09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਚੰਦ ਸਾਡੇ ਨਾਲ-ਨਾਲ ਤੁਰਦਾ ਹੋਇਆ ਕਿਉਂ ਦਿਖਾਈ ਦਿੰਦਾ ਹੈ?

ਚੰਦ ਸਾਡੇ ਨਾਲ-ਨਾਲ ਤੁਰਦਾ ਹੋਇਆ ਕਿਉਂ ਦਿਖਾਈ ਦਿੰਦਾ ਹੈ?

Ad Position 21
No active advertisement
ਅਜੀਤ ਡੈਸਕ 10-10-2026

ਰਾਤ ਨੂੰ  ਜਦੋਂ ਅਸੀਂ ਤੁਰਦੇ ਹਾਂ, ਤਾਂ ਚੰਦ ਵੀ ਅਸਮਾਨ ਵਿਚ ਸਾਡੇ ਨਾਲ-ਨਾਲ ਤੁਰਦਾ ਦਿਖਾਈ ਦਿੰਦਾ ਹੈ | ਪਰ ਅਸਲ ਵਿਚ ਅਜਿਹਾ ਨਹੀਂ ਹੁੰਦਾ | ਇਹ ਸਾਡੀਆਂ ਅੱਖਾਂ ਦਾ ਭਰਮ ਹੁੰਦਾ ਹੈ |

ਚੰਦ ਧਰਤੀ ਤੋਂ ਔਸਤਨ ਕਰੀਬ 3.84 ਲੱਖ ਕਿਲੋਮੀਟਰ ਦੂਰ ਹੈ | ਇੰਨੀ ਜ਼ਿਆਦਾ ਦੂਰੀ ਦੇ ਕਾਰਨ ਸਾਡੀ ਜਗ੍ਹਾ ਬਦਲਣ ਤੇ ਚੰਦ ਦੀ ਦਿਸ਼ਾ ਵਿਚ ਬਹੁਤ ਘੱਟ ਬਦਲਾਅ ਦਿਖਾਈ ਦਿੰਦਾ ਹੈ | ਇਸ ਦੇ ਉਲਟ ਸਾਡੇ ਆਸ-ਪਾਸ ਦੀਆਂ ਚੀਜ਼ਾਂ ਕਾਫੀ ਨੇੜੇ ਹੁੰਦੀਆਂ ਹਨ, ਜਿਵੇਂ ਦਰੱਖਤ, ਘਰ, ਬਿਜਲੀ ਦੇ ਖੰਭੇ ਅਤੇ ਸੜਕ ਦੇ ਕਿਨਾਰੇ ਦੀਆਂ ਵਸਤਾਂ, ਅਸੀਂ ਜਿਵੇਂ-ਜਿਵੇਂ ਅੱਗੇ ਵਧਦੇ ਹਾਂ, ਇਹ ਚੀਜ਼ਾਂ ਤੇਜ਼ੀ ਨਾਲ ਪਿੱਛੇ ਜਾਂਦੀਆਂ ਹੋਈਆਂ ਦਿਖਾਈ ਿੰਦਦੀਆਂ ਹਨ | ਇਸ ਨੂੰ  ਵਿਗਿਆਨ ਵਿਚ ਦਿ੍ਸ਼ਟੀ ਪਰਿਪੇਖ ਨਾਲ ਸਮਝਿਆ ਜਾ ਸਕਦਾ ਹੈ | ਚੰਦ ਸਾਡੇ ਤੋਂ ਬਹੁਤ ਦੂਰ ਹੈ, ਇਸ ਲਈ ਅਸੀਂ ਕੁਝ ਮੀਟਰ ਜਾਂ ਕੁਝ ਕਿਲੋਮੀਟਰ ਅੱਗੇ ਵਧ ਜਾਈਏ, ਤਾਂ ਵੀ ਉਸ ਦੀ ਦਿਸ਼ਾ ਵਿਚ ਬਹੁਤ ਜ਼ਿਆਦਾ ਬਦਲਾਅ ਨਜ਼ਰ ਨਹੀਂ ਆਉਂਦਾ | ਇਸੇ ਵਜ੍ਹਾ ਕਰਕੇ ਸਾਨੂੰ ਲਗਦਾ ਹੈ ਕਿ ਉਹ ਸਾਡੇ ਨਾਲ-ਨਾਲ ਚੱਲ ਰਿਹਾ ਹੈ |

-ਮੋਬਾਈਲ : 97808-88878

Ad Position 22
No active advertisement
ਪਿਛਲੀ ਖ਼ਬਰ ਅਨਮੋਲ ਬਚਨ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ
Ad Position 24