ਸੀ. ਆਈ. ਆਈ. ਦੀ ਪਹਿਲ ਨਾਲ ਅੰਮਿ੍ਤਸਰ ਏਅਰਪੋਰਟ ਕਾਰਗੋ ਪੰਜਾਬ ਤੇ ਅੰਮਿ੍ਤਸਰ ਦੀ ਅਰਥਵਿਵਸਥਾ ਲਈ ਬਣੇਗਾ ਵੱਡਾ ਬੂਸਟ-ਸੀ. ਏ. ਦਵਿੰਦਰ ਸਿੰਘ <br/>
ਅਜੀਤ ਡੈਸਕ
07-01-2026
ਸਾਬਕਾ ਰਾਜਦੂਤ ਨਵਦੀਪ ਸਿੰਘ ਸੂਰੀ ਨੇ ਕਿਹਾ ਕਿ ਭਾਰਤ ਅਤੇ ਅਫ਼ਗਾਨਿਸਤਾਨ ਵਿਚਕਾਰ ਵਪਾਰਕ ਸੰਬੰਧ ਸਿਰਫ਼ ਆਰਥਿਕ ਹੀ ਨਹੀਂ, ਬਲਕਿ ਆਪਸੀ ਸਹਿਯੋਗ ਅਤੇ ਭਰੋਸੇ ਨੂੰ ਵੀ ਮਜ਼ਬੂਤ ਕਰਦੇ ਹਨ | ਉਨ੍ਹਾਂ ਕਿਹਾ ਕਿ ਅੰਮਿ੍ਤਸਰ ਵਰਗੇ ਸ਼ਹਿਰ ਭਵਿੱਖ 'ਚ ਖੇਤਰੀ ਵਪਾਰ ਦੇ ਮਹੱਤਵਪੂਰਨ ਕੇਂਦਰ ਬਣ ਸਕਦੇ ਹਨ | ਭੂਪੇਂਦਰ ਸਿੰਘ ਨੇ ਅੰਮਿ੍ਤਸਰ ਇੰਟਰਨੈਸ਼ਨਲ ਏਅਰਪੋਰਟ ਦੀਆਂ ਮੌਜੂਦਾ ਅਤੇ ਪ੍ਰਸਤਾਵਿਤ ਕਾਰਗੋ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਏਅਰਪੋਰਟ ਪ੍ਰਸ਼ਾਸਨ ਕਾਰਗੋ ਹੈਂਡਲਿੰਗ ਅਤੇ ਲੋਜਿਸਟਿਕਸ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਯਤਨ ਕਰ ਰਿਹਾ ਹੈ, ਜਿਸ ਨਾਲ ਸਥਾਨਕ ਉਦਯੋਗਾਂ ਅਤੇ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ | ਇੰਡੋ-ਅਫਗਾਨ ਬਿਜ਼ਨਸ ਕਮਿਸ਼ਨ ਦੇ ਕਨਵੀਨਰ ਗੁਨਬੀਰ ਸਿੰਘ ਨੇ ਇਸ ਵਿਸ਼ੇਸ਼ ਸੈਸ਼ਨ ਦਾ ਸੰਚਾਲਨ ਕੀਤਾ ਅਤੇ ਚਰਚਾ ਨੂੰ ਸਹੀ ਦਿਸ਼ਾ ਦਿੱਤੀ | ਉਨ੍ਹਾਂ ਵਪਾਰਕ ਮੌਕਿਆਂ ਅਤੇ ਚੁਣੌਤੀਆਂ 'ਤੇ ਅਹਿਮ ਬਿੰਦੂ ਰੱਖੇ | ਸਮਾਗਮ ਦੇ ਅਖ਼ੀਰ 'ਚ ਸੀ. ਆਈ. ਆਈ. ਅੰਮਿ੍ਤਸਰ ਜ਼ੋਨ ਦੇ ਵਾਈਸ ਚੇਅਰਮੈਨ ਕਪਿਲ ਮਹਿਰਾ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਅਤੇ ਸਾਰੇ ਵਕਤਾਵਾਂ, ਮਹਿਮਾਨਾਂ ਅਤੇ ਹਾਜ਼ਰ ਉਦਯੋਗਿਕ ਪ੍ਰਤੀਨਿਧੀਆਂ ਦਾ ਧੰਨਵਾਦ ਕੀਤਾ |