29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਮੁਹੰਮਦ ਸ਼ਮੀ ਕੋਲਕਾਤਾ 'ਚ ਐਸ. ਆਈ. ਆਰ. ਸੁਣਵਾਈ ਲਈ ਤਲਬ

Ad Position 21
No active advertisement
ਅਜੀਤ ਡੈਸਕ 07-01-2026

ਕੋਲਕਾਤਾ, 6 ਜਨਵਰੀ (ਪੀ.ਟੀ.ਆਈ.)-ਕ੍ਰਿਕਟਰ ਮੁਹੰਮਦ ਸ਼ਮੀ ਨੂੰ ਕੋਲਕਾਤਾ 'ਚ ਐਸ.ਆਈ.ਆਰ. ਤਸਦੀਕ ਸੁਣਵਾਈ ਲਈ ਪੇਸ਼ ਹੋਣ ਲਈ ਕਿਹਾ ਗਿਆ ਸੀ | ਸ਼ਮੀ ਨੂੰ ਸੋਮਵਾਰ ਨੂੰ ਜਾਦਵਪੁਰ ਦੇ ਇਕ ਸਕੂਲ 'ਚ ਉਸਦੇ ਭਰਾ ਮੁਹੰਮਦ ਕੈਫ ਨਾਲ ਸੁਣਵਾਈ ਲਈ ਬੁਲਾਇਆ ਗਿਆ ਸੀ, ਪਰ ਕ੍ਰਿਕਟਰ ਪੇਸ਼ ਨਹੀਂ ਹੋ ਸਕਿਆ ਕਿਉਂਕਿ ਉਹ ਇਸ ਸਮੇਂ ਰਾਜਕੋਟ 'ਚ ਹੈ, ਵਿਜੇ ਹਜ਼ਾਰੇ ਟਰਾਫੀ 'ਚ ਬੰਗਾਲ ਦੀ ਨੁਮਾਇੰਦਗੀ ਕਰ ਰਿਹਾ ਹੈ | ਉਸਨੇ ਚੋਣ ਕਮਿਸ਼ਨ ਨੂੰ ਨਵੀਆਂ ਤਰੀਕਾਂ ਲਈ ਬੇਨਤੀ ਕੀਤੀ ਤੇ ਇਸ ਅਨੁਸਾਰ, ਉਸਦੀ ਸੁਣਵਾਈ 9 ਅਤੇ 11 ਜਨਵਰੀ ਦੇ ਵਿਚਕਾਰ ਮੁੜ ਤਹਿ ਕੀਤੀ ਗਈ ਹੈ | ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਦੇ ਦਫ਼ਤਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਕ੍ਰਿਕੇਟਰ ਤੇ ਉਸਦੇ ਭਰਾ ਵਲੋਂ ਗਣਨਾ ਫਾਰਮ ਗਲਤ ਢੰਗ ਨਾਲ ਭਰਿਆ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਸੁਣਵਾਈ ਲਈ ਬੁਲਾਇਆ ਗਿਆ ਸੀ | ਸ਼ਮੀ, ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਆਪਣੇ ਕ੍ਰਿਕਟ ਕਰੀਅਰ ਕਾਰਨ ਸਾਲਾਂ ਤੋਂ ਕੋਲਕਾਤਾ 'ਚ ਰਹਿ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ -ਐਸ਼ੇਜ਼ ਲੜੀ-ਹੈੱਡ ਤੇ ਸਮਿੱਥ ਨੇ ਲਗਾਏ ਸੈਂਕੜੇ ਅਗਲੀ ਖ਼ਬਰ ਮੁਸਤਫਿਜ਼ੁਰ ਨੂੰ ਕੋਈ ਮੁਆਵਜ਼ਾ ਮਿਲਣ ਦੀ ਸੰਭਾਵਨਾ ਨਹੀਂ <br/>
Ad Position 24