01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

'ਨੂਰੀ' ਦੀ ਪੂਨਮ ਢਿੱਲੋਂ ਹੈ ਅੱਜ ਦੀ ਸਫ਼ਲ ਕਾਰੋਬਾਰੀ ਔਰਤ

Ad Position 21
No active advertisement
ਅਜੀਤ ਡੈਸਕ 22-07-2026

ਅਮਰੀਕ ਸਿੰਘ ਭਾਰਤੀ ਹਵਾਈ ਫ਼ੌਜ ਵਿਚ ਏਅਰੋਨਾਟੀਕਲ ਇੰਜੀਨੀਅਰ ਸਨ। ਉਨ੍ਹਾਂ ਦੀ ਲਗਾਤਾਰ ਬਦਲੀ ਹੁੰਦੀ ਰਹਿੰਦੀ ਸੀ। ਉਹ ਜਦੋਂ ਕਾਨਪੁਰ ਵਿਚ ਤਾਇਨਾਤ ਸਨ, ਤਾਂ ਉਨ੍ਹਾਂ ਘਰ ਉਨ੍ਹਾਂ ਦੀ ਤੀਜੀ ਔਲਾਦ ਪੂਨਮ ਢਿੱਲੋਂ ਨੇ 18 ਅਪ੍ਰੈਲ, 1962 ਨੂੰ ਜਨਮ ਲਿਆ। ਅਮਰੀਕ ਸਿੰਘ ਦੇ ਦੋ ਬੱਚੇ (ਬਲਜਿੰਦਰ ਸਿੰਘ ਢਿੱਲੋਂ ਤੇ ਰੇਸ਼ਮਾ ਢਿੱਲੋਂ-ਪਾਈ) ਡਾਕਟਰ ਸਨ, ਇਸ ਲਈ ਪੂਨਮ ਵੀ ਡਾਕਟਰ ਹੀ ਬਣਨਾ ਚਾਹੁੰਦੀ ਸੀ, ਵਿਸ਼ੇਸ਼ ਕਰਕੇ ਇਸ ਲਈ ਕਿ ਉਹ ਪੜ੍ਹਾਈ ਵਿਚ ਬਹੁਤ ਚੰਗੀ ਹੁਸ਼ਿਆਰ ਸੀ। ਪਰ ਕਿਸਮਤ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ। ਫਿਲਹਾਲ, ਜਦੋਂ ਪੂਨਮ ਢਿੱਲੋਂ ਚੰਡੀਗੜ੍ਹ ਦੇ ਕਾਰਮੇਲ ਕਾਨਵੈਂਟ ਸਕੂਲ ਵਿਚ ਸਿੱਖਿਆ ਹਾਸਿਲ ਕਰ ਰਹੀ ਸੀ, ਤਾਂ ਉਸ ਨੇ ਆਪਣੀ ਸੁੰਦਰਤਾ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਸੁੰਦਰਤਾ ਪ੍ਰਤੀਯੋਗਤਾ ਵਿਚ ਹਿੱਸਾ ਲਿਆ, ਜਿਸ ਵਾਸਤੇ ਉਸ ਦੇ ਦੋਸਤਾਂ ਨੇ ਵੀ ਉਸ ਨੂੰ ਪ੍ਰੇਰਿਤ ਕੀਤਾ ਸੀ। ਉਸ ਨੂੰ 1978 ਵਿਚ 'ਮਿਸ ਯੰਗ ਇੰਡੀਆ' ਦੇ ਤਾਜ ਨਾਲ ਸਨਮਾਨਿਤ ਕੀਤਾ ਗਿਆ। ਨਤੀਜੇ ਵਜੋਂ ਉਸ ਦੀ ਪ੍ਰਸਿੱਧੀ ਦੂਰ ਤੱਕ ਪਹੁੰਚੀ। ਇਕ ਪੱਤ੍ਰਿਕਾ ਦੇ ਟਾਈਟਲ 'ਤੇ ਨਿਰਮਾਤਾ ਨਿਰਦੇਸ਼ਕ ਯਸ਼ ਚੋਪੜਾ ਨੇ ਉਸ ਦੀ ਤਸਵੀਰ ਦੇਖੀ ਅਤੇ ਉਸ ਨੂੰ ਆਪਣੀ ਇਕ ਫ਼ਿਲਮ ਲਈ ਕਿਰਦਾਰ ਮਿਲ ਗਿਆ।
