ਸੈਕਰਾਮੈਂਟੋ, 6 ਜਨਵਰੀ (ਹੁਸਨ ਲੜੋਆ ਬੰਗਾ)-ਬੀਤੀ ਰਾਤ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਮੈਨਹਟਨ ਦੀ ਇਕ ਸੰਘੀ ਅਦਾਲਤ 'ਚ ਪੇਸ਼ ਕੀਤਾ ਗਿਆ | ਜੱਜ ਨੇ ਅਗਲੀ ਸੁਣਵਾਈ 17 ਮਾਰਚ 'ਤੇ ਪਾਉਂਦਿਆਂ ਮਾਦੁਰੋ ਨੂੰ ਹਿਰਾਸਤ 'ਚ ਰੱਖਣ ਦਾ ਆਦੇਸ਼ ਦਿੱਤਾ | ਮਾਦੁਰੋ ਨੂੰ ਬਰੁੱਕਲਿਨ ਦੀ ਸੰਘੀ ਜੇਲ ਵਿੱਚੋਂ ਸੰਘੀ ਅਦਾਲਤ 'ਚ ਪੇਸ਼ ਕਰਨ ਲਈ ਮੈਨਹਟਨ ਲਿਆਂਦਾ ਗਿਆ | ਇਸ ਮੌਕੇੇ ਮਾਦੁਰੋ ਦੇ ਸਮਰਥਕ ਤੇ ਵਿਰੋਧੀ ਵੀ ਮੌਜੂਦ ਸਨ ਜਿਨ੍ਹਾਂ ਨੇ ਝੰਡੇ ਲਹਿਰਾ ਕੇ ਆਪਣੇ-ਆਪਣੇ ਢੰਗ ਨਾਲ ਪ੍ਰਦਰਸ਼ਨ ਕੀਤਾ | ਮੁਦਾਰੋ ਤੇ ਫਲੋਰਸ ਵਿਰੁੱਧ ਡਰੱਗ ਦਹਿਸ਼ਤਵਾਦ ਨਾਲ ਸੰਬੰਧਿਤ ਦੋਸ਼ ਲਾਏ ਗਏ ਹਨ |
3 'ਚੋਂ 1 ਅਮਰੀਕੀ ਵੱਲੋਂ ਟਰੰਪ ਦੀ ਕਾਰਵਾਈ ਦਾ ਸਮਰਥਨ
ਇਸੇ ਦੌਰਾਨ ਇਕ ਤਾਜ਼ਾ ਸਰਵੇਖਣ 'ਚ 3 ਵਿਚੋਂ ਇਕ ਅਮਰੀਕੀ ਨੇੇ ਰਾਸ਼ਟਰਪਤੀ ਟਰੰਪ ਦੀ ਵੈਨੇਜ਼ੁਏਲਾ ਵਿਰੁੱਧ ਕਾਰਵਾਈ ਦਾ ਸਮਰਥਨ ਕੀਤਾ ਹੈ | ਇਹ ਸਰਵੇ ਰਾਈਟਰ ਤੇ ਇਪਸੋਸ ਵੱਲੋਂ ਕਰਵਾਇਆ ਗਿਆ ਜੋ 5 ਜਨਵਰੀ ਨੂੰ ਜਾਰੀ ਕੀਤਾ ਗਿਆ ਹੈ | ਇਸ ਸਰਵੇ 'ਚ 72 ਫ਼ੀਸਦ ਅਮਰੀਕੀਆਂ ਨੇ ਅਮਰੀਕਾ ਵੱਲੋਂ ਦੱਖਣੀ ਅਮਰੀਕੀ ਦੇਸ਼ ਨਾਲ ਉਲਝ ਜਾਣ 'ਤੇ ਚਿੰਤਾ ਪ੍ਰਗਟ ਕੀਤੀ ਹੈ | ਸਰਵੇ 'ਚ ਰਾਸ਼ਟਰਪਤੀ ਦੀ ਪ੍ਰਵਾਨਗੀ ਦਰ 42 ਫ਼ੀਸਦ ਰਹੀ | 65 ਫ਼ੀਸਦ ਰਿਪਬਲੀਕਨਾਂ ਨੇ ਫੌਜੀ ਕਾਰਵਾਈ ਦਾ ਸਮਰਥਨ ਕੀਤਾ, 11 ਫ਼ੀਸਦ ਡੈਮੋਕਰੈਟਸ ਤੇ 23 ਫ਼ੀਸਦ ਆਜ਼ਾਦ ਲੋਕਾਂ ਨੇ ਵੀ ਫੌਜੀ ਕਾਰਵਾਈ ਨੂੰ ਠੀਕ ਕਿਹਾ |
ਅਮਰੀਕੀ ਅਦਾਲਤ ਵਲੋਂ ਮਾਦੁਰੋ ਨੂੰ ਹਿਰਾਸਤ 'ਚ ਰੱਖਣ ਦੇ ਆਦੇਸ਼ <br/>
ਅਜੀਤ ਡੈਸਕ
07-01-2026