28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਅਕਲ-(ਪੁਰਾਣੀ ਕਹਾਵਤ 'ਚੋਂ)

ਅਕਲ

Ad Position 21
No active advertisement
ਅਜੀਤ ਡੈਸਕ 29-11-2026

ਇਕ ਵਾਰੀ ਰੱਬ ਨੇ ਐਲਾਨ ਕੀਤਾ ਕਿ ਅਕਲ ਵੰਡਣੀ ਹੈ, ਆ ਕੇ ਲੈ ਲਓ | ਕਿਸਾਨ, ਮਜ਼ਦੂਰ ਤੇ ਸ਼ਾਹੂਕਾਰ ਚਲੇ ਗਏ | ਰੱਬ ਨੇ ਤਿੰਨਾਂ ਨੂੰ  ਵਾਰੀ-ਵਾਰੀ ਸੱਦਿਆ |

ਪਹਿਲਾਂ ਕਿਸਾਨ ਨੂੰ  ਸੱਦ ਕੇ ਪੁੱਛਿਆ ਕਿ ਤੈਨੂੰ ਕਿੰਨੀ ਲੋੜ ਹੈ? ਉਹ ਕਹਿੰਦਾ 6 ਕੁ ਮਹੀਨੇ ਬਾਅਦ ਹਾੜ੍ਹੀ-ਸਾਉਣੀ ਆਉਂਦੀ ਹੈ, ਬਸ ਗੁਜ਼ਾਰਾ ਕਰਨ ਲਈ ਓਨੀ ਕੁ ਦੇ ਦਿਓ | ਫਿਰ ਉਸ ਦੇ ਜਾਣ ਬਾਅਦ ਮਜ਼ਦੂਰ ਨੂੰ  ਪੁੱਛਿਆ, ਉਸ ਨੇ ਕਿਹਾ ਕਿ ਅਸੀਂ ਭਰਾਵਾਂ ਵਾਂਗੂ ਕੰਮ ਕਰਦੇ ਹਾਂ, ਮੈਨੂੰ ਵੀ 6 ਕੁ ਮਹੀਨੇ ਜੋਗੀ ਦੇ ਦਿਓ | ਅਖੀਰ ਵਿਚ ਸ਼ਾਹੂਕਾਰ ਦੀ ਵਾਰੀ ਆਈ, ਜਦੋਂ ਉਸ ਨੂੰ  ਪੁੱਛਿਆ ਤਾਂ ਉਹ ਕਹਿੰਦਾ ਰੱਬ ਜੀ ਸਾਨੂੰ ਹਰ ਵੇਲੇ ਅਕਲ ਦੀ ਲੋੜ ਹੈ | ਹੁਣ ਤੱਕ ਸ਼ਾਹੂਕਾਰ ਕਿਸਾਨ ਤੇ ਮਜ਼ਦੂਰ ਨਾਲੋਂ ਬੱਚਿਆਂ ਸਮੇਤ ਤਰੱਕੀ ਕਰ ਰਿਹਾ ਹੈ | 

(ਪੁਰਾਣੀ ਕਹਾਵਤ 'ਚੋਂ)

Ad Position 22
No active advertisement
ਪਿਛਲੀ ਖ਼ਬਰ ਨਸੀਬ- ਬਜ਼ੁਰਗ ਬੰਤਾ ਸਿੰਘ ਅਗਲੀ ਖ਼ਬਰ ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ | ¸ਡਾ: ਇਕਬਾਲ
Ad Position 24