਟੀ-ਕਲਾਕਵਾਈਜ਼ ਹੋਵੇ | ਪ੍ਰੋਪੇਲਰ ਲਈ ਦੋ ਸਟੀਲ ਸ਼ਾਫਟ ਤੇ ਪਲਾਸਟਿਕ ਮਾਊਾਟ ਦੀ ਵੀ ਜ਼ਰੂਰਤ ਪਵੇਗੀ | ਇਸ ਤੋਂ ਇਲਾਵਾ ਇਕ ਲੌਲੀਪੋਪ ਸਟਿਕ, ਟੇਪ, ਗਰਮ ਗੂੰਦ, ਰਬੜ ਬੈਂਡ ਤੇ ਨੀਡਲ ਨੋਜ ਪਾਈਲਰਜ਼ ਚਾਹੀਦੇ ਹਨ | 
ਹੁਣ ਅਸੀਂ ਪਹਿਲੇ ਪੜਾਅ 'ਚ ਇਹ ਕਰਨਾ ਹੈ ਕਿ ਸ਼ਾਫਟ ਨੂੰ  ਸਫੇਦ ਪ੍ਰੋਪੇਲਰ 'ਚ ਇਸ ਤਰ੍ਹਾਂ ਧੱਕਣਾ ਹੈ ਕਿ ਹੁੱਕ ਪ੍ਰੋਪੇਲਰ ਦੇ ਹੇਠਲੇ ਹਿੱਸੇ ਵੱਲ ਹੋਵੇ | ਸ਼ਾਫਟ ਨੂੰ  ਮੋੜਨ ਲਈ ਨੀਡਲ ਨੋਜ ਪਾਈਲਰਜ਼ ਦੀ ਵਰਤੋਂ ਕਰੋ, ਤਾਂ ਕਿ ਪ੍ਰੋਪੇਲਰ ਸੁਰੱਖਿਅਤ ਰਹੇ | ਸ਼ਾਫਟ ਦੇ ਮੁੜੇ ਹੋਏ ਸਿਰੇ 'ਤੇ ਗਰਮ ਗੂੰਦ ਲਗਾ ਦਿਓ ਤਾਂ ਕਿ ਇਹ ਪ੍ਰੋਪੇਲਰ ਦੇ ਨਾਲ ਇਸ ਤਰ੍ਹਾਂ ਚਲੇ ਕਰੇ, ਜਿਵੇਂ ਇਹ ਦੋਵੇਂ ਦੋ ਨਹੀਂ ਇਕੋ ਵਸਤੂ ਹੋਵੇ | ਦੂਸਰੇ ਪੜਾਅ 'ਚ ਸ਼ਾਫਟ ਨੂੰ  ਕਾਲੇ ਐਂਟੀ-ਕਲਾਕਵਾਈਜ਼ ਵਾਲੇ ਪ੍ਰੋਪੇਲਰ 'ਚ ਇਸ ਤਰ੍ਹਾਂ ਧੱਕ ਦਿਓ ਕਿ ਹੁੱਕ ਪ੍ਰੋਪੇਲਰ ਦੀ ਉਪਰਲੀ (ਟਾਪ) ਸਾਈਡ 'ਤੇ ਹੋਵੇ | ਪ੍ਰੋਪੇਲਰ ਨੂੰ  ਸੁਰੱਖਿਅਤ ਕਰਨ ਲਈ ਸ਼ਾਫਟ ਨੂੰ  ਮੋੜਨ ਲਈ ਨੀਡਲ ਨੋਜ ਪਾਈਲਰਜ਼ ਦੀ ਵਰਤੋਂ ਕਰੋ | ਸ਼ਾਫਟ ਦੇ ਮੁੜੇ ਹੋਏ ਸਿਰੇ 'ਤੇ ਚੰਗੀ ਤਰ੍ਹਾਂ ਗਰਮ ਗੂੰਦ ਲਗਾ ਦਿਓ ਕਿ ਇਹ ਪ੍ਰੋਪੇਲਰ ਦੇ ਨਾਲ ਇਸ ਤਰ੍ਹਾਂ ਘੁੰਮੇ (ਮੂਵ), ਜਿਵੇਂ ਇਹ ਇਕ ਹੀ ਵਸਤੂ ਹੋਵੇ | 
ਤੀਸਰੇ ਪੜਾਅ 'ਚ ਲਗਭਗ 2 ਇੰਚ ਟੇਪ ਨੂੰ  ਚੰਗੀ ਤਰ੍ਹਾਂ ਲਪੇਟ ਕੇ ਪਲਾਸਟਿਕ ਮਾਊਾਟ ਦੇ ਇਕ ਪਾਸੇ ਫਸਾ ਦਿਓ, ਅਜਿਹਾ ਦੋ ਵਾਰ ਕਰੋ ਤੇ ਹਰੇਕ ਪਲਾਸਟਿਕ ਮਾਊਾਟ ਲਈ ਅਜਿਹਾ ਇਕ ਵਾਰ ਕਰੋ | ਚੌਥੇ ਪੜਾਅ 'ਚ ਪ੍ਰੋਪੇਲਰਾਂ ਨੂੰ  ਲੌਲੀਪੋਪ ਸਟਿਕ ਨਾਲ ਜੋੜ ਦੇਵੋ, ਸਟਿਕ ਨੂੰ  ਇਕ ਸਿਰੇ ਤੋਂ ਇਕ ਪਲਾਸਟਿਕ ਮਾਊਾਟ 'ਚ ਧੱਕ ਦਿਓ ਤੇ ਦੂਸਰੇ ਸਿਰੇ ਨੂੰ  ਦੂਜੇ ਪਲਾਸਟਿਕ ਮਾਊਾਟ 'ਚ ਧੱਕ ਦਿਓ | ਧਿਆਨ ਰੱਖੋ ਕਿ ਇਹ ਪੂਰੀ ਤਰ੍ਹਾਂ ਟਾਇਟ ਫਿੱਟ ਹੋਣਾ ਚਾਹੀਦਾ ਹੈ | ਜੇਕਰ ਅਜਿਹਾ ਨਾ ਹੋਇਆ ਹੋਵੇ ਤਾਂ ਵਾਪਸ ਤੀਜੇ ਪੜਾਅ ਵੱਲ ਮੁੜ ਆਓ ਤੇ ਵਧੇਰੇ ਟੇਪ ਦੀ ਵਰਤੋਂ ਕਰੋ | 
ਪੰਜਵੇਂ ਪੜਾਅ 'ਚ ਰਬੜ ਬੈਂਡ ਨੂੰ  ਖਿੱਚੋ ਤੇ ਵੇਖੋ ਕਿ ਹਰੇਕ ਸ਼ਾਫਟ ਦੇ ਹੁੱਕ ਸਿਰੇ ਦੇ ਵਿਚਾਲੇ ਹੋਣ | ਛੇਵੇਂ ਪੜਾਅ 'ਚ ਸਫੇਦ ਕਲਾਕਵਾਈਜ਼ ਪ੍ਰੋਪੇਲਰ ਨੂੰ  ਚੰਗੀ ਤਰ੍ਹਾਂ ਫੜ ਕੇ ਕਾਲੇ ਐਂਟੀ-ਕਲਾਕਵਾਈਜ਼ ਪ੍ਰੋਪੇਲਰ ਨੂੰ  ਲਗਭਗ 60 ਵਾਰ ਐਂਟੀ ਕਲਾਕਵਾਈਜ਼ ਘੁੰਮਾ ਦਿਓ | ਹੁਣ ਪ੍ਰੋਪੇਲਰ ਨੂੰ  ਛੱਡ ਦਿਉ ਤੇ ਆਪਣੇ ਹੈਲੀਕਾਪਟਰ ਨੂੰ  ਦੂਰ ਉੱਡਦਾ ਹੋਇਆ ਵੇਖੋ |
ਦਰਅਸਲ ਇਹ ਅਸਲੀ ਹੈਲੀਕਾਪਟਰ ਦਾ ਹੀ ਸਿਧਾਂਤ ਹੈ | ਕੋਣ 'ਚ ਮੁੜੇ ਹੋਏ ਪ੍ਰੋਪੇਲਰਾਂ ਦੇ ਬਲੇਡ ਜਦੋਂ ਘੁੰਮਦੇ (ਸਪਿੰਨ ਕਰਦੇ) ਹਨ ਤਾਂ ਪੱਖੇ ਵਾਂਗ ਹਰਕਤ ਕਰਦੇ ਹਨ | ਇਹ ਉਪਰ ਤੋਂ ਹਵਾ ਨੂੰ  ਆਪਣੇ ਵੱਲ ਖਿੱਚਦੇ ਹਨ ਤੇ ਹਵਾ ਨੂੰ  ਹੇਠ ਵੱਲ ਸੁੱਟਦੇ ਹਨ | ਇਸ ਨਾਲ ਹੈਲੀਕਾਪਟਰ 'ਤੇ ਗ੍ਰੇਵਿਟੀ ਦੇ ਪ੍ਰਭਾਵ ਨੂੰ  ਕਾਊਾਟਰ ਕਰਨ ਲਈ ਕਾਫ਼ੀ ਲਿਫਟ ਬਣ ਜਾਂਦੀ ਹੈ ਤੇ ਇਹ ਆਸਮਾਨ 'ਚ ਹੋਰ ਉਪਰ ਉੱਡਣ ਲੱਗਦਾ ਹੈ | 

Ad Position 22
No active advertisement
ਪਿਛਲੀ ਖ਼ਬਰ ਬਾਲ-ਗੀਤ 'ਸਰ ਜੀ' ਅਗਲੀ ਖ਼ਬਰ ਬਾਲ ਕਹਾਣੀ ਨੌਕਰ ਦੀ ਚਲਾਕੀ
Ad Position 24