23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

'ਸਟਾਰ ਬੱਚੇ' ਜੋ ਪਹਿਲੀ ਵਾਰ ਨਜ਼ਰ ਆਏ

Ad Position 21
No active advertisement
ਅਜੀਤ ਡੈਸਕ 07-01-2026

ਬਾਲੀਵੁੱਡ ਲਈ ਸਾਲ 2025 ਇਸ ਮਾਇਨੇ ਵਿਚ ਵੀ ਕਾਫ਼ੀ ਖ਼ਾਸ ਰਿਹਾ ਕਿਉਂਕਿ ਇਸ ਸਾਲ ਸ਼ਨਾਯਾ ਕਪੂਰ, ਰਾਸ਼ਾ ਥਡਾਨੀ, ਇਬ੍ਰਾਹਿਮ ਅਲੀ ਖਾਨ ਤੋਂ ਲੈ ਕੇ ਅਹਾਨ ਪਾਂਡੇ, ਆਰੀਅਨ ਖਾਨ ਤੱਕ ਕਈ 'ਸਟਾਰ ਬੱਚੇ' ਮਨੋਰੰਜਨ ਸਨਅਤ ਵਿਚ ਦਾਖਲਾ ਲੈਂਦੇ ਹੋਏ ਦਰਸ਼ਕਾਂ ਦੇ ਦਿਲਾਂ 'ਚ ਥਾਂ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਕਾਮਯਾਬ ਵੀ ਰਹੇ, ਹਾਲਾਂਕਿ ਕੁਝ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।
ਰਾਸ਼ਾ ਥਡਾਨੀ : ਬਾਲੀਵੁੱਡ ਵਿਚ 'ਮਸਤ ਮਸਤ ਗਰਲ' ਦੇ ਨਾਂਅ ਨਾਲ ਮਸ਼ਹੂਰ ਆਪਣੇ ਸਮੇਂ ਦੀ ਬੇਹੱਦ ਆਕਰਸ਼ਕ ਅਤੇ ਗਲੈਮਰ ਭਰਪੂਰ ਅਦਾਕਾਰਾ ਰਵੀਨਾ ਟੰਡਨ ਦੀ ਬੇਟੀ ਰਾਸ਼ਾ ਥਡਾਨੀ ਨੇ ਇਸ ਸਾਲ ਫ਼ਿਲਮ 'ਆਜ਼ਾਦ' ਰਾਹੀਂ ਬਾਲੀਵੁੱਡ ਵਿਚ ਕਦਮ ਰੱਖਿਆ ਹੈ ਹਾਲਾਂਕਿ ਉਸ ਦੀ ਇਹ ਫ਼ਿਲਮ ਫਲਾਪ ਸਾਬਤ ਹੋਈ। ਪਰ ਮਾਂ ਦੀ ਤਰ੍ਹਾਂ ਰਾਸ਼ਾ ਦੀ ਖ਼ੂਬਸੂਰਤੀ ਨੇ ਦਰਸ਼ਕਾਂ ਦੇ ਦਿਲਾਂ 'ਤੇ ਡੂੰਘਾ ਪ੍ਰਭਾਵ ਛੱਡਿਆ।
ਇਬ੍ਰਾਹੀਮ ਅਲੀ ਖਾਨ : ਸੈਫ਼ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦੇ ਬੇਟੇ ਇਬ੍ਰਾਹੀਮ ਨੇ ਓ.ਟੀ.ਟੀ. 'ਤੇ ਰਿਲੀਜ਼ ਹੋਈ ਫ਼ਿਲਮ 'ਨਾਦਾਨੀਆਂ' ਤੋਂ ਐਕਟਿੰਗ ਵਿਚ ਕਦਮ ਰੱਖਿਆ। ਫ਼ਿਲਮ ਵਿਚ ਉਹ ਸ੍ਰੀਦੇਵੀ ਦੀ ਛੋਟੀ ਬੇਟੀ ਖੁਸ਼ੀ ਕਪੂਰ ਨਾਲ ਮੁੱਖ ਭੂਮਿਕਾ ਵਿਚ ਸੀ। ਹਾਲਾਂਕਿ ਉਸ ਦਾ ਡੈਬਿਊ ਫਲਾਪ ਰਿਹਾ ਪਰ ਉਸ ਤੋਂ ਦਰਸ਼ਕਾਂ ਨੂੰ ਹਾਲੇ ਕਾਫ਼ੀ ਉਮੀਦਾਂ ਹਨ।
ਸ਼ਨਾਯਾ ਕਪੂਰ : ਫਲਾਪ ਐਕਟਰ ਸੰਜੈ ਕਪੂਰ ਦੀ ਖ਼ੂਬਸੂਰਤ ਬੇਟੀ ਸ਼ਨਾਯਾ ਕਪੂਰ ਨੇ ਇਸ ਸਾਲ ਸਿਨੇਮਾ ਘਰਾਂ ਵਿਚ ਰਿਲੀਜ਼ ਰੋਮਾਂਟਿਕ ਫ਼ਿਲਮ 'ਆਂਖੋਂ ਕੀ ਗੁਸਤਾਖੀਆਂ' ਨਾਲ ਡੈਬਿਊ ਕੀਤਾ। ਫ਼ਿਲਮ ਵਿਚ ਉਸ ਨਾਲ ਵਿਕਰਾਂਤ ਮੈਸੀ ਮੁੱਖ ਭੂਮਿਕਾ ਵਿਚ ਨਜ਼ਰ ਆਏ ਸਨ ਪਰ ਫ਼ਿਲਮ ਟਿਕਟ ਖਿੜਕੀ 'ਤੇ ਬੁਰੀ ਤਰ੍ਹਾਂ ਫਲਾਪ ਸਾਬਤ ਹੋਈ।
ਆਰੀਅਨ ਖਾਨ : ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੇ ਪਿਤਾ ਦੀ ਤਰ੍ਹਾਂ ਐਕਟਿੰਗ ਵਿਚ ਨਹੀਂ ਸਗੋਂ ਪਿਤਾ ਦੇ ਅਜ਼ੀਜ਼ ਕਰਨ ਜੌਹਰ ਦੇ ਪੈਰ ਚਿੰਨ੍ਹਾਂ 'ਤੇ ਚਲਦੇ ਹੋਏ ਨੈੱਟ ਫਿਲਕਿਸ 'ਤੇ ਰਿਲੀਜ਼ ਵੈੱਬ ਸੀਰੀਜ਼ 'ਬੈਡਜ਼ ਆਫ਼ ਬਾਲੀਵੁੱਡ' ਨਾਲ ਬਤੌਰ ਨਿਰਦੇਸ਼ਕ ਸ਼ੁਰੂਆਤ ਕੀਤੀ। ਆਰੀਅਨ ਆਪਣੀ ਪਹਿਲੀ ਹੀ ਨਿਰਦੇਸ਼ਤ ਲੜੀ ਨਾਲ ਛਾ ਗਿਆ। ਹਰ ਕਿਸੇ ਨੂੰ ਉਸ ਦੀ ਇਹ ਵੈੱਬ ਸੀਰੀਜ਼ ਬਹੁਤ ਪਸੰਦ ਆਈ।
ਅਨੀਤ ਪੱਡਾ : ਫ਼ਿਲਮ 'ਸੈਯਾਰਾ' ਵਿਚ ਅਹਾਨ ਪਾਂਡੇ ਦੇ ਨਾਲ ਮੁੱਖ ਭੂਮਿਕਾ ਵਿਚ ਨਜ਼ਰ ਆਉਣ ਵਾਲੀ ਅਨੀਤ ਪੱਡਾ ਦੀ ਵੀ ਇਹ ਪਹਿਲੀ ਫ਼ਿਲਮ ਸੀ। ਬਹੁਤ ਘੱਟ ਲੋਕ ਇਸ ਗੱਲ ਤੋਂ ਜਾਣੂ ਹਨ ਕਿ ਅਨੀਤ ਵੀ ਇਕ 'ਸਟਾਰ ਬੱਚੀ' ਹੈ। ਉਸ ਦੇ ਮਾਪੇ ਸਾਲਾਂ ਤੋਂ ਫ਼ਿਲਮ ਪ੍ਰੋਡਕਸ਼ਨ ਵਿਚ ਸਰਗਰਮ ਹਨ। ਅਨੀਤ ਦਾ ਬਾਲੀਵੁੱਡ ਡੈਬਿਊ ਬੇਹੱਦ ਕਾਮਯਾਬ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। ਕਨਫਿਊਸ਼ੀਅਸ ਅਗਲੀ ਖ਼ਬਰ ਖ਼ੂਬਸੂਰਤੀ ਦਾ ਮੁਜੱਸਮਾ ਸੀ ਅਦਾਕਾਰਾ 'ਪ੍ਰਿਆ ਰਾਜਵੰਸ਼'
Ad Position 24