29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪਾਲੀਵੁੱਡ ਦਾ ਆਲ ਰਾਊਾਡਰ ਕਲਾਕਾਰ ਗੁਰਦੀਪ ਸੰਧੂ

ਪਾਲੀਵੁੱਡ ਦਾ ਆਲ ਰਾਊਾਡਰ ਕਲਾਕਾਰ ਗੁਰਦੀਪ ਸੰਧੂ

Ad Position 21
No active advertisement
ਅਜੀਤ ਡੈਸਕ 30-09-2026

ਪਾਲੀਵੁੱਡ ਅਭਿਨੇਤਾ ਗੁਰਦੀਪ ਸੰਧੂ ਨੂੰ  ਆਲ ਰਾਊਾਡਰ ਕਲਾਕਾਰ ਕਿਹਾ ਜਾਂਦਾ ਹੈ ਕਿਉਂਕਿ ਦੂਰਦਰਸ਼ਨ ਜਲੰਧਰ 'ਤੇ ਪ੍ਰਸਾਰਿਤ ਨਾਟਕਾਂ ਦੇ ਉਹ ਹੀਰੋ ਰਹੇ ਤੇ ਦੂਰਦਰਸ਼ਨ 'ਤੇ ਹੀ ਉਹ ਵਰਾਇਟੀ ਪ੍ਰੋਗਰਾਮਾਂ ਦਾ ਨਿਰਦੇਸ਼ਨ ਵੀ ਕਰਦੇ ਰਹੇ ਹਨ |

 

