01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਅੰਮ੍ਰਿਤਾ ਸ਼ੇਰਗਿੱਲ ਦੇ ਕਿਰਦਾਰ ਵਿਚ ਅੰਜਲੀ ਸ਼ਿਵਾਰਮਨ

Ad Position 21
No active advertisement
ਅਜੀਤ ਡੈਸਕ 22-07-2026

ਅਦਾਕਾਰਾ ਅੰਜਲੀ ਸ਼ਿਵਾਰਮਨ ਇਨ੍ਹੀਂ ਦਿਨੀਂ ਮਸ਼ਹੂਰ ਨਿਰਦੇਸ਼ਕ ਮੀਰਾ ਨਾਇਰ ਦੀ ਅਗਲੀ ਬਾਇਓਪਿਕ ਫ਼ਿਲਮ 'ਅਮਰੀ' ਵਿਚ ਅੰਮ੍ਰਿਤਾ ਸ਼ੇਰਗਿੱਲ ਦਾ ਕਿਰਦਾਰ ਨਿਭਾਉਣ ਦੀਆਂ ਖ਼ਬਰਾਂ ਨੂੰ ਲੈ ਕੇ ਸੁਰਖੀਆਂ ਵਿਚ ਹੈ।
ਬਤੌਰ ਮੁੱਖ ਅਦਾਕਾਰਾ ਅੰਜਲੀ ਸ਼ਿਵਾਰਮਨ ਦੇ ਕਰੀਅਰ ਲਈ ਫ਼ਿਲਮ 'ਅਮਰੀ' ਨੂੰ ਬੇਹੱਦ ਖ਼ਾਸ ਮੰਨਿਆ ਜਾ ਰਿਹਾ ਹੈ। ਇਸ ਫ਼ਿਲਮ ਵਿਚ ਪ੍ਰਿਅੰਕਾ ਚੋਪੜਾ ਦਾ ਨਾਂਅ ਵੀ ਫ਼ਿਲਮ ਦੇ ਇਕ ਕੈਮੀਓ ਲਈ ਫਾਈਨਲ ਕੀਤਾ ਜਾ ਚੁੱਕਿਆ ਹੈ।
ਅੰਮ੍ਰਿਤਾ ਸ਼ੇਰਗਿੱਲ ਦੇ ਕਿਰਦਾਰ ਵਿਚ ਜੋ ਡੂੰਘਾਈ, ਮਾਸੂਮੀਅਤ ਅਤੇ ਆਰਟਿਸਟਿਕ ਭਾਵਨਾਵਾਂ ਮਹਿਸੂਸ ਹੋਣੀਆਂ ਚਾਹੀਦੀਆਂ ਸਨ, ਮੀਰਾ ਨਾਇਰ ਨੂੰ ਉਹ ਅੰਜਲੀ ਵਿਚ ਨਜ਼ਰ ਆਈਆਂ। ਇਨ੍ਹਾਂ ਸਭ ਖੂਬੀਆਂ ਦੇ ਚਲਦਿਆਂ ਉਸ ਨੇ ਪ੍ਰਸਿੱਧ ਕਾਸਟਿੰਗ ਨਿਰਦੇਸ਼ਕ ਦਿਲੀਪ ਸ਼ੰਕਰ ਦੀ ਮਦਦ ਨਾਲ 100 ਤੋਂ ਜ਼ਿਆਦਾ ਨਾਇਕਾਵਾਂ ਦਾ ਆਡੀਸ਼ਨ ਲੈਣ ਤੋਂ ਬਾਅਦ ਇਸ ਵੱਡੇ ਪ੍ਰਾਜੈਕਟ ਲਈ ਅੰਜਲੀ ਨੂੰ ਚੁਣਿਆ ਹੈ।
ਕਾਸਟਿੰਗ ਨਿਰਦੇਸ਼ਕ ਦਿਲੀਪ ਸ਼ੰਕਰ ਨੂੰ ਲਗਦਾ ਹੈ ਕਿ ਅੰਜਲੀ ਅਤੇ ਅੰਮ੍ਰਿਤਾ ਵਿਚਾਲੇ ਕਈ ਸਾਰੀਆਂ ਸਮਾਨਤਾਵਾਂ ਹਨ। ਫ਼ਿਲਮ ਦੀ ਸ਼ੂਟਿੰਗ ਬੁਡਾਪੈਸਟ ਅਤੇ ਉਸ ਤੋਂ ਬਾਅਦ ਭਾਰਤ ਦੇ ਵੀ ਵੱਖ-ਵੱਖ ਹਿੱਸਿਆਂ ਵਿਚ ਕੀਤੀ ਜਾਵੇਗੀ।
17 ਅਕਤੂਬਰ, 1994 ਨੂੰ ਬੈਂਗਲੁਰੂ ਵਿਚ ਪੈਦਾ ਹੋਈ ਅੰਜਲੀ ਸ਼ਿਵਾਰਮਨ ਹਰਮਨਪਿਆਰੀ ਭਾਰਤੀ ਗਾਇਕਾ ਚਿਤਰਾ ਅਈਅਰ ਅਤੇ ਮੰਨੇ-ਪ੍ਰਮੰਨੇ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਵਿਨੋਦ ਸ਼ਿਵਾਰਮਨ ਦੀ ਬੇਟੀ ਹੈ।
