ਓਸਲੋ, 6 ਜਨਵਰੀ (ਇੰਟ.)-ਗ੍ਰੀਨਲੈਂਡ ਬਾਰੇ ਅਮਰੀਕੀ ਧਮਕੀਆਂ ਦੇ ਵਿਚਕਾਰ, ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਕਿਸੇ ਨਾਟੋ ਦੇਸ਼ 'ਤੇ ਹਮਲਾ ਕਰਦਾ ਹੈ, ਤਾਂ 'ਸਭ ਕੁਝ ਬੰਦ ਹੋ ਜਾਵੇਗਾ' | ਡੈਨਿਸ਼ ਟੀਵੀ ਚੈਨਲ ਨਾਲ ਇਕ ਇੰਟਰਵਿਊ 'ਚ ਉਸਨੇ ਇਹ ਬਿਆਨ ਇਕ ਸਵਾਲ ਦੇ ਜਵਾਬ 'ਚ ਦਿੱਤਾ ਕਿ ਜੇਕਰ ਅਮਰੀਕਾ ਕਿਸੇ ਨਾਟੋ ਮੈਂਬਰ ਵਿਰੁੱਧ ਤਾਕਤ ਦੀ ਵਰਤੋਂ ਕਰਦਾ ਹੈ ਤਾਂ ਇਸਦਾ ਕੀ ਅਰਥ ਹੋਵੇਗਾ | ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਗ੍ਰੀਨਲੈਂਡ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨਾਂ ਦੀ ਸਖ਼ਤ ਆਲੋਚਨਾ ਕੀਤੀ | ਉਸਨੇ ਕਿਹਾ ਕਿ ਗ੍ਰੀਨਲੈਂਡ ਬਾਰੇ ਅਮਰੀਕੀ ਦਬਾਅ ਅਸਵੀਕਾਰਨਯੋਗ ਹੈ | ਫਰੈਡਰਿਕਸਨ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਡੈਨਮਾਰਕ ਤੇ ਗ੍ਰੀਨਲੈਂਡ ਦੋਵਾਂ ਨੇ ਵਾਰ-ਵਾਰ ਕਿਹਾ ਹੈ ਕਿ ਗ੍ਰੀਨਲੈਂਡ ਸੰਯੁਕਤ ਰਾਜ ਦਾ ਹਿੱਸਾ ਨਹੀਂ ਬਣੇਗਾ |
ਗ੍ਰੀਨਲੈਂਡ 'ਤੇ ਹਮਲਾ ਨਾਟੋ ਦਾ ਅੰਤ
ਅਜੀਤ ਡੈਸਕ
07-01-2026