29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸਿਰਫ਼ ਤਿੰਨ ਫ਼ਿਲਮਾਂ ਨੇ ਕੇ. ਆਸਿਫ਼ ਨੂੰ ਇਕ ਦੰਦਕਥਾ ਬਣਾਇਆ

ਸਿਰਫ਼ ਤਿੰਨ ਫ਼ਿਲਮਾਂ ਨੇ ਕੇ. ਆਸਿਫ਼ ਨੂੰ ਇਕ ਦੰਦਕਥਾ ਬਣਾਇਆ

Ad Position 21
No active advertisement
ਅਜੀਤ ਡੈਸਕ 30-09-2026

ਇਕ ਸ਼ਾਮ ਸੰਗੀਤਕਾਰ ਨੌਸ਼ਾਦ ਹਾਰਮੋਨੀਅਮ 'ਤੇ ਬੈਠੇ ਇਕ ਫ਼ਿਲਮ ਲਈ ਸੰਗੀਤ ਤਿਆਰ ਕਰ ਰਹੇ ਸੀ, ਜਦੋਂ ਇਕ ਅਜਨਬੀ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋਇਆ ਅਤੇ ਹਾਰਮੋਨੀਅਮ 'ਤੇ ਨੋਟਾਂ ਦਾ ਇਕ ਬੰਡਲ ਰੱਖ ਦਿੱਤਾ, 'ਤੁਸੀਂ ਮੇਰੀ ਫ਼ਿਲਮ ਮੁਗ਼ਲ-ਏ-ਆਜ਼ਮ ਲਈ ਸੰਗੀਤ ਤਿਆਰ ਕਰ ਰਹੇ ਹੋ |' ਇਸ ਬੇਰਹਿਮੀ ਤੋਂ ਅਪਮਾਨਿਤ ਹੋ ਕੇ ਨੌਸ਼ਾਦ ਨੇ ਨੋਟਾਂ ਦਾ ਇਕ ਬੰਡਲ ਆਪਣੀ ਛੱਤ 'ਤੇ ਸੁੱਟ ਦਿੱਤਾ, ਜਿੱਥੇ ਨੋਟ ਸੁੱਕੇ ਪੱਤਿਆਂ ਵਾਂਗ ਉੱਡ ਗਏ, ਜਿਸ ਨਾਲ ਘਰ ਦਾ ਸਟਾਫ਼ ਘਬਰਾ ਕੇ ਉਨ੍ਹਾਂ ਨੂੰ  ਇਕੱਠਾ ਕਰਨ ਲਈ ਭੱਜਿਆ | ਇਹ ਹੰਕਾਰੀ ਮਹਿਮਾਨ ਹੋਰ ਕੋਈ ਨਹੀਂ, ਸਗੋਂ ਫ਼ਿਲਮ ਨਿਰਦੇਸ਼ਕ ਕੇ. ਆਸਿਫ਼ ਸੀ | ਇਹ 1950 ਦੇ ਦਹਾਕੇ ਦੇ ਸ਼ੁਰੂ ਦੀ ਗੱਲ ਸੀ, ਜਦੋਂ ਉਨ੍ਹਾਂ ਦੀ ਭਾਰਤੀ ਸਿਨੇਮਾ ਵਿਚ ਕੋਈ ਪਹਿਚਾਣ ਨਹੀਂ ਬਣੀ ਸੀ | ਪਰ 'ਮੁਗ਼ਲ-ਏ-ਆਜ਼ਮ' (1960) ਲਈ ਉਸ ਦੀ ਕਲਪਨਾ ਦੀ ਕੋਈ ਹੱਦ ਨਹੀਂ ਸੀ - ਨਾ ਸਮੇਂ ਦੀ, ਨਾ ਸੰਜਮ ਦੀ, ਨਾ ਹੀ ਜਨੂੰਨ ਦੀ |