ਯਸ਼ ਚੋਪੜਾ ਨੇ ਪੂਨਮ ਨੂੰ ਆਪਣੀ ਫ਼ਿਲਮ 'ਤ੍ਰਿਸ਼ੂਲ' ਵਿਚ ਕਾਸਟ ਕੀਤਾ, ਜਿਸ ਦਾ ਉਸ 'ਤੇ ਅਤੇ ਸਚਿਨ ਪਿਲਗਾਂਵਕਰ 'ਤੇ ਫ਼ਿਲਮਾਇਆ ਗਿਆ ਗਾਣਾ 'ਗਾਪੂਚੀ ਗਾਪੂਚੀ ਗਮ ਗਮ' ਬਹੁਤ ਪ੍ਰਸਿੱਧ ਹੋਇਆ ਅਤੇ ਨੌਜਵਾਨ ਪ੍ਰੇਮੀਆਂ ਦਾ ਪਸੰਦੀਦਾ ਗੀਤ ਬਣ ਗਿਆ। ਪੂਨਮ ਡਾਕਟਰ ਬਣਨ ਦੀ ਬਜਾਏ ਫ਼ਿਲਮ ਅਦਾਕਾਰਾ ਬਣ ਗਈ। ਇਸ ਤੋਂ ਬਾਅਦ ਯਸ਼ ਚੋਪੜਾ ਨੇ ਪੂਨਮ ਨੂੰ ਫਾਰੂਕ ਸ਼ੇਖ ਨਾਲ ਆਪਣੀ ਫ਼ਿਲਮ 'ਨੂਰੀ' ਵਿਚ ਟਾਈਟਲ ਭੂਮਿਕਾ ਦਿੱਤੀ। ਇਸ ਘੱਟ ਬਜਟ ਦੀ ਫ਼ਿਲਮ ਨੂੰ ਭਦਰਵਾਹ, ਕਸ਼ਮੀਰ ਵਿਚ ਸ਼ੂਟ ਕੀਤਾ ਗਿਆ ਸੀ। 'ਨੂਰੀ' ਟਿਕਟ ਖਿੜਕੀ 'ਤੇ ਜ਼ਬਰਦਸਤ ਹਿਟ ਰਹੀ, ਖ਼ਾਸ ਕਰਕੇ ਖਿਆਮ ਦੇ ਮੰਤਰਮੁਗਧ ਕਰਨ ਵਾਲੇ ਸੰਗੀਤ ਦੀ ਵਜ੍ਹਾ ਕਰਕੇ ਜਿਸ ਨੂੰ ਅੱਜ ਤੱਕ ਪਸੰਦ ਕੀਤਾ ਜਾਂਦਾ ਹੈ। ਇਸ ਫ਼ਿਲਮ ਲਈ ਪੂਨਮ ਨੂੰ ਫ਼ਿਲਮਫੇਅਰ ਦੇ ਬੈਸਟ ਐਕਟ੍ਰੈੱਸ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ। ਪੁਰਸਕਾਰ ਤਾਂ ਨਹੀਂ ਮਿਲਿਆ, ਪਰ ਪੂਨਮ ਇਕ ਅਭਿਨੇਤਰੀ ਦੇ ਰੂਪ ਵਿਚ ਬਾਲੀਵੁੱਡ ਵਿਚ ਸਥਾਪਿਤ ਹੋ ਗਈ ਅਤੇ ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

(ਬਾਕੀ ਅਗਲੇ ਬੁੱਧਵਾਰ ਦੇ ਅੰਕ 'ਚ)

Ad Position 22
No active advertisement
ਪਿਛਲੀ ਖ਼ਬਰ ਮੁਹੰਮਦ ਰਫ਼ੀ ਦੇ ਸਦਾਬਹਾਰ ਗੀਤਾਂ ਦੇ ਲਿਖੇ ਜਾਣ ਦੀਆਂ ਦਿਲਚਸਪ ਕਹਾਣੀਆਂ ਅਗਲੀ ਖ਼ਬਰ ਪਿੱਠਵਰਤੀ ਗਾਇਕੀ ਦਾ ਧਰੂ ਤਾਰਾ ਸੀ ਮੁਕੇਸ਼
Ad Position 24
No active advertisement