28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਵਾਈਟ ਫਲੂਡ

ਵਾਈਟ ਫਲੂਡ

Ad Position 21
No active advertisement
ਅਜੀਤ ਡੈਸਕ 29-11-2026

ਦਫ਼ਤਰ ਵਿਚ ਮੈਂ ਆਪਣਾ ਕੰਮਕਾਜ ਨਿਪਟਾ ਰਿਹਾ ਸੀ | ਸਾਹਬ ਨੇ ਇਕ ਮੀਟਿੰਗ ਵਿਚ ਇਹ ਫਾਈਲ ਲੈ ਕੇ ਜਾਣੀ ਸੀ | 'ਉਹ-ਹੋ-ਇਹ ਗਲਤ ਕਿਵੇਂ ਲਿਖ ਹੋ ਗਿਆ |

ਰਮੇਸ਼ ਜ਼ਰਾ ਵਾਈਟ ਫਲੂਡ ਤਾਂ ਫੜਾੲੀਂ ਜੇ ਹੈਗਾ ਯਾਰ', ਮੇਰੇ ਨਾਲ ਦੇ ਮੇਜ਼ ਵਾਲੇ ਬਲਦੇਵ ਸਿੰਘ ਨੇ ਮੈਨੂੰ ਕਿਹਾ | ਵਾਈਟ ਫਲੂਡ ਜੋ ਅਕਸਰ ਵਿਦਿਆਰਥੀਆਂ ਜਾਂ ਹੋਰਨਾਂ ਵਲੋਂ ਕਾਗਜ਼ 'ਤੇ ਕਿਸੇ ਲਿਖਤ ਵਿਚ ਹੋਈ ਗ਼ਲਤੀ ਨੂੰ  ਸੁਧਾਰਨ ਲਈ ਵਰਤਿਆ ਜਾਂਦਾ ਹੈ | ਇਹ ਚਿੱਟੀ ਸਿਆਹੀ ਜਿਹਾ ਹੁੰਦਾ ਹੈ, ਜੋ ਕਿਸੇ ਗਲਤ ਲਿਖਤ ਉੱਪਰ ਲਗਾ ਕੇ ਉਸ ਨੂੰ  ਛੁਪਾਇਆ ਜਾ ਸਕਦਾ ਹੈ ਅਤੇ ਜਲਦੀ ਹੀ ਸੁੱਕ ਜਾਂਦਾ ਹੈ | ਇਸ ਉੱਪਰ ਜੋ ਕੁਝ ਵੀ ਸਹੀ ਲਿਖਣਾ ਹੁੰਦਾ ਹੈ, ਉਹ ਦੁਬਾਰਾ ਲਿਖਿਆ ਜਾ ਸਕਦਾ ਹੁੰਦਾ ਹੈ | 'ਮੈਂ ਕੋਈ ਗਲਤੀ ਨਹੀਂ ਕਰਦਾ, ਨਾ ਹੀ ਮੈਂ ਇਹ ਵਰਤਦਾ ਹਾਂ |' ਮੈਂ ਸਹਿਜੇ ਹੀ ਮਜ਼ਾਕੀਆ ਲਹਿਜ਼ੇ ਵਿਚ ਜਵਾਬ ਦੇ ਦਿੱਤਾ | 'ਕੀ ਗੱਲ, ਤੂੰ ਇਨਸਾਨ ਨਹੀਂ ਹੈਗਾ?' ਬਲਦੇਵ ਦੇ ਇਸ ਸਵਾਲ ਦੇ ਜਵਾਬ ਵਿਚ ਮਾਤਾ ਜੀ ਚੇਤੇ ਆ ਗਏ ਜੋ ਕਦੀ ਕਦਾਰ ਮੇਰੀਆਂ ਛੋਟੀਆਂ-ਮੋਟੀਆਂ ਗ਼ਲਤੀਆਂ ਪਿਤਾ ਜੀ ਦੇ ਘਰ ਆਉਣ ਤੋਂ ਪਹਿਲਾਂ ਹੀ ਛੁਪਾ ਦਿੰਦੇ ਸੀ |

-ਪੀ.ਏ.ਯੂ., ਸਕੂਲ ਲੁਧਿਆਣਾ |
ਮੋਬਾਈਲ : 94176-35053

Ad Position 22
No active advertisement
ਪਿਛਲੀ ਖ਼ਬਰ ਮੰੂਹ ਆਈ ਗੱਲ ਖੁਸ਼ੀ ਦੇ ਹੰਝ ਅਗਲੀ ਖ਼ਬਰ ਟੁੱਟੇ ਰਿਸ਼ਤਿਆਂ ਦਾ ਅਜਾਇਬਘਰ
Ad Position 24