ਨੌਸ਼ਾਦ ਆਖਰਕਾਰ ਇਸ ਵਿਚ ਸ਼ਾਮਿਲ ਹੋ ਗਏ ਅਤੇ ਉਨ੍ਹਾਂ ਦੇ ਰਚਨਾਤਮਕ ਸਹਿਯੋਗ ਨੇ ਭਾਰਤੀ ਸਿਨੇਮਾ ਨੂੰ  ਇਸ ਦੇ ਕੁਝ ਮਹਾਨ ਗੀਤ ਮਿਲਿਆ- ਜਬ ਪਿਆਰ ਕੀਆ ਤੋ ਡਰਨਾ ਕਿਆ, ਮੋਹੇ ਪਨਘਟ ਪਰ ਨੰਦਲਾਲ ਛਾਡ ਗਓ ਰੇ, ਬੇਕਸ ਪੇ ਕਰਮ ਕਰੀਏ ਸਰਕਾਰ-ਏ-ਮਦੀਨਾ, ਮੁਹੱਬਤ ਜ਼ਿੰਦਾਬਾਦ ਅਤੇ ਹੋਰ | 'ਦਾਸਤਾਨ-ਏ-ਮੁਗ਼ਲ-ਏ-ਆਜ਼ਮ' ਪੁਸਤਕ ਦੇ ਲੇਖਕ ਰਾਜਕੁਮਾਰ ਕੇਸਵਾਨੀ ਨੇ ਕਿਹਾ, 'ਇਸ ਆਦਮੀ (ਕੇ. ਆਸਿਫ) ਦੀ ਖੂਬੀ ਇਹ ਸੀ ਕਿ ਉਸ ਨੇ ਇਕ ਸੁੰਦਰ ਸੁਪਨਾ ਦੇਖਿਆ ਅਤੇ ਉਸ ਨੇ ਇਸ ਨੂੰ  ਵੱਡੇ ਪਰਦੇ 'ਤੇ ਬਿਲਕੁਲ ਉਸੇ ਤਰ੍ਹਾਂ ਉਤਾਰ ਦਿੱਤਾ ਜਿਵੇਂ ਉਸ ਨੇ ਇਸ ਦੀ ਕਲਪਨਾ ਕੀਤੀ ਸੀ | ਇਸ ਇਕ ਆਦਮੀ ਨੇ ਲੱਖਾਂ ਲੋਕਾਂ ਨੂੰ  ਹਿੰਮਤ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਵੀ ਆਪਣੇ ਸੁਪਨਿਆਂ ਨੂੰ  ਹਕੀਕਤ ਵਿਚ ਬਦਲ ਸਕਦੇ ਹਨ |'
ਕੇ. ਆਸਿਫ ਦੇ ਸ਼ਬਦਕੋਸ਼ ਵਿਚ 'ਸਮਝੌਤਾ' ਸ਼ਬਦ ਮੌਜੂਦ ਨਹੀਂ ਸੀ | ਇਸ ਲਈ ਉਸ ਨੇ ਕਦੇ ਵੀ ਆਪਣੇ ਦਿ੍ਸ਼ਟੀਕੋਣ ਨਾਲ ਸਮਝੌਤਾ ਨਹੀਂ ਕੀਤਾ, ਭਾਵੇਂ ਵਿੱਤੀ ਰੁਕਾਵਟਾਂ, ਅਦਾਕਾਰਾਂ ਦੀ ਬਦਲੀ (ਪਹਿਲਾਂ ਰਾਜ ਕਪੂਰ ਅਤੇ ਨਰਗਿਸ ਫ਼ਿਲਮ ਵਿਚ ਸਨ) ਅਤੇ ਹਰ ਮੋੜ 'ਤੇ ਨਿਰਮਾਣ ਵਿਚ ਦੇਰੀ ਦਾ ਸਾਹਮਣਾ ਕਰਨਾ ਪਿਆ ਹੋਵੇ | ਪਰ ਉਹ ਆਪਣੇ ਸੁਪਨੇ ਨੂੰ  ਸਾਕਾਰ ਕਰਨ ਵਿਚ ਬੜੀ ਮੁਸਤੈਦੀ ਨਾਲ ਲੱਗਾ ਰਿਹਾ | ਉਸ ਨੇ ਨਾ ਸਿਰਫ਼ ਆਪਣੀ ਫ਼ਿਲਮ ਵਿਚ ਅਸਲੀ ਮੋਤੀਆਂ ਦੀ ਵਰਤੋਂ ਕਰਨ 'ਤੇ ਜ਼ੋਰ ਦਿੱਤਾ, ਸਗੋਂ ਜਦੋਂ ਪਿਛੋਕੜ ਵਿਚ ਤਾਨਸੇਨ ਦੀ ਆਵਾਜ਼ ਦੇਣ ਦੀ ਗੱਲ ਆਈ, ਤਾਂ ਉਹ ਨੌਸ਼ਾਦ ਨੂੰ  ਉਸਤਾਦ ਬੜੇ ਗੁਲਾਮ ਅਲੀ ਖਾਨ ਕੋਲ ਲੈ ਗਿਆ, ਜੋ ਫ਼ਿਲਮਾਂ ਵਿਚ ਗਾਉਣਾ ਪਸੰਦ ਨਹੀਂ ਕਰਦੇ ਸਨ | ਕੇ. ਆਸਿਫ਼ ਨੂੰ  ਸ਼ਾਂਤ ਕਰਨ ਦੀ ਕੋਸ਼ਿਸ਼ ਵਿਚ ਉਸਤਾਦ ਨੇ ਕਿਹਾ ਕਿ ਉਹ ਇਸ ਗੀਤ ਲਈ 25,000 ਰੁਪਏ ਵਸੂਲਣਗੇ, ਜੋ ਕਿ ਉਸ ਸਮੇਂ ਕਾਫ਼ੀ ਵੱਡੀ ਰਕਮ ਸੀ | ਉਦੋਂ ਮੁਹੰਮਦ ਰਫ਼ੀ ਅਤੇ ਲਤਾ ਮੰਗੇਸ਼ਕਰ ਵਰਗੇ ਸਥਾਪਿਤ ਗਾਇਕਾਂ ਨੂੰ  ਪ੍ਰਤੀ ਗੀਤ ਸਿਰਫ਼ 200-400 ਰੁਪਏ ਹੀ ਦਿੱਤੇ ਜਾਂਦੇ ਸਨ | ਉਸਤਾਦ ਦੀ ਪੇਸ਼ਕਸ਼ ਸੁਣ ਕੇ ਆਸਿਫ਼ ਨੇ ਕਿਹਾ, 'ਉਸਤਾਦ! ਬੱਸ ਏਨੀ ਹੀ!' ਅਤੇ ਆਪਣੀ ਜੇਬ ਵਿਚੋਂ 25,000 ਰੁਪਏ ਕੱਢ ਕੇ ਉਸ ਨੂੰ  ਦੇ ਦਿੱਤੇ | ਉਸਤਾਦ ਨੂੰ  ਮੁਗ਼ਲ-ਏ-ਆਜ਼ਮ ਲਈ (ਪ੍ਰੇਮ ਜੋਗਨ ਬਨ ਕੇ ਅਤੇ ਸ਼ੁਭ ਦਿਨ ਆਯੋ) ਗਾਉਣ ਲਈ ਮਜਬੂਰ ਕੀਤਾ ਗਿਆ |
ਕੇ. ਆਸਿਫ਼ ਦੀ ਜਦੋਂ ਮੌਤ 9 ਮਾਰਚ, 1971 ਨੂੰ  ਹੋਈ, ਤਾਂ ਉਹ 'ਲਵ ਐਂਡ ਗੌਡ' ਦਾ ਨਿਰਦੇਸ਼ਨ ਕਰ ਰਹੇ ਸਨ | ਉਨ੍ਹਾਂ ਦੀ ਇਹ ਆਖਰੀ ਫ਼ਿਲਮ ਅਧੂਰੀ ਰਹਿ ਗਈ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ 1986 ਵਿਚ ਹੀ ਰਿਲੀਜ਼ ਹੋਈ | ਆਸਿਫ਼ ਦੀਆਂ ਸਿਰਫ਼ ਤਿੰਨ ਫ਼ਿਲਮਾਂ ਰਿਲੀਜ਼ ਹੋਈਆਂ ਸਨ, ਪਰ ਉਹ ਉਨ੍ਹਾਂ ਨੂੰ  ਇਕ ਮਹਾਨ ਹਸਤੀ ਵਜੋਂ ਸਥਾਪਿਤ ਕਰਨ ਲਈ ਕਾਫ਼ੀ ਸਨ | ਲੋਕ ਅਕਸਰ 