23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਬਾਲੀਵੁੱਡ ਫ਼ਿਲਮਾਂ ਵਿਚ ਜਦੋਂ ਸਟਾਰ ਨਾਲੋਂ ਜ਼ਿਆਦਾ ਚਰਚਾ ਵਿਚ ਰਿਹਾ ਸਟਾਈਲ

Ad Position 21
No active advertisement
ਅਜੀਤ ਡੈਸਕ 07-01-2026

ਇਥੇ ਗੱਲ ਅਸੀਂ ਕੁਝ ਇਸ ਤਰ੍ਹਾਂ ਦੇ ਪਹਿਰਾਵਿਆਂ ਬਾਰੇ ਕਰਾਂਗੇ ਜੋ ਆਪਣੀਆਂ ਫ਼ਿਲਮਾਂ ਤੋਂ ਵੀ ਕਿਤੇ ਜ਼ਿਆਦਾ ਹਿੱਟ ਹੋਏ। ਇਥੋਂ ਤੱਕ ਕਿ ਲੋਕ ਫ਼ਿਲਮਾਂ ਦਾ ਨਾਂਅ ਭੁੱਲ ਗਏ, ਪਰ ਇਨ੍ਹਾਂ ਫ਼ਿਲਮਾਂ ਵਿਚ ਵਿਸ਼ੇਸ਼ ਡ੍ਰੈੱਸਾਂ ਨੂੰ ਨਹੀਂ ਭੁੱਲੇ। ਆਓ, ਇਸ ਤਰ੍ਹਾਂ ਦੀਆਂ ਕੁਝ ਪੁਸ਼ਾਕਾਂ ਨੂੰ ਯਾਦ ਕਰੀਏ।
'ਮੁਗ਼ਲ-ਏ-ਆਜ਼ਮ' ਜਿਸ ਤੋਂ ਨਿਕਲੀ ਅਨਾਰਕਲੀ ਸੂਟ ਦੀ ਪਰੰਪਰਾ
1960 ਵਿਚ ਆਈ ਫ਼ਿਲਮ ਮੁਗ਼ਲ-ਏ-ਆਜ਼ਮ ਵਿਚ ਇਸ ਦੀ ਹੀਰੋਇਨ ਮਧੂਬਾਲਾ ਦਾ ਕਿਰਦਾਰ ਜਿੰਨਾ ਵਧੀਆ ਸੀ, ਓਨਾ ਹੀ ਮੁਟਿਆਰਾਂ ਵਿਚ ਇਸ ਦਾ ਪਹਿਰਾਵਾ ਵੀ ਇਸ ਫ਼ਿਲਮ ਜ਼ਰੀਏ ਭਾਰਤੀ ਸਮਾਜ ਦਾ ਹਿੱਸਾ ਬਣਿਆ, ਜਿਸ ਨੂੰ 'ਅਨਾਰਕਲੀ ਸੂਟ' ਦਾ ਨਾਂਅ ਮਿਲਿਆ। ਫ਼ਿਲਮ ਵਿਚ ਮਧੂਬਾਲਾ ਵਲੋਂ ਪਾਏ ਗਏ ਸ਼ਿਫਾਨ ਦੇ ਘੱਗਰੇ, ਜ਼ਰੀਦਾਰ ਕਢਾਈ ਵਾਲੇ ਕੁੜਤੇ ਅਤੇ ਮੋਤੀ ਜੜੇ ਦੁਪੱਟੇ ਨੇ ਦਰਸ਼ਕਾਂ ਨੂੰ ਕੁਝ ਇਸ ਤਰ੍ਹਾਂ ਨਾਲ ਮੋਹਿਆ ਕਿ ਸਮੁੱਚਾ ਫੈਸ਼ਨ ਸਮਾਜ ਹਿੱਲ ਗਿਆ। ਸਭ ਤੋਂ ਦਿਲਚਸਪ ਗੱਲ ਇਹ ਰਹੀ ਕਿ ਫ਼ਿਲਮ ਵਿਚ ਵਰਤੇ ਗਏ ਕੱਪੜੇ ਅਸਲੀ ਸੋਨੇ-ਚਾਂਦੀ ਦੀ ਜ਼ਰੀ ਨਾਲ ਬੁਣੇ ਗਏ ਸਨ। ਸ਼ਬਦ 'ਅਨਾਰਕਲੀ ਸੂਟ' ਇਸੇ ਫ਼ਿਲਮ ਤੋਂ ਆਇਆ ਜੋ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਚੜ੍ਹਿਆ ਹੋਇਆ ਹੈ।
ਫ਼ਿਲਮ 'ਬੌਬੀ' ਦੀ ਡਿੰਪਲ ਕਪਾੜੀਆ ਜਦੋਂ ਬਣੀ ਨੌਜਵਾਨਾਂ ਦੀ ਫੈਸ਼ਨ ਧੜਕਣ :
ਰਾਜ ਕਪੂਰ ਦੀ ਫ਼ਿਲਮ 'ਬੌਬੀ' ਉਂਝ ਤਾਂ ਇਕ ਪ੍ਰੇਮ ਕਹਾਣੀ ਸੀ, ਪਰ ਲੋਕਾਂ ਦੀ ਇਸ ਫ਼ਿਲਮ ਵਿਚ ਜ਼ਿਆਦਾ ਦਿਲਚਸਪੀ ਬੌਬੀ ਦੀ ਡ੍ਰੈੱਸ ਵਿਚ ਰਹੀ। ਡਿੰਪਲ ਦਾ ਲਾਲ ਪੋਲਕਾ ਡਾਟ ਟਾਪ, ਸਕਰਟ ਅਤੇ ਸਫੇਦ ਰਿਬਨ ਵਾਲਾ ਹੇਅਰ ਬੈਂਡ ਅੱਜ ਵੀ 'ਰੈਟ੍ਰੋ ਫੈਸ਼ਨ' ਦੀ ਪਛਾਣ ਹੈ। 'ਬੌਬੀ' ਤੋਂ ਬਾਅਦ ਭਾਰਤ ਵਿਚ ਪੋਲਕਾ ਡਾਟ ਕੱਪੜਿਆਂ ਦੀ ਵਿਕਰੀ ਕਈ ਗੁਣਾ ਹੋ ਗਈ ਸੀ। ਇਸ 'ਤੇ ਉਦੋਂ ਕਈ ਫ਼ਿਲਮੀ ਮੈਗਜ਼ੀਨਾਂ ਵਿਚ ਲਿਖਿਆ ਸੀ, 'ਦਰਅਸਲ ਹਰ ਕੁੜੀ ਬੌਬੀ ਬਣਨਾ ਚਾਹੁੰਦੀ ਸੀ। ਡਿੰਪਲ ਦਾ ਸਟਾਈਲ ਬੋਲਡ ਵੀ ਸੀ ਅਤੇ ਚੁਲਬੁਲਾ ਵੀ। ਉਸ ਨੇ 70 ਦੇ ਦਹਾਕੇ ਦੀਆਂ ਭਾਰਤੀ ਮੁਟਿਆਰਾਂ ਨੂੰ ਇਸ ਤਰ੍ਹਾਂ ਦਾ ਆਤਮਵਿਸ਼ਵਾਸ ਦਿੱਤਾ ਸੀ ਕਿ ਉਨ੍ਹਾਂ ਵੀ ਆਪਣੀ ਫੈਸ਼ਨ ਪਰਿਭਾਸ਼ਾ ਖ਼ੁਦ ਇਕੱਤਰ ਕੀਤੀ ਹੈ। ਅੱਜ ਵੀ 'ਬੌਬੀ ਲੁੱਕ' ਦੇ ਨਾਂਅ ਨਾਲ ਲੋਕ ਪੋਲਕਾ ਡਾਟ ਡ੍ਰੈੱਸ ਨੂੰ ਜਾਣਦੇ ਹਨ।
'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਦੀ ਸਿਮਰਨ ਦਾ ਸੂਟ ਅਤੇ ਰਾਜ ਦੀ ਜੈਕੇਟ:
ਜੇਕਰ ਕਿਹਾ ਜਾਵੇ ਕਿ ਸੰਨ 1995 ਵਿਚ ਆਈ ਕਾਜੋਲ ਅਤੇ ਸ਼ਾਹਰੁਖ ਖਾਨ ਦੀ ਫ਼ਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਵਿਚ ਸਿਮਰਨ ਦਾ ਸੂਟ ਅਤੇ ਰਾਜ ਦੀ ਜੈਕੇਟ ਰੋਮਾਂਸ ਦੀ ਨਿਸ਼ਾਨੀ ਬਣ ਗਏ ਤਾਂ ਬਿਲਕੁਲ ਕਹਿਣਾ ਗ਼ਲਤ ਨਹੀਂ ਹੋਵੇਗਾ। ਦਰਅਸਲ ਯਸ਼ ਚੋਪੜਾ ਦੀ ਇਸ ਫ਼ਿਲਮ ਨੇ ਪ੍ਰੇਮ ਕਹਾਣੀਆਂ ਨੂੰ ਕਈ ਉਚਾਈਆਂ ਦਿੱਤੀਆਂ ਤਾਂ ਉਦੋਂ ਫੈਸ਼ਨ ਦੀ ਭਾਵਨਾ ਬਦਲ ਗਈ। ਕਾਜੋਲ ਦੇ ਹਰੇ ਰੰਗ ਦਾ ਪਟਿਆਲਾ ਸੂਟ ਅਤੇ ਉਸ 'ਤੇ ਪੀਲੇ ਦੁਪੱਟੇ ਨੇ ਸਾਦਗੀ ਦੀ ਨਵੀਂ ਉਚਾਈ ਨੂੰ ਛੂਹ ਲਿਆ। ਪੰਜਾਬ ਅਤੇ ਦਿੱਲੀ ਦੇ ਬਾਜ਼ਾਰ ਵਿਚ ਇਸ ਫ਼ਿਲਮ ਤੋਂ ਬਾਅਦ 'ਸਿਮਰਨ ਸੂਟ' ਦੀ ਭਾਰੀ ਮੰਗ ਵਧ ਗਈ ਸੀ। ਉਥੇ ਸ਼ਾਹਰੁਖ ਖਾਨ ਦਾ ਬ੍ਰਾਊਨ ਲੈਦਰ ਜੈਕੇਟ ਅਤੇ ਰਿਪਡ ਜੀਨਜ਼ ਨੌਜਵਾਨਾਂ ਦੀ ਪਛਾਣ ਬਣ ਗਈ। ਕਹਿੰਦੇ ਹਨ ਫ਼ਿਲਮ ਦੀ ਰਿਲੀਜ਼ ਤੋਂ ਬਾਅਦ 'ਰਾਜ ਜੈਕੇਟ' ਨਾਂਅ ਨਾਲ ਬਾਜ਼ਾਰ ਵਿਚ ਦਰਜਨਾਂ ਕਾਪੀ ਮਾਡਲ ਆ ਗਏ ਅਤੇ ਧੜਾਧੜ ਵਿਕਣ ਲੱਗੇ।
'ਦੇਵਦਾਸ ਦੀ ਪਾਰੋ ਅਤੇ ਚੰਦਰਮੁਖੀ ਨੇ ਜਦੋਂ ਮਹੱਲਾਂ ਦੇ ਪਹਿਰਾਵਿਆਂ ਨੂੰ ਮਾਤ ਦਿੱਤੀ
