ਲੈਸਟਰ (ਇੰਗਲੈਂਡ), 6 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਬੀਤੇ ਕੁਝ ਮਹੀਨਿਆਂ ਤੋਂ ਸਿੱਖੀ ਦੇ ਪ੍ਰਚਾਰ ਪਸਾਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਸਮਾਗਮਾਂ, ਸ਼ਹੀਦੀ ਦਿਹਾੜਿਆਂ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਇੰਗਲੈਂਡ ਦੇ ਵੱਖ-ਵੱਖ ਗੁਰੂ ਘਰਾਂ 'ਚ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ 'ਚ ਕਵੀਸ਼ਰੀ ਵਾਰਾਂ ਰਾਹੀਂ ਗੁਰੂ ਇਤਿਹਾਸ ਸੁਣਾ ਰਹੇ ਅੰਮਿ੍ਤਸਰ ਦੇ ਪ੍ਰਸਿੱਧ ਕਵੀਸ਼ਰ ਭਾਈ ਮਲਕੀਤ ਸਿੰਘ ਜੀ ਬੱਗਾ, ਭਾਈ ਬਲਜਿੰਦਰਜੀਤ ਸਿੰਘ ਪੰਛੀ ਢੱਡੇ ਤੇ ਜਤਿੰਦਰਜੀਤ ਸਿੰਘ ਪੰਛੀ ਢੱਡੇ ਦੇ ਜਥੇ ਦਾ ਇੰਗਲੈਂਡ ਰਹਿੰਦੇ ਪਿੰਡ ਢੱਡੇ ਦੇ ਵਸਨੀਕਾ ਰਣਜੀਤ ਸਿੰਘ ਰਾਣੂ ਤੇ ਪਲਵਿੰਦਰ ਸਿੰਘ ਵੱਲੋਂ ਸਾਂਝੇ ਤੌਰ 'ਤੇ ਸੋਨ ਤਗਮੇ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ | ਉਹਨਾਂ ਨੂੰ ਸਮੈਦਿਕ ਵਿਖੇ ਵੀ ਗੁਰੂ ਘਰ ਦੇ ਸ਼ਰਧਾਲੂਆਂ ਵੱਲੋਂ ਸਾਂਝੇ ਤÏਰ 'ਤੇ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਗਿਆ | ਉਨ੍ਹਾਂ ਵੱਲੋਂ 11 ਜਨਵਰੀ ਨੂੰ ਪੰਜਾਬ ਵਾਪਸੀ ਕੀਤੀ ਜਾਵੇਗੀ |
ਖੇਡ ਸੰਸਾਰ
Free
ਪ੍ਰਚਾਰ ਫੇਰੀ ਲਈ ਇੰਗਲੈਂਡ ਆਏ ਕਵੀਸ਼ਰੀ ਜਥੇ ਦਾ ਸੋਨ ਤਗਮੇ ਨਾਲ ਵਿਸ਼ੇਸ਼ ਸਨਮਾਨ
ਅਜੀਤ ਡੈਸਕ
07-01-2026