 'ਇਸ਼ਕ ਮੁਹੱਬਤ', 'ਸੀਰੀਅਸ ਕੇਸ', 'ਨਮੂਨੇ' ਆਦਿ ਫ਼ਿਲਮਾਂ ਕਰ ਚੁੱਕੇ ਢਿਲਵਾਂ ਕਪੂਰਥਲਾ ਦੇ ਰਹਿਣ ਵਾਲੇ ਗੁਰਦੀਪ ਸੰਧੂ ਦੀ ਜਲਦੀ ਸਿਨੇਮਾ ਘਰਾਂ 'ਚ ਆ ਰਹੀ ਫ਼ਿਲਮ ਜੋ ਅਮਰਪਾਲ ਦੇ ਨਿਰਦੇਸ਼ਨ 'ਚ ਬਣੀ 'ਹਾਸੇ ਦਾ ਮੜਾਸਾ' ਹੈ | ਜਦ ਕਿ 'ਟਿੱਚਰਾਂ' ਫ਼ਿਲਮ ਵੀ ਉਹ ਕਰ ਰਹੇ ਹਨ | ਐਕਟਿੰਗ ਦੇ ਨਾਲ-ਨਾਲ ਗੁਰਦੀਪ ਸੰਧੂ ਐਲਬਮ ਗਾਇਕ ਬਣ ਵੀ ਸਫਲ ਹੈ ਤੇ 'ਰਾਤੀਂ ਬੰਦੇ ਪੈਣ ਲੱਗ ਪਏ' ਗੁਰਦੀਪ ਸੰਧੂ ਦੀ ਐਲਬਮ ਸਵਰਗੀ ਅਭਿਨੇਤਾ ਧਰਮਿੰਦਰ ਨੇ ਰਿਲੀਜ਼ ਕੀਤੀ ਸੀ | ਆਪਣੇ ਅਭਿਨੈ ਸਫਰ ਦੇ ਨਾਲ ਗਾਇਕੀ 'ਚ ਸੁਦੇਸ਼ ਕੁਮਾਰੀ ਨਾਲ 'ਥਾਰ' ਐਲਬਮ ਅਤੇ ਮਾਡਲਿੰਗ 'ਚ ਹੋਰ ਬਹੁਤ ਸਾਰੇ ਵੀਡੀਓ ਕਰ ਚੁੱਕੇ ਗੁਰਦੀਪ ਸੰਧੂ ਨੇ ਸੋਸ਼ਲ ਮੀਡੀਆ 'ਤੇ ਹਾਸਰਸ ਸਕਿੱਟਾਂ ਕਰ ਕੇ ਵੀ ਆਪਣਾ ਨਾਂਅ ਬਣਾਇਆ ਹੈ | ਇਕ ਹੋਰ ਅਹਿਮ ਗੱਲ ਕਿ ਢਿੱਲਵਾਂ ਦੀ ਰਾਮਲੀਲ੍ਹਾ 'ਚ ਲਗਾਤਾਰ 26 ਸਾਲ ਤੋਂ ਵੱਧ ਕੰਮ ਕਰਕੇ ਅਤੇ 'ਲਕਸ਼ਮਣ' ਤੋਂ ਬਾਅਦ 'ਰਾਮ' ਦਾ ਕਿਰਦਾਰ ਵੀ ਨਿਭਾਅ ਕੇ ਉਹ ਇਲਾਕੇ 'ਚ ਪ੍ਰਸਿੱਧ ਹੈ | ਗੁਰਦੀਪ ਸੰਧੂ ਮਾਡਲਿੰਗ, ਅਭਿਨੈ ਤੇ ਗਾਇਕੀ ਦੇ ਨਾਲ-ਨਾਲ ਨਿਰਦੇਸ਼ਕ ਬਣ ਕੇ ਵੀ ਉੱਭਰਿਆ ਤੇ ਕਈ ਵੀਡੀਓ ਉਨ੍ਹਾਂ ਆਪ ਡਾਇਰੈਕਟ ਕੀਤੀਆਂ ਹਨ | ਵਿਜੈ ਮੱਟੂ ਦੀਆਂ ਫ਼ਿਲਮਾਂ 'ਚ 'ਰੰਗਲਾ ਪੰਜਾਬ', 'ਜੱਟ ਐਨ.ਆਰ.ਆਈ.', ਆਇਸ਼ਾ ਲਾਖਾ ਤੇ ਪ੍ਰੀਤ ਕੌਰ ਨਾਲ ਕਰ ਚੁੱਕੇ ਗੁਰਦੀਪ ਸੰਧੂ ਦੀ ਸ਼ਕਲ ਸਵਰਗੀ ਸਤੀਸ਼ ਕੌਲ ਨਾਲ ਹੂ-ਬਹੂ ਮਿਲਣ ਕਾਰਨ ਬਹੁਤੇ ਲੋਕ ਉਸ ਨੂੰ  ਸਤੀਸ਼ ਕੌਲ ਦਾ ਛੋਟਾ ਭਰਾ ਸਮਝਦੇ ਹਨ ਤੇ ਸਤੀਸ਼ ਕੌਲ ਉਨ੍ਹਾਂ ਦੇ ਆਦਰਸ਼ ਅਭਿਨੇਤਾ ਵੀ ਹਨ | ਬਾਲੀਵੁੱਡ ਦੀਆਂ ਕਈ ਸਟਾਰ ਨਾਈਟਾਂ 'ਚ ਐਕਟਿੰਗ ਕਰ ਚੁੱਕੇ ਗੁਰਦੀਪ ਸੰਧੂ ਦੀ ਲਘੂ ਫ਼ਿਲਮ 'ਧੀਆਂ' ਨੂੰ  ਆਸਟ੍ਰੇਲੀਆ 'ਚ ਐਵਾਰਡ ਵੀ ਮਿਲਿਆ ਸੀ | ਇਸ 'ਚ ਉਸ ਤੀਹਰੀ ਭੂਮਿਕਾ ਨਿਭਾਈ ਸੀ | ਅਗਲੀ ਯੋਜਨਾ ਪੁੱਛੇ ਜਾਣ 'ਤੇ ਗੁਰਦੀਪ ਸੰਧੂ ਨੇ ਕਿਹਾ ਕਿ ਸਤੀਸ਼ ਕੌਲ ਦੀ ਬਾਇਓਪਿਕ ਲਿਖ ਕੇ ਬਣਾਉਣ ਦੀ ਯੋਜਨਾ ਹੈ ਤੇ ਨਾਲ ਹੀ ਬਾਲੀਵੁੱਡ ਦੀ ਕਿਸੇ ਫ਼ਿਲਮ 'ਚ ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰਨ ਦੀ ਇੱਛਾ ਹੈ |

Ad Position 22
No active advertisement
ਪਿਛਲੀ ਖ਼ਬਰ ਕਨਿਸ਼ਕਾ ਸੋਨੀ ਨੂੰ ਦੁਲਹੇ ਦੀ ਭਾਲ ਅਗਲੀ ਖ਼ਬਰ ਸਿਰਫ਼ ਤਿੰਨ ਫ਼ਿਲਮਾਂ ਨੇ ਕੇ. ਆਸਿਫ਼ ਨੂੰ ਇਕ ਦੰਦਕਥਾ ਬਣਾਇਆ
Ad Position 24