ਫ਼ਿਲਮ 'ਦੇਵਦਾਸ' ਵਿਚ ਐਸ਼ਵਰਿਆ ਰਾਏ ਦੀ 'ਲਾਲ ਬਨਾਰਸੀ ਸਾੜ੍ਹੀ' ਅਤੇ ਮਾਧੁਰੀ ਦੀਕਸ਼ਿਤ ਦਾ 'ਘੁੰਗਰੂਦਾਰ ਸੁਨਹਿਰੀ ਲਹਿੰਗਾ ਚੋਲੀ' ਅੱਜ ਵੀ ਭਾਰਤੀ ਦੁਲਹਨਾਂ ਦੇ ਫੈਸ਼ਨ ਵਿਚ ਸਭ ਤੋਂ ਉੱਪਰ ਸਥਾਨ ਰੱਖਦੇ ਹਨ। ਫ਼ਿਲਮ ਦੀਆਂ ਪੁਸ਼ਾਕਾਂ ਡਿਜ਼ਾਈਨਰ ਨੀਤਾ ਲੁੱਲਾ ਅਤੇ ਅਬੂ ਜਾਨੀ, ਸੰਦੀਪ ਖੋਸਲਾ ਨੇ ਕਰੀਬ 6 ਹਜ਼ਾਰ ਮੀਟਰ ਕੱਪੜਿਆਂ ਦੀ ਵਰਤੋਂ ਕਰਕੇ ਤਿਆਰ ਕੀਤੀਆਂ ਸੀ। ਉਸ ਦੌਰ ਦੀਆਂ ਦੁਲਹਨਾਂ ਨੇ 'ਪਾਰੋ ਲੁਕ' ਅਤੇ 'ਚੰਦਰਮੁਖੀ ਸਾੜ੍ਹੀ' ਦੀ ਨਕਲ ਦੀ ਝੜੀ ਲਗਾ ਦਿੱਤੀ। ਫ਼ਿਲਮ ਦੇ ਗੀਤ 'ਕਾਹੇ ਛੇੜੇ ਮੋਹੇ...' ਵਿਚ ਮਾਧੁਰੀ ਦਾ ਝਿਲਮਿਲਾਉਂਦਾ ਲਹਿੰਗਾ ਅੱਜ ਵੀ ਬਾਲੀਵੁੱਡ ਨ੍ਰਿਤ ਪਹਿਰਾਵਿਆਂ 'ਚ ਸਭ ਤੋਂ ਮਹਿੰਗਾ ਹੈ।
'ਜਬ ਵੀ ਮੈੱਟ' ਦੇ ਗੀਤ 'ਲੁੱਕ' ਜਦੋਂ ਹਰ ਕੁੜੀ ਦਾ ਪਛਾਣ ਚਿੰਨ੍ਹ ਬਣ ਗਿਆ
2007 ਵਿਚ ਆਈ ਫ਼ਿਲਮ 'ਜਬ ਵੀ ਮੈੱਟ' ਵਿਚ ਕਰੀਨਾ ਕਪੂਰ ਦੇ ਮਲਟੀ ਰੰਗ ਪਟਿਆਲਾ ਸੂਟ ਅਤੇ ਫੁਲਕਾਰੀ ਦੁਪੱਟੇ ਨੇ ਭਾਰਤੀ ਕਾਲਜ ਫੈਸ਼ਨ ਵਿਚ ਤੂਫਾਨ ਲਿਆ ਦਿੱਤਾ ਸੀ। 'ਗੀਤ ਲੁਕ' ਨਾਂਅ ਨਾਲ ਦੁਕਾਨਾਂ ਵਿਚ ਸੂਟ ਹੀ ਵਿਕਣ ਲੱਗੇ ਅਤੇ ਕਰੀਨਾ ਦਾ ਇਹ ਅੰਦਾਜ਼ ਮੁਟਿਆਰਾਂ ਦਾ ਆਤਮਵਿਸ਼ਵਾਸ ਆਧੁਨਿਕ ਭਾਰਤੀ ਕੁੜੀਆਂ ਦੀ ਪਛਾਣ ਬਣ ਗਿਆ।

Ad Position 22
No active advertisement
ਪਿਛਲੀ ਖ਼ਬਰ ਕੈਬਰੇ ਡਾਂਸ ਦੀ ਮਲਕਾ ਰਹੀ ਸੀ ਹੈਲਨ ਅਗਲੀ ਖ਼ਬਰ ਯਾਮੀ ਗੌਤਮ-ਖ਼ੁਸ਼ੀਆਂ ਹੀ ਖ਼ੁਸ਼ੀਆਂ
Ad Position 24