ਰਾਜਕੋਟ, 6 ਜਨਵਰੀ (ਪੀ.ਟੀ.ਆਈ.)-ਆਈ.ਪੀ.ਐਲ. ਨਿਲਾਮੀ 'ਚ ਰਾਜਸਥਾਨ ਰਾਇਲਜ਼ ਵਲੋਂ 30 ਲੱਖ 'ਚ ਖਰੀਦੇ ਗਏ ਇਸ ਬੱਲੇਬਾਜ਼ ਨੇ ਵਿਜੇ ਹਜ਼ਾਰੇ ਟਰਾਫੀ 'ਤੇ ਤੂਫਾਨੀ ਜਿੱਤ ਹਾਸਲ ਕੀਤੀ ਹੈ | ਹੈਦਰਾਬਾਦ ਦੇ ਓਪਨਰ ਅਮਨ ਰਾਓ ਨੇ ਮੰਗਲਵਾਰ ਨੂੰ ਟੂਰਨਾਮੈਂਟ ਦੇ ਛੇਵੇਂ ਦੌਰ 'ਚ ਬੰਗਾਲ ਵਿਰੁੱਧ 154 ਗੇਂਦਾਂ 'ਤੇ 200 ਦÏੜਾਂ ਬਣਾਈਆਂ | ਇਸ ਨਾਲ ਉਸਦੀ ਟੀਮ ਨੇ ਰਾਜਕੋਟ ਦੇ ਨਿਰੰਜਨ ਸ਼ਾਹ ਸਟੇਡੀਅਮ 'ਚ 50 ਓਵਰਾਂ 'ਚ 352/5 ਦਾ ਇਕ ਵੱਡਾ ਸਕੋਰ ਬਣਾਇਆ | ਅਮਨ ਨੇ ਪਹਿਲੀ ਪਾਰੀ ਦੀ ਆਖਰੀ ਗੇਂਦ 'ਤੇ ਛੱਕਾ ਲਗਾ ਕੇ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ | ਉਸਨੇ 154 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ | ਅਮਨ ਨੇ ਆਪਣੀ ਪਾਰੀ 'ਚ 12 ਚੌਕੇ ਤੇ 13 ਛੱਕੇ ਲਗਾਏ | ਇਹ ਪਾਰੀ ਲਿਸਟ 'ਏ' ਕ੍ਰਿਕਟ 'ਚ ਹੈਦਰਾਬਾਦ ਦੇ ਇਕ ਬੱਲੇਬਾਜ਼ ਵਲੋਂ ਸਭ ਤੋਂ ਵੱਧ ਵਿਅਕਤੀਗਤ ਸਕੋਰ ਤੇ ਵਿਜੇ ਹਜ਼ਾਰੇ ਟਰਾਫੀ ਦੇ ਇਤਿਹਾਸ 'ਚ 9ਵਾਂ ਖਿਡਾਰੀ ਹੈ ਜਿਸਨੇ ਦੋਹਰਾ ਸੈਂਕੜਾ ਲਗਾਇਆ ਹੈ | ਦੋਹਰੇ ਸੈਂਕੜੇ ਲਗਾਉਣ ਵਾਲੇ ਹੋਰ ਬੱਲੇਬਾਜ਼ਾਂ 'ਚ ਨਰਾਇਣ ਜਗਦੀਸਨ, ਪਿ੍ਥਵੀ ਸ਼ਾਅ, ਰੁਤੁਰਾਜ ਗਾਇਕਵਾੜ, ਸੰਜੂ ਸੈਮਸਨ, ਸਵਾਸਤਿਕ ਸਮਾਲ, ਯਸ਼ਸਵੀ ਜੈਸਵਾਲ, ਕਰਨ ਕÏਸ਼ਲ ਤੇ ਸਮਰਥ ਵਿਆਸ ਹਨ |
ਖੇਡ ਸੰਸਾਰ
Free
-ਵਿਜੇ ਹਜ਼ਾਰੇ ਟਰਾਫੀ-ਹੈਦਰਾਬਾਦ ਦੇ ਅਮਨ ਰਾਓ ਨੇ ਲਗਾਇਆ ਦੋਹਰਾ ਸੈਂਕੜਾ
ਅਜੀਤ ਡੈਸਕ
07-01-2026