'ਵਕਤ' ਨੂੰ  ਬਾਲੀਵੁੱਡ ਦੀ ਪਹਿਲੀ ਮਲਟੀ-ਸਟਾਰਰ ਫ਼ਿਲਮ ਕਹਿੰਦੇ ਹਨ, ਪਰ ਆਸਿਫ਼ ਤਾਂ ਇਹ ਕੰਮ ਬਹੁਤ ਪਹਿਲਾਂ 1945 ਵਿਚ ਫ਼ਿਲਮ 'ਫੂਲ' ਨਾਲ ਕਰ ਚੁੱਕੇ ਸੀ, ਜਦੋਂ ਉਨ੍ਹਾਂ ਪਿ੍ਥਵੀਰਾਜ ਕਪੂਰ, ਸੁਰੱਈਆ, ਦੁਰਗਾ ਖੋਟੇ ਅਤੇ ਹੋਰਾਂ ਪ੍ਰਮੁੱਖ ਨਾਵਾਂ ਨੂੰ  ਇਕ ਪਰਦੇ 'ਤੇ ਇਕੱਠੇ ਕੀਤਾ ਸੀ, ਜੋ ਉਸ ਸਮੇਂ ਲਗਭਗ ਅਸੰਭਵ ਸੀ | ਏਨੀਆਂ ਘੱਟ ਫ਼ਿਲਮਾਂ ਨਿਰਦੇਸ਼ਿਤ ਕਰਨ ਤੋਂ ਬਾਅਦ, ਬਹੁਤ ਸਾਰੇ ਨਿਰਦੇਸ਼ਕ ਸਮੇਂ ਦੇ ਨਾਲ ਗੁੰਮਨਾਮੀ ਵਿਚ ਗਵਾਚ ਜਾਂਦੇ ਸਨ, ਪਰ ਮੁਗਲ-ਏ-ਆਜ਼ਮ ਨੇ ਇਹ ਯਕੀਨੀ ਬਣਾਇਆ ਕਿ ਕੇ. ਆਸਿਫ਼ ਦਾ ਨਾਂਅ ਕਦੇ ਨਹੀਂ ਭੁੱਲੇਗਾ |
ਉਸ ਦੀ ਪਹਿਲੀ ਫ਼ਿਲਮ 'ਫੂਲ', ਬਾਕਸ ਆਫਿਸ 'ਤੇ ਬਹੁਤ ਵੱਡੀ ਹਿੱਟ ਰਹੀ, ਪਰ ਆਸਿਫ਼ ਦੇ ਸੁਪਨੇ ਬਹੁਤ ਵੱਡੇ ਸਨ: ਅਕਬਰ, ਸਲੀਮ ਅਤੇ ਅਨਾਰਕਲੀ ਦੀ ਕਹਾਣੀ 'ਤੇ ਆਧਾਰਿਤ | ਉਹ ਫ਼ਿਲਮਾਂ ਨਹੀਂ ਬਣਾਉਂਦੇ ਸਨ, ਸਗੋਂ ਉਨ੍ਹਾਂ ਨੂੰ  ਸੰਗਮਰਮਰ ਵਾਂਗ ਤਰਾਸ਼ਦੇ ਸਨ, ਭਾਵੇਂ ਕੀਮਤ ਕਿੰਨੀ ਵੀ ਤਾਰਨੀ ਪਵੇ | ਮੁਗ਼ਲ-ਏ-ਆਜ਼ਮ ਬਣਾਉਣ ਨਾਲ ਉਹ ਲਗਭਗ ਦੀਵਾਲੀਆ ਹੋ ਗਏ ਸਨ |

Ad Position 22
No active advertisement
ਪਿਛਲੀ ਖ਼ਬਰ ਪਾਲੀਵੁੱਡ ਦਾ ਆਲ ਰਾਊਾਡਰ ਕਲਾਕਾਰ ਗੁਰਦੀਪ ਸੰਧੂ ਅਗਲੀ ਖ਼ਬਰ Kewal Dhillon Slams Political Opponents : Amit Shah ਦੀ ਰੈਲੀ ਤੋਂ ਪਹਿਲਾਂ ਗੱਜੇ Kewal Singh Dhillon
Ad Position 24