29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਭਾਜਪਾ ਅਤੇ ਅਕਾਲੀ ਦਲ ਦੇ ਸਾਂਝੇ ਵਧਾਈ ਬੋਰਡ ਲਗਾ ਕੇ ਛੇੜੀ ਨਵੀਂ ਚਰਚਾ <br/>

Ad Position 21
No active advertisement
ਅਜੀਤ ਡੈਸਕ 07-01-2026
ਅੰਮਿ੍ਤਸਰ, 6 ਜਨਵਰੀ (ਹਰਮਿੰਦਰ ਸਿੰਘ)-ਸਿਆਸੀ ਚਰਚਾ 'ਚ ਆਉਣ ਲਈ ਲੋਕ ਸਸਤੇ ਵਿਚ ਸ਼ੌਹਰਤ ਹਾਸਿਲ ਕਰਨ ਦਾ ਕੋਈ ਨਾ ਕੋਈ ਮੌਕਾ ਲੱਭ ਹੀ ਲੈਂਦੇ ਹਨ ਅਤੇ ਕਈ ਵਾਰ ਆਪਣੇ ਕੱਦ ਤੋਂ ਵੀ ਵੱਡੇ ਕੰਮ ਕਰ ਦਿੰਦੇ ਹਨ | ਅਜਿਹਾ ਹੀ ਕਾਰਨਾਮਾ ਇਕ ਨੌਜਵਾਨ ਨੇ ਕਰ ਦਿਖਾਇਆ ਜਿਸ ਨੇ ਆਪਣੀ ਤਸਵੀਰ ਦੇ ਨਾਲ ਭਾਰਤੀ ਜਨਤਾ ਪਾਰਟੀ ਅਤੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਅਤੇ ਇਨ੍ਹਾਂ ਪਾਰਟੀਆਂ ਦੇ ਚੋਣ ਨਿਸ਼ਾਨ ਵਾਲੇ ਵਧਾਈ ਸੰਦੇਸ਼ ਵਾਲੇ ਹੋਰਡਿੰਗ ਲਗਾ ਕੇ ਸ਼ਹਿਰ ਵਾਸੀਆਂ ਹੈਰਾਨ ਕਰ ਦਿੱਤਾ ਅਤੇ ਜਿਸ ਨਾਲ ਇਥੇ ਨਵੀਂ ਚਰਚਾ ਛਿੜ ਗਈ ਅਤੇ ਸਵਾਲ ਉਠਣ ਲੱਗ ਪਏ ਕੀ ਭਾਜਪਾ ਅਤੇ ਅਕਾਲੀ ਦਲ ਵਾਲੇ ਮੁੜ ਇਕੱਠੇ ਹੋ ਗਏ ਹਨ? ਮਨਸੀਰਤ ਸਿੰਘ ਨਾਂਅ ਦੇ ਨੌਜਵਾਨ ਦੇ ਸ਼ਹਿਰ ਦੇ ਪ੍ਰਮੁੱਖ ਚੌਕਾਂ ਵਿਚ ਉਕਤ ਬੋਰਡ ਲਗਾਏ ਗਏ | ਇਹ ਬੋਰਡ ਸ਼ਹਿਰ ਦੇ ਸਿਵਲ ਲਾਈਨ ਇਲਾਕੇ ਵਿਚ ਵਧੇਰੇ ਲਗਾਏ ਸਨ | ਜਿਨ੍ਹਾਂ 'ਚ ਲਾਰੈਂਸ ਰੋਡ, ਕਚਹਿਰੀ ਚੌਕ, ਸਰਕਟ ਹਾਊਸ ਚੌਕ ਪ੍ਰਮੁਖ ਸਨ | ਇਹ ਮਾਮਲਾ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਥਾਨਕ ਆਗੂਆਂ ਤੱਕ ਪਹੁੰਚਿਆ ਤਾਂ ਉਹ ਵੀ ਹੈਰਾਨ ਹੋ ਕੇ ਰਹਿ ਗਏ | ਇਸ ਦੀਆਂ ਤਾਰਾਂ ਆਪਣੇ ਸੀਨੀਅਰ ਆਗੂਆਂ ਨੂੰ ਖੜਕਾ ਦਿੱਤੀਆਂ | ਜਿਸ ਤੋਂ ਬਾਅਦ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸ਼ੋ੍ਰਮਣੀ ਅਕਾਲੀ ਦੇ ਇਕ ਆਗੂ ਵਲੋਂ ਇਹ ਅਣ ਅਧਿਕਾਰਤ ਤੌਰ 'ਤੇ ਨਵੀਂ ਚਰਚਾ ਛੇੜਣ ਵਾਲੇ ਸੜਕਾਂ 'ਤੇ ਲੱਗੇ ਬੋਰਡਾਂ ਦੀ ਸ਼ਿਕਾਇਤ ਨਿਗਮ ਦਫ਼ਤਰ ਵਿਖੇ ਕਰ ਦਿੱਤੀ, ਜਿਸ ਉਪਰੰਤ ਨਿਗਮ ਵਲੋਂ ਇਹ ਬੋਰਡ ਉਤਾਰਨੇ ਸ਼ੁਰੂ ਕਰ ਦਿੱਤੇ | ਇਹ ਬੋਰਡ ