26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਕੀ ਲੱਕੜਬੱਘਾ ਸੱਚਮੁਚ 'ਚ ਹੱਸਦਾ ਹੈ?

ਕੀ ਲੱਕੜਬੱਘਾ ਸੱਚਮੁਚ 'ਚ ਹੱਸਦਾ ਹੈ?

Ad Position 21
No active advertisement
ਅਜੀਤ ਡੈਸਕ 26-09-2026

 ਦੀਦੀ, ਮੇਰਾ ਇਕ ਦੋਸਤ ਦੱਸ ਰਿਹਾ ਸੀ ਕਿ ਲੱਕੜਬੱਘਾ (ਹਾਇਨਾ) ਹੱਸਦਾ ਹੈ | ਕੋਈ ਜਾਨਵਰ ਕਿਵੇਂ ਹੱਸ ਸਕਦਾ ਹੈ? ਮੇਰੇ ਤਾਂ ਇਹ ਗੱਲ ਸਮਝ 'ਚ ਨਹੀਂ ਆਈ, ਕੀ ਕੋਈ ਲੱਕੜਬੱਘਾ ਅਸਲ 'ਚ ਹੱਸ ਸਕਦਾ ਹੈ? 

ਹੱਸਣਾ ਮੁੱਖ ਤੌਰ 'ਤੇ ਮਾਨਵੀ ਗੁਣ ਹੈ | ਪਰ ਇਕ ਖ਼ਾਸ ਤਰ੍ਹਾਂ ਦਾ ਲੱਕੜਬੱਘਾ ਹੈ, ਜਿਸ ਨੂੰ  ਲਾਫਿੰਗ ਹਾਇਨਾ ਕਹਿੰਦੇ ਹਨ | ਇਹ ਲੱਕੜਬੱਘਾ ਪਰਿਵਾਰ 'ਚ ਸਭ ਤੋਂ ਵੱਡਾ ਮੈਂਬਰ ਹੁੰਦਾ ਹੈ ਤੇ ਇਸ ਦੇ ਸਰੀਰ 'ਤੇ ਚਟਾਕ (ਸਪਾਟਸ) ਹੁੰਦੇ ਹਨ |  
ਤਾਂ ਕੀ ਲਾਫਿੰਗ ਹਾਇਨਾ ਹੱਸਦਾ ਹੈ?  
ਜਦੋਂ ਇਹ ਲੱਕੜਬੱਘਾ ਸ਼ਿਕਾਰ ਲਈ ਨਿਕਲਦਾ ਹੈ ਜਾਂ ਕਿਸੇ ਚੀਜ਼ ਤੋਂ ਉਤੇਜਿਤ ਹੋ ਜਾਂਦਾ ਹੈ ਤਾਂ ਉਹ ਭਿਆਨਕ ਗਰਜਣਾ ਕਰਦਿਆਂ ਕੁੜਕੁੜਾਉਂਦਾ ਹੈ, ਜੋ ਇਕ ਹਾਸੇ ਵਾਂਗ ਪ੍ਰਤੀਤ ਹੁੰਦਾ ਹੈ | 
ਤਾਂ ਉਹ ਹੱਸਦਾ ਹੈ?  
ਨਹੀਂ! ਜਿਸ ਤਰ੍ਹਾਂ ਨਾਲ ਇਨਸਾਨ ਹੱਸਦੇ ਹਨ, ਇਹ 'ਹੱਸਣਾ' ਉਸ ਤਰ੍ਹਾਂ ਦਾ ਨਹੀਂ ਹੁੰਦਾ, ਸਗੋਂ ਗਲਾ ਪਾੜ ਕੇ ਸ਼ੋਰ ਮਚਾਉਣਾ ਹੁੰਦਾ ਹੈ | ਪਰ ਸਾਨੂੰ ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਉਹ ਹੱਸ ਰਿਹਾ ਹੋਵੇ | 
ਤੁਸੀਂ ਕਿਹਾ ਕਿ ਉਹ ਆਕਾਰ 'ਚ ਬਹੁਤ ਵੱਡਾ ਹੁੰਦਾ ਹੈ.. | 
ਹਾਂ! ਇਹ ਬਹੁਤ ਡਰਾਉਣਾ ਜਾਨਵਰ ਹੈ, ਜਿਸ ਦੀ ਮੋਢਿਆਂ ਤੱਕ ਉਚਾਈ ਇਕ ਮੀਟਰ ਤੇ ਲੰਬਾਈ ਲਗਭਗ 1.85 ਮੀਟਰ ਹੁੰਦੀ ਹੈ ਤੇ ਉਸ ਦਾ ਭਾਰ 80 ਕਿਲੋਗ੍ਰਾਮ ਤੱਕ ਹੋ ਜਾਂਦਾ ਹੈ | ਰੌਚਕ ਗੱਲ ਇਹ ਹੈ ਕਿ ਮਾਦਾ ਆਕਾਰ ਪੱਖੋਂ ਨਰ ਲੱਕੜਬੱਘੇ ਨਾਲੋਂ ਵੱਡੀ ਹੁੰਦੀ ਹੈ | 
… ਲੱਕੜਬੱਘਾ ਸ਼ਿਕਾਰ ਕਦੋਂ ਕਰਦਾ ਹੈ?  
ਉਹ ਦਿਨ ਸਮੇਂ ਕਿਸੇ ਗੁਫਾ ਜਾਂ ਵੱਡੇ ਘੁਰਨੇ 'ਚ ਸੌਂਦਾ ਰਹਿੰਦਾ ਹੈ ਤੇ ਹਨ੍ਹੇਰਾ ਪੈਣ 'ਤੇ ਸ਼ਿਕਾਰ ਲਈ ਨਿਕਲਦਾ ਹੈ | ਲੱਕੜਬੱਘੇ ਅਕਸਰ ਇੱਕਲੇ ਹੀ ਸ਼ਿਕਾਰ ਕਰਦੇ ਹਨ, ਪਰ ਜੇ ਕਿਤੇ ਸ਼ੇਰ ਜਾਂ ਕੋਈ ਹੋਰ ਜਾਨਵਰ ਆਪਣਾ ਮਾਰਿਆ ਹੋਇਆ ਸ਼ਿਕਾਰ ਛੱਡ ਗਏ ਹੋਣ ਤਾਂ ਇਹ ਝੁੰਡ ਦੇ ਰੂਪ 'ਚ ਇੱਕਠੇ ਹੋ ਜਾਂਦੇ ਹਨ | ਲੱਕੜਬੱਘੇ 'ਚ ਗਜ਼ਬ ਦੀ ਸੁੰਘਣ ਸ਼ਕਤੀ ਹੁੰਦੀ ਹੈ, ਜੋ ਇਨ੍ਹਾਂ ਨੂੰ  ਸ਼ਿਕਾਰ ਤੱਕ ਲੈ ਜਾਂਦੀ ਹੈ ਤੇ ਉਹ ਸ਼ਿਕਾਰ ਦਾ ਕੁਝ ਵੀ ਬਾਕੀ ਅੰਸ਼ ਨਹੀਂ ਛੱਡਦੇ | 
ਸ਼ਾਇਦ ਇਸੇ ਲਈ ਲੱਕੜਬੱਘੇ ਨੂੰ  ਜੰਗਲ ਦਾ ਸਫ਼ਾਈ ਕਰਮਚਾਰੀ ਆਖਦੇ ਹਨ? 
ਹਾਂ!  ਅਸਲ 'ਚ ਲੱਕੜਬੱਘਾ ਇਕ ਬੁਜਦਿਲ ਤੇ ਡਰਪੋਕ ਜਾਨਵਰ ਹੈ, ਜੋ ਦੂਜਿਆਂ ਦੇ ਮਾਰੇ ਗਏ ਜਾਂ ਛੱਡੇ ਗਏ ਸ਼ਿਕਾਰ ਨੂੰ  ਖਾਣਾ ਪਸੰਦ ਕਰਦਾ ਹੈ | ਇਹ ਪਿੰਡਾਂ ਦੁਆਲੇ ਘੁੰਮਦੇ ਰਹਿੰਦੇ ਹਨ ਤੇ ਕਈ ਵਾਰ ਖੁੱਲ੍ਹੇ ਸਥਾਨ 'ਤੇ ਸੁੱਤੇ ਪਏ ਲੋਕਾਂ 'ਤੇ ਹਮਲਾ ਵੀ ਕਰ ਦਿੰਦੇ ਹਨ | ਇਹ ਅਕਸਰ ਭੇਡਾਂ ਜਾਂ ਹਿਰਨਾਂ ਦੇ ਝੁੰਡਾਂ ਦਾ ਪਿੱਛਾ ਕਰਦੇ ਹਨ ਤੇ ਮੌਕਾ ਵੇਖ ਕੇ ਕਮਜ਼ੋਰ ਜਾਂ ਬੁੱਢੇ ਜਾਨਵਰਾਂ 'ਤੇ ਹਮਲਾ ਕਰਦੇ ਹਨ | 
ਕੀ ਲਾਫਿੰਗ ਹਾਇਨਾ ਭਾਰਤ 'ਚ ਪਾਇਆ ਜਾਂਦਾ ਹੈ? 
ਨਹੀਂ! ਇਹ ਅਫਰੀਕਾ 'ਚ ਇਥੋਪੀਆ ਤੋਂ ਕੇਪ ਆਫ ਗੁੱਡ ਹੋਪ ਤੱਕ ਦੇਖਣ ਨੂੰ  ਮਿਲਦਾ ਹੈ |

Ad Position 22
No active advertisement
ਪਿਛਲੀ ਖ਼ਬਰ ਆਪਣਾ ਆਲ੍ਹਣਾ ਅਗਲੀ ਖ਼ਬਰ ਆਓ, ਜਾਣੀਏ ਖੇਡਾਂ ਦਾ ਇਤਿਹਾਸ
Ad Position 24