11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਨਿਊਜ਼ੀਲੈਂਡ ਵਿਰੁੱਧ ਇਕ ਦਿਨਾ ਲੜੀ ਲਈ ਭਾਰਤੀ ਟੀਮ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 04-01-2026

ਨਵੀਂ ਦਿੱਲੀ, 3 ਜਨਵਰੀ (ਪੀ.ਟੀ.ਆਈ.)-ਨਿਊਜ਼ੀਲੈਂਡ ਵਿਰੁੱਧ ਇਕ ਦਿਨਾ ਲੜੀ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ | ਕਪਤਾਨ ਸ਼ੁਭਮਨ ਗਿੱਲ, ਉਪ-ਕਪਤਾਨ ਸ਼੍ਰੇਅਸ ਅਈਅਰ ਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਟੀਮ 'ਚ ਵਾਪਸੀ ਕੀਤੀ ਹੈ | ਅਈਅਰ ਬੀ. ਸੀ. ਸੀ. ਆਈ. ਮੈਡੀਕਲ ਟੀਮ ਤੋਂ ਫਿਟਨੈਸ ਕਲੀਅਰੈਂਸ ਮਿਲਣ ਤੋਂ ਬਾਅਦ ਹੀ ਖੇਡਣ ਦੇ ਯੋਗ ਹੋਣਗੇ | ਇਸ ਲੜੀ 'ਚ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵੀ ਖੇਡਦੇ ਹੋਏ ਨਜ਼ਰ ਆਉਣਗੇ | ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੇ ਆਪਣੀ ਜਗ੍ਹਾ ਬਰਕਰਾਰ ਰੱਖੀ ਹੈ, ਜਦੋਂ ਕਿ ਈਸ਼ਾਨ ਕਿਸ਼ਨ ਨੂੰ ਨਹੀਂ ਚੁਣਿਆ ਗਿਆ ਹੈ | ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਆਲਰਾਊਾਡਰ ਹਾਰਦਿਕ ਪੰਡਿਆ ਨੂੰ ਵਰਕਲੋਡ ਪ੍ਰਬੰਧਨ ਦੇ ਹਿੱਸੇ ਵਜੋਂ ਆਰਾਮ ਦਿੱਤਾ ਗਿਆ ਹੈ | ਵਨਡੇ ਸੀਰੀਜ਼ ਦਾ ਪਹਿਲਾ ਮੈਚ 11 ਜਨਵਰੀ ਨੂੰ ਬੜੌਦਾ 'ਚ ਖੇਡਿਆ ਜਾਵੇਗਾ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨਾਲ ਅਰਸ਼ਦੀਪ ਸਿੰਘ, ਪ੍ਰਸਿਧ ਕ੍ਰਿਸ਼ਨਾ ਤੇ ਹਰਸ਼ਿਤ ਰਾਣਾ ਟੀਮ ਦੇ ਤਿੰਨ ਹੋਰ ਮੋਹਰੀ ਤੇਜ਼ ਗੇਂਦਬਾਜ਼ਾਂ ਵਜੋਂ ਸ਼ਾਮਿਲ ਹੋਣਗੇ | ਨਿਤੀਸ਼ ਕੁਮਾਰ ਰੈਡੀ ਤੇਜ਼ ਗੇਂਦਬਾਜ਼ੀ ਆਲਰਾਊਾਡਰ ਵਜੋਂ ਹਾਰਦਿਕ ਪੰਡਯਾ ਦੀ ਜਗ੍ਹਾ ਲੈਣਗੇ | ਜਦਕਿ ਮੁਹੰਮਦ ਸ਼ਮੀ ਨੂੰ ਵੀ ਦੁਬਾਰਾ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ | ਭਾਰਤ 11 ਤੋਂ 18 ਜਨਵਰੀ ਤੱਕ 3 ਵਨਡੇ ਮੈਚ ਖੇਡੇਗਾ | ਭਾਰਤ ਤੇ ਨਿਊਜ਼ੀਲੈਂਡ ਵਿਚਕਾਰ 3 ਵਨਡੇ ਮੈਚਾਂ ਦੀ ਸੀਰੀਜ਼ 11 ਤੋਂ 18 ਜਨਵਰੀ ਤੱਕ ਖੇਡੀ ਜਾਵੇਗੀ | ਤਿੰਨੋਂ ਮੈਚ ਵਡੋਦਰਾ, ਰਾਜਕੋਟ ਤੇ ਇੰਦੌਰ 'ਚ ਖੇਡੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਦੰਦਾਂ ਦੇ ਪ੍ਰਸਿੱਧ ਡਾਕਟਰ ਤੇ ਉਸ ਦੀ ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ <br/> ਅਗਲੀ ਖ਼ਬਰ ਆਸਟ੍ਰੇਲੀਆ 'ਚ 27 ਸਾਲਾ ਲੜਕੀ ਗੁੰਮਸ਼ੁਦਾ
Ad Position 24