23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਯਾਮੀ ਗੌਤਮ-ਖ਼ੁਸ਼ੀਆਂ ਹੀ ਖ਼ੁਸ਼ੀਆਂ

Ad Position 21
No active advertisement
ਅਜੀਤ ਡੈਸਕ 07-01-2026

ਯਾਮੀ ਬਹੁਤ ਖ਼ੁਸ਼ ਹੈ ਕਿ ਪਿਛਲਾ ਸਾਲ 2025 ਉਨ੍ਹਾਂ ਦੇ ਘਰੇ 'ਧੁਰੰਧਰ' ਦੇ ਸੁਪਰ ਹਿੱਟ ਹੋਣ ਦੀਆਂ ਖੁਸ਼ੀਆਂ ਦੇ ਗਿਆ ਹੈ। ਯਾਨੀ ਗੌਤਮ ਨੂੰ ਇਹ ਮਨੋਰੰਜਨ ਦੀ ਦੁਨੀਆ ਇਕ ਤਰ੍ਹਾਂ ਨਾਲ ਵਿਰਾਸਤ 'ਚ ਮਿਲੀ ਹੈ। ਯਾਮੀ ਗੌਤਮ ਦੇ ਪਿਤਾ ਬਹੁਤ ਵੱਡੇ ਪੰਜਾਬੀ ਚੈਨਲ 'ਤੇ ਵਿਰਾਸਤੀ ਸ਼ੋਅ ਤੇ ਲੜੀਵਾਰਾਂ ਦੇ ਪ੍ਰਮੁੱਖ ਹਨ ਤੇ ਭੈਣ ਸੁਰੀਲੀ ਗੌਤਮ ਅਭਿਨੇਤਰੀ ਰਹੀ ਹੈ। ਯਾਮੀ ਨੇ ਪੈਸੇ ਦੇ ਕੇ ਕੀਤੀ ਜਾ ਰਹੀ ਫ਼ਿਲਮੀ ਪ੍ਰਚਾਰ ਮੁਹਿੰਮ ਨੂੰ ਮਾੜੀ ਗੱਲ ਕਿਹਾ ਹੈ। ਯਾਮੀ ਨੇ ਕਿਹਾ ਹੈ ਕਿ ਪੈਸੇ ਨਾ ਦੇਣ 'ਤੇ ਹੀਰੋਇਨ ਦੇ ਖਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਗੱਲ ਸਿਉਂਕ ਦੀ ਤਰ੍ਹਾਂ ਇੰਡਸਟਰੀ ਨੂੰ ਖਾ ਜਾਵੇਗੀ। ਦੱਖਣ ਦੇ ਸਿਨੇਮਾ ਦੀ ਯਾਮੀ ਨੇ ਤਾਰੀਫ਼ ਕੀਤੀ ਹੈ ਕਿ ਉਹ ਇੰਡਸਟਰੀ ਇਕਜੁੱਟ ਹੈ ਤੇ ਉਥੇ ਅਜਿਹੀ ਹਿੰਮਤ ਕੋਈ ਨਹੀਂ ਕਰਦਾ ਕਿ ਪੈਸੇ ਦੇ ਕੇ ਪ੍ਰਚਾਰ ਤੇ ਦੂਜੇ ਦੇ ਖਿਲਾਫ਼ ਮਾਹੌਲ ਬਣਾਉਣ ਦੀ ਗੱਲ ਹੋਵੇ। 'ਹੱਕ' 'ਚ 'ਸ਼ਾਹਬਾਨੋ' ਦਾ ਕਿਰਦਾਰ ਨਿਭਾਅ ਕੇ ਯਾਮੀ ਗੌਤਮ ਨੇ ਇਕ ਹੋਰ ਅਹਿਮ ਪ੍ਰਾਪਤੀ ਕੀਤੀ ਹੈ। ਸਾਲ ਦੇ ਵਿਆਹੁਤਾ ਸਫਰ ਨੇ ਉਸ ਦੀ ਜ਼ਿੰਦਗੀ ਨੂੰ ਸੁਨਹਿਰੀ ਬਣਾ ਦਿੱਤਾ ਹੈ। ਯਾਮੀ ਗੌਤਮ ਦੇ ਪਤੀ ਅਦਿੱਤਯ ਧਰ ਦੀ ਨਿਰਦੇਸ਼ਿਤ ਕੀਤੀ ਫ਼ਿਲਮ 'ਧੁਰੰਧਰ' ਨੇ ਬਾਲੀਵੁੱਡ 'ਚ ਜਾਨ ਪਾਈ ਹੈ ਵਰਨਾ 2025 'ਚ ਦੱਖਣ ਨੇ ਬੁਰੀ ਤਰ੍ਹਾਂ ਬਾਲੀਵੁੱਡ ਨੂੰ ਪਛਾੜ ਦਿੱਤਾ ਸੀ। ਬੀਤੇ ਸਾਲ 'ਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਯਾਮੀ ਨੂੰ ਮਿਲੀਆਂ ਹਨ।

-ਸੁਖਜੀਤ ਕੌਰ

Ad Position 22
No active advertisement
ਪਿਛਲੀ ਖ਼ਬਰ ਬਾਲੀਵੁੱਡ ਫ਼ਿਲਮਾਂ ਵਿਚ ਜਦੋਂ ਸਟਾਰ ਨਾਲੋਂ ਜ਼ਿਆਦਾ ਚਰਚਾ ਵਿਚ ਰਿਹਾ ਸਟਾਈਲ ਅਗਲੀ ਖ਼ਬਰ Sri Anandpur Sahib ਵਿਚ ਨਾਜਾਇਜ਼ ਮਾਈਨਿੰਗ ਦਾ ਮੁੱਦਾ ਫੇਰ ਸੁਰਖੀਆਂ ਵਿਚ
Ad Position 24