26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਬਾਲ ਸਭਾ

ਬਾਲ ਸਭਾ

Ad Position 21
No active advertisement
ਅਜੀਤ ਡੈਸਕ 26-09-2026

• ਜਗਤਾਰ ਸਿੰਘ 'ਭੁੱਲਰ'•

ਅੱਜ ਮਹੀਨੇ ਦਾ ਆਖਰੀ ਸਨਿੱਚਰਵਾਰ ਬੱਚਿਓ,
ਬਾਲ ਸਭਾ ਲਈ ਹੋ ਜਾਓ ਤਿਆਰ ਬੱਚਿਓ |
ਜਦੋਂ ਕਿਤੇ ਤੁਸੀਂ ਲਾਇਬ੍ਰੇਰੀ ਵਿਚ ਵੜਦੇ,
ਚੰਗੀਆਂ ਕਿਤਾਬਾਂ ਅਤੇ ਚੰਗਾ ਸਾਹਿਤ ਪੜ੍ਹਦੇ,
ਨਾਲੇ ਰੋਜ਼ ਪੜ੍ਹੋ ਤੁਸੀਂ ਅਖ਼ਬਾਰ ਬੱਚਿਓ,
ਬਾਲ ਸਭਾ ਲਈ...... |
ਆਪੋ ਆਪਣੀਆਂ ਸਾਰੇ ਰਚਨਾਵਾਂ ਕੱਢ ਲਓ,
ਗੀਤ , ਗ਼ਜ਼ਲਾਂ ਤੇ ਨਾਲੇ ਕਵਿਤਾਵਾਂ ਕੱਢ ਲਓ,
ਆਪੋ ਆਪਣੀ ਵਾਰੀ ਦਾ ਕਰੋ ਇੰਤਜ਼ਾਰ ਬੱਚਿਓ,
ਬਾਲ ਸਭਾ ਲਈ...... |
ਕੋਈ ਕਵਿਤਾ ਸੁਣਾਵੇ ਤੇ ਕੋਈ ਕੱਸੇ ਵਿਅੰਗ ਨੂੰ,
ਪਾ ਕੇ ਬੋਲੀਆਂ ਤੇ ਟੱਪੇ ਬੰਨ ਦਿਓ ਰੰਗ ਨੂੰ ,
ਸਾਡਾ ਅੱਜ ਦਾ ਇਹ ਕਵੀ ਦਰਬਾਰ ਬੱਚਿਓ,
ਬਾਲ ਸਭਾ ਲਈ...... |
ਝੂਮਣ ਲਾਤੇ ਸਰੋਤੇ ਗ਼ਜ਼ਲ ਗਾਈ 'ਪਰਨੀਤ' ਨੇ,
ਦੇਸ਼ ਪਿਆਰ ਦਾ ਗੀਤ ਸੁਣਾਇਆ 'ਇਸ਼ਮੀਤ' ਨੇ,
'ਰਮਣੀਕ ਭੁੱਲਰ' ਵੀ ਸੁਣਾਊ ਯੋਧਿਆਂ ਦੀ ਵਾਰ ਬੱਚਿਓ,
ਬਾਲ ਸਭਾ ਲਈ...... |
'ਜਗਤਾਰ ਭੁੱਲਰ' ਨੇ ਵੀ ਕਵਿਤਾ ਸੁਣਾਈ ਜੋੜਕੇ,
ਰੱਖ ਦਿੱਤੇ ਨੇ ਕਈਆਂ ਦੇ ਰਿਕਾਰਡ ਤੋੜਕੇ,
ਅੱਜ ਮਿਲਣਾ ਹੈ ਉਹਨੂੰ ਪੁਰਸਕਾਰ ਬੱਚਿਓ,
ਬਾਲ ਸਭਾ ਲਈ...... |
 

ਮੋਬਾਈਲ : 94657-05548

Ad Position 22
No active advertisement
ਪਿਛਲੀ ਖ਼ਬਰ ਆਓ, ਜਾਣੀਏ ਖੇਡਾਂ ਦਾ ਇਤਿਹਾਸ ਅਗਲੀ ਖ਼ਬਰ ਤੁਸੀਂ ਵੀ ਜਾਣੋ
Ad Position 24