ਕੋਲਕਾਤਾ, 6 ਜਨਵਰੀ (ਪੀ.ਟੀ.ਆਈ.)-ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਨਾਲ ਆਪਣੇ ਇਕਰਾਰਨਾਮੇ ਦੀ ਸਮਾਪਤੀ 'ਚ ਕੋਈ ਭੂਮਿਕਾ ਨਾ ਹੋਣ ਦੇ ਬਾਵਜੂਦ ਕੋਈ ਵਿੱਤੀ ਮੁਆਵਜ਼ਾ ਮਿਲਣ ਦੀ ਸੰਭਾਵਨਾ ਨਹੀਂ ਹੈ | ਕੇ.ਕੇ.ਆਰ. ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਨਿਰਦੇਸ਼ਾਂ 'ਤੇ ਉਸਨੂੰ ਟੀਮ ਤੋਂ ਬਾਹਰ ਕਰ ਦਿੱਤਾ ਸੀ | ਕੇ.ਕੇ.ਆਰ. ਨੇ ਚੇਨਈ ਸੁਪਰ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਨਾਲ ਇਕ ਸਖ਼ਤ ਬੋਲੀ ਪ੍ਰਕਿਰਿਆ ਤੋਂ ਬਾਅਦ ਆਈ.ਪੀ.ਐਲ. ਨਿਲਾਮੀ 'ਚ ਮੁਸਤਫਿਜ਼ੁਰ ਨੂੰ 9.20 ਕਰੋੜ ਰੁਪਏ 'ਚ ਹਾਸਲ ਕੀਤਾ ਸੀ | ਇਸ ਮਾਮਲੇ ਤੋਂ ਜਾਣੂ ਇਕ ਆਈ.ਪੀ.ਐਲ. ਸੂਤਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਸਾਰੇ ਆਈ.ਪੀ.ਐਲ. ਖਿਡਾਰੀਆਂ ਦੀਆਂ ਤਨਖਾਹਾਂ ਬੀਮਾਕ੍ਰਿਤ ਹਨ | ਵਿਦੇਸ਼ੀ ਅੰਤਰਰਾਸ਼ਟਰੀ ਖਿਡਾਰੀਆਂ ਦੇ ਮਾਮਲੇ 'ਚ, ਜੇਕਰ ਉਹ ਕੈਂਪ 'ਚ ਸ਼ਾਮਲ ਹੋਣ ਤੋਂ ਬਾਅਦ ਜਾਂ ਟੂਰਨਾਮੈਂਟ ਦÏਰਾਨ ਜ਼ਖਮੀ ਹੋ ਜਾਂਦੇ ਹਨ ਤਾਂ ਫਰੈਂਚਾਇਜ਼ੀ ਆਮ ਤÏਰ 'ਤੇ ਭੁਗਤਾਨ ਕਰਦੀ ਹੈ | ਉਨ੍ਹਾਂ ਅੱਗੇ ਕਿਹਾ ਕਿ ਆਮ ਤÏਰ 'ਤੇ ਮੁਆਵਜ਼ੇ ਦਾ 50 ਫ਼ੀਸਦੀ ਤੱਕ ਬੀਮਾ ਕਵਰ ਕੀਤਾ ਜਾਂਦਾ ਹੈ | ਹਾਲਾਂਕਿ, ਮੁਸਤਫਿਜ਼ੁਰ ਦਾ ਮਾਮਲਾ ਆਮ ਬੀਮਾ ਨਿਯਮਾਂ ਦੇ ਅਧੀਨ ਨਹੀਂ ਆਉਂਦਾ ਹੈ | ਉਸਨੂੰ ਸੱਟ ਜਾਂ ਲੀਗ 'ਚ ਉਸਦੀ ਭਾਗੀਦਾਰੀ ਨਾਲ ਸੰਬੰਧਿਤ ਕਿਸੇ ਵੀ ਕ੍ਰਿਕਟ-ਸੰਬੰਧਿਤ ਕਾਰਨ ਕਰਕੇ ਟੀਮ ਤੋਂ ਨਹੀਂ ਹਟਾਇਆ ਗਿਆ ਸੀ, ਇਸ ਲਈ ਕੇ.ਕੇ.ਆਰ. ਉਸਨੂੰ ਕੋਈ ਮੁਆਵਜ਼ਾ ਦੇਣ ਲਈ ਮਜਬੂਰ ਨਹੀਂ ਹੈ |
ਖੇਡ ਸੰਸਾਰ
Free
ਮੁਸਤਫਿਜ਼ੁਰ ਨੂੰ ਕੋਈ ਮੁਆਵਜ਼ਾ ਮਿਲਣ ਦੀ ਸੰਭਾਵਨਾ ਨਹੀਂ <br/>
ਅਜੀਤ ਡੈਸਕ
07-01-2026