05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

9 ਸਤੰਬਰ ਨੂੰ ਜਨਮ ਦਿਨ 'ਤੇ ਵਿਸ਼ੇਸ -ਇਨਕਲਾਬੀ ਕਵੀ ਅਵਤਾਰ ਪਾਸ਼

9 ਸਤੰਬਰ ਨੂੰ ਜਨਮ ਦਿਨ 'ਤੇ ਵਿਸ਼ੇਸ -ਇਨਕਲਾਬੀ ਕਵੀ ਅਵਤਾਰ ਪਾਸ਼

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

ਪਾਸ਼ ਦਾ ਬਚਪਨ ਦਾ ਨਾਮ ਅਵਤਾਰ ਸਿੰਘ ਸੰਧੂ ਸੀ ਜਿਹੜਾ ਬਾਅਦ ਵਿਚ ਪਾਸ਼ ਦੇ ਨਾਂਅ ਨਾਲ ਚਰਚਾ ਵਿਚ ਆਇਆ | ਪਾਸ਼ ਦਾ ਜਨਮ 9 ਸਤੰਬਰ, 1950 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸਲੇਮ ਵਿਚ ਇੱਕ ਮੱਧ ਵਰਗੀ ਕਿਸਾਨ ਪਰਿਵਾਰ ਵਿਚ ਹੋਇਆ | ਉਨ੍ਹਾਂ ਦੇ ਪਿਤਾ ਸੋਹਣ ਸਿੰਘ ਸੰਧੂ ਫ਼ੌਜ ਵਿਚ ਸਨ ਅਤੇ ਸ਼ੌਕ ਵਜੋਂ ਕਵਿਤਾ ਲਿਖਦੇ ਸਨ | ਮਾਤਾ ਜੀ ਦਾ ਛੋਟੀ ਉਮਰ ਵਿਚ ਦਿਹਾਂਤ ਹੋ ਗਿਆ ਸੀ |
ਜਦੋਂ ਪੰਜਾਬ ਵਿਚ ਹਰੇ ਇਨਕਲਾਬ (ਹਰੀ ਕ੍ਰਾਂਤੀ) ਤੇ ਨਕਸਲਬਾੜੀ ਲਹਿਰ ਦਾ ਦੌਰ ਚੱਲ ਰਿਹਾ ਸੀ ਤਾਂ ਉਸ ਸਮੇਂ ਪਾਸ਼ ਜਵਾਨੀ ਦੀ ਦਹਿਲੀਜ਼ 'ਤੇ ਪੈਰ ਧਰ ਰਿਹਾ ਸੀ | ਬੇਜ਼ਮੀਨੇ ਕਿਸਾਨਾਂ, ਮਜ਼ਦੂਰਾਂ ਉੱਤੇ ਹੋ ਰਹੇ ਜ਼ੁਲਮਾਂ ਨੇ ਪਾਸ਼ ਦੀ ਜ਼ਮੀਰ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ | ਉਨ੍ਹਾਂ ਅੰਦਰ ਪੈਦਾ ਹੋਈ ਇਨਕਲਾਬੀ ਸਪਿਰਟ ਨੇ ਅੱਗ ਉਗਲਦੀ ਕਲਮ ਨੂੰ ਉਨ੍ਹਾਂ ਦੇ ਹੱਥ ਫੜਾ ਦਿੱਤਾ | ਮਹਿਜ਼ 18-20 ਸਾਲ ਦੀ ਉਮਰ ਵਿਚ ਸਾਲ 1970 ਵਿਚ ਉਸ ਦੀ ਪਹਿਲੀ ਕਾਵਿ-ਪੁਸਤਕ 'ਲੋਹ ਕਥਾ' ਪ੍ਰਕਾਸ਼ਿਤ ਹੋਈ | ਫਿਰ 1973 ਵਿਚ 'ਉੱਡਦੇ ਬਾਜਾਂ ਮਗਰ' ਤੇ 1978 ਵਿਚ 'ਸਾਡੇ ਸਮਿਆਂ ਵਿਚ' ਅਤੇ ਸ਼ਹਾਦਤ ਤੋਂ ਬਾਅਦ 1989 ਵਿਚ 'ਖਿਲਰੇ ਹੋਏ ਵਰਕੇ' ਪ੍ਰਕਾਸ਼ਿਤ ਹੋਈਆਂ | ਉਹ ਰੂਸੀ ਇਨਕਲਾਬੀ ਸਾਹਿਤ-ਮੈਕਸਿਮ ਗੋਰਕੀ, ਪਾਬਲੋ ਨੇਰੂਦਾ, ਬਰਤੋਲਤ ਬਰੈਖਤ, ਲੈਨਿਨ, ਟਰਾਟਸਕੀ ਤੋਂ ਬਹੁਤ ਪ੍ਰਭਾਵਿਤ ਸੀ | ਮੈਕਸਿਮ ਗੋਰਕੀ ਦੇ ਨਾਵਲ 'ਮਾਂ' ਦੇ ਮਜ਼ਦੂਰ ਪਾਤਰ 'ਪਾਸ਼ਾ' ਤੋਂ ਉਸ ਨੇ ਆਪਣਾ ਕਲਮੀ ਨਾਮ 'ਪਾਸ਼' ਰੱਖ ਲਿਆ ਸੀ |
ਪਾਸ਼ ਨੇ 1973 ਵਿਚ 'ਪੰਜਾਬੀ ਸਾਹਿਤ ਤੇ ਸਭਿਆਚਾਰ ਮੰਚ' ਦੀ ਸਥਾਪਨਾ ਕੀਤੀ | ਉਨ੍ਹਾਂ ਇਨਕਲਾਬੀ ਮੈਗਜ਼ੀਨ 'ਸਿਆੜ' ਦੀ ਸੰਪਾਦਨਾ ਕਰਨੀ ਸ਼ੁਰੂ ਕੀਤੀ | ਖੱਬੇ ਪੱਖੀ ਤੇ ਬਾਗ਼ੀ ਇਨਕਲਾਬੀ ਵਿਚਾਰਾਂ ਕਰਕੇ ਆਪ ਨੂੰ ਦੋ ਸਾਲ ਤੱਕ ਝੂਠੇ ਕਤਲ ਕੇਸ ਵਿਚ ਜੇਲ੍ਹ ਵੀ ਕੱਟਣੀ ਪਈ |

ਪਾਸ਼ ਦੀ ਮਸ਼ਹੂਰ ਕਵਿਤਾ 'ਸਭ ਤੋਂ ਖਤਰਨਾਕ' ਇਨਕਲਾਬੀ ਸਫਾਂ ਵਿਚ ਸਭ ਤੋਂ ਵੱਧ ਹਰਮਨ ਪਿਆਰੀ ਮੰਨੀ ਜਾਂਦੀ ਹੈ | ਅੱਜ ਵੀ ਪੰਜਾਬ ਦੇ ਹਰ ਅੰਦੋਲਨ ਵਿਚ ਇਸ ਕਵਿਤਾ ਨੂੰ ਨਾਅਰੇ ਵਜੋਂ ਸ਼ਾਮਿਲ ਕੀਤਾ ਜਾਂਦਾ ਹੈ | ਪਾਸ਼ ਲਿਖਦਾ ਹੈ:-
ਸਭ ਤੋਂ ਖਤਰਨਾਕ ਹੁੰਦਾ ਹੈ,
ਸਾਡੇ ਸੁਪਨਿਆਂ ਦਾ ਮਰ ਜਾਣਾ... |
'ਉੱਡਦੇ ਬਾਜ਼ਾਂ ਮਗਰ' ਪੁਸਤਕ ਦੀ ਕਵਿਤਾ ਵੀ ਬੇਹੱਦ ਮਕਬੂਲ ਹੋਈ |
ਪਾਸ਼ 1986 ਵਿਚ ਅਮਰੀਕਾ ਚਲਿਆ ਗਿਆ ਤੇ ਉੱਥੇ ਪੈਟਰੋਲ ਪੰਪ 'ਤੇ ਕੰਮ ਕੀਤਾ | ਪਾਸ਼ ਨੇ ਧਾਰਮਿਕ ਕੱਟੜਤਾ ਅਤੇ ਵੱਖਵਾਦ ਦਾ ਆਪਣੀਆਂ ਲਿਖਤਾਂ ਰਾਹੀ ਡਟ ਕੇ ਵਿਰੋਧ ਕੀਤਾ | 
ਅਚਾਨਕ ਪਾਸ਼ ਆਪਣੇ ਸਾਥੀ ਹੰਸ ਰਾਜ ਨਾਲ ਵਿਦੇਸ਼ੋਂ ਵੀਜ਼ਾ ਰੀਨਿਊ ਕਰਵਾਉਣ ਲਈ ਤਲਵੰਡੀ ਸਲੇਮ ਪਰਤ ਆਇਆ | 23 ਮਾਰਚ, 1988 ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਕੱਟੜਪੰਥੀਆਂ ਨੇ ਪਾਸ਼ ਤੇ ਉਸ ਦੇ ਸਾਥੀ ਹੰਸ ਰਾਜ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ | ਉਸ ਵੇਲੇ ਪਾਸ਼ ਦੀ ਉਮਰ ਮਹਿਜ਼ 37 ਸਾਲ ਸੀ |
ਅੱਜ ਜਦੋਂ ਸਮਾਜ ਵਿਚ ਨਫ਼ਰਤ, ਫਿਰਕਾਪ੍ਰਸਤੀ ਅਤੇ ਕਿਸਾਨਾਂ-ਮਜ਼ਦੂਰਾਂ ਦੀ ਕਮਾਈ ਦੀ ਲੁੱਟ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ ਤਾਂ ਪਾਸ਼ ਦੀ ਕਵਿਤਾ ਇਸ ਸੰਦਰਭ ਵਿਚ ਹੋਰ ਵੀ ਢੁੱਕਵੀ ਤੇ ਇਨਕਲਾਬੀ ਸਪਿਰਿਟ ਨੂੰ ਉਜਾਗਰ ਕਰਨ ਦਾ ਰਾਹ ਰੁਸ਼ਨਾਉਦੀ ਹੈ | ਪਾਸ਼ ਨੇ ਕਿਹਾ ਸੀ, 'ਮੈਨੂੰ ਕਮਿਊਨਿਸਟ ਨਾ ਕਹੋ ਜੇ ਮੇਰੇ ਵਿਚ ਇਨਸਾਨ ਦੀ ਖੁਸ਼ਬੂ ਨਹੀਂ ਹੈ |' ਉਸਦਾ ਇਨਕਲਾਬ ਨਫ਼ਰਤ ਦਾ ਨਹੀਂ, ਮਨੁੱਖਤਾ ਦਾ ਇਨਕਲਾਬ ਸੀ | ਇਸ ਕਰਕੇ ਅੱਜ ਵੀ ਜਦੋਂ ਕੋਈ ਵਿਦਿਆਰਥੀ ਅੰਦੋਲਨ, ਕਿਸਾਨ ਅੰਦੋਲਨ ਜਾਂ ਮਜ਼ੂਦਰ ਲਹਿਰ ਉੱਠਦੀ ਹੈ ਤਾਂ ਪਾਸ਼ ਦੀਆਂ ਕਵਿਤਾਵਾਂ ਸੰਘਰਸ਼ ਦੇ ਸੰਦਰਭ ਵਿਚ ਗੂੰਜਦੀਆਂ ਹਨ |

-ਧਨੌਲਾ (ਬਰਨਾਲਾ)
ਫੋਨ:- 98552-64144
Email- raghvirsinghchangal@gmail.com

Ad Position 22
No active advertisement
ਪਿਛਲੀ ਖ਼ਬਰ ਰੰਗਾਂ ਦਾ ਸਿਰ ਫਿਰਿਆ ਆਸ਼ਕ : ਵਿਨਸੈਂਟ ਵੈਨ ਗੌਗ ਅਗਲੀ ਖ਼ਬਰ ਚਮੜੀ ਦੀ ਦੋਸਤ-ਕੁਆਰ
Ad Position 24