ਸੈਕਰਮੈਂਟੋ, 3 ਜਨਵਰੀ (ਹੁਸਨ ਲੜੋਆ ਬੰਗਾ)-ਉਹਾਈਓ 'ਚ ਇਕ ਪ੍ਰਸਿੱਧ ਡੈਨਟਿਸਟ ਸਪੈਨਸਰ ਟੇਪੇ (37) ਤੇ ਉਸ ਦੀ ਪਤਨੀ ਮੋਨੀਕ ਟੇਪੇ (39) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ | ਕੋਲੰਬਸ ਪੁਲਿਸ ਅਨੁਸਾਰ ਪਤੀ-ਪਤਨੀ ਦੀ ਹੱਤਿਆ ਉਨਾਂ ਦੇ ਘਰ 'ਚ ਕੀਤੀ ਗਈ ਤੇ ਘਰ ਵਿਚੋਂ ਉਨਾਂ ਦੇ 2 ਛੋਟੇ ਬੱਚੇ ਵੀ ਮਿਲੇ ਹਨ ਜਿਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ | ਪੁਲਿਸ ਨੇ ਕਿਹਾ ਹੈ ਕਿ ਮੌਕੇ ਤੋਂ ਕੋਈ ਹਥਿਆਰ ਨਹੀਂ ਮਿਲਿਆ ਹੈ ਤੇ ਇਹ ਖੁਦਕੁਸ਼ੀ ਦਾ ਮਾਮਲਾ ਨਹੀਂ ਹੈ ਬਲਕਿ ਦੋਹਰੇ ਕਤਲ ਦਾ ਮਾਮਲਾ ਹੈ | ਪੁਲਿਸ ਹਤਿਆਰੇ ਦੀ ਭਾਲ 'ਚ ਹੈ | ਪੁਲਿਸ ਨੇ ਸੰਭਾਵੀ ਸ਼ੱਕੀ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ ਹੈ ਤੇ ਆਮ ਲੋਕਾਂ ਨੂੰ ਕਾਤਲ ਨੂੰ ਗਿ੍ਫਤਾਰ ਕਰਨ 'ਚ ਮਦਦ