ਪਿਤਾ ਦੀ ਨੌਕਰੀ ਦੀ ਵਜ੍ਹਾ ਕਰਕੇ ਅੰਜਲੀ ਨੂੰ ਕਈ ਸ਼ਹਿਰਾਂ ਅਤੇ ਵੱਖ-ਵੱਖ ਮਾਹੌਲ ਵਿਚ ਰਹਿਣਾ ਪਿਆ। ਇਸੇ ਅਨੁਭਵ ਨੇ ਉਸ ਨੂੰ ਵੱਖ-ਵੱਖ ਸੱਭਿਆਚਾਰਾਂ, ਸੋਚ ਅਤੇ ਲੋਕਾਂ ਨੂੰ ਸਮਝਣ ਦਾ ਮੌਕਾ ਦਿੱਤਾ। ਸ਼ਾਇਦ ਇਹੀ ਵਜ੍ਹਾ ਹੈ ਕਿ ਉਸ ਦੀ ਸ਼ਖ਼ਸੀਅਤ ਵਿਚ ਇਕ ਵੱਖਰੀ ਤਰ੍ਹਾਂ ਦੀ ਗਹਿਰਾਈ ਝਲਕਦੀ ਹੈ।
ਸਿਰਫ਼ 15 ਤੋਂ 20 ਸੈਕਿੰਡ ਤੱਕ ਟੈਲੀਵਿਜ਼ਨ 'ਤੇ ਦਿਖਾਏ ਜਾਣ ਵਾਲੇ ਐਡ ਤੋਂ ਬਤੌਰ ਮਾਡਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅੰਜਲੀ ਸ਼ਿਵਾਰਮਨ ਨੇ ਤਰੁਣ ਤਾਹਿਲੀਯਾਨੀ ਅਤੇ ਸਬਿਆਸਾਚੀ ਮੁਖਰਜੀ ਵਰਗੇ ਮਸ਼ਹੂਰ ਡਿਜ਼ਾਈਨਰਾਂ ਲਈ ਰੈਂਪ ਵਾਕ ਕਰਦੇ ਹੋਏ ਅਨੇਕਾਂ ਵੱਡੇ ਡਿਜ਼ਾਈਨਰਾਂ ਨਾਲ ਕੰਮ ਕੀਤਾ ਹੈ।
ਅੰਜਲੀ ਜਦੋਂ ਅਦਾਕਾਰਾ ਬਣਨ ਦਾ ਸੁਪਨਾ ਦਿਲ ਵਿਚ ਲੈ ਕੇ ਬੈਂਗਲੁਰੂ ਤੋਂ ਮੁੰਬਈ ਆਈ ਸੀ। ਉਦੋਂ ਉਸ ਨੂੰ ਇਥੇ 7 ਐਪੀਸੋਡ ਵਾਲੀ ਵੈੱਬ ਸੀਰੀਜ਼ 'ਪੀ.ਐਮ. ਸੈਲਫੀਵਾਲੀ' ਵਿਚ ਮੀਰਾ ਦੇ ਕਿਰਦਾਰ ਵਿਚ ਓ.ਟੀ.ਟੀ. 'ਤੇ ਨਜ਼ਰ ਆਉਣ ਦਾ ਮੌਕਾ ਮਿਲਿਆ।
ਇਸ ਤੋਂ ਬਾਅਦ ਉਹ ਨੈਟਫਲਿਕਸ ਦੀ ਲਘੂ ਫ਼ਿਲਮ 'ਕੋਬਾਲਡ ਬਲਿਊ' ਅਤੇ ਵੈੱਬ ਸੀਰੀਜ਼ 'ਕਲਾਸ' ਵਿਚ ਇਕ ਵਿਗੜੀ ਨਸ਼ੇੜੀ ਸੁਹਾਨੀ ਦੇ ਕਿਰਦਾਰ ਵਿਚ ਨਜ਼ਰ ਆਈ ਸੀ। ਇਸ ਤੋਂ ਬਾਅਦ ਉਹ ਲਗਾਤਾਰ ਓ.ਟੀ.ਟੀ. ਜਗਤ ਵਿਚ ਤੇਜ਼ੀ ਨਾਲ ਆਪਣੀ ਪਛਾਣ ਬਣਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ ਅਗਲੀ ਖ਼ਬਰ ਮੁਹੰਮਦ ਰਫ਼ੀ ਦੇ ਸਦਾਬਹਾਰ ਗੀਤਾਂ ਦੇ ਲਿਖੇ ਜਾਣ ਦੀਆਂ ਦਿਲਚਸਪ ਕਹਾਣੀਆਂ
Ad Position 24
No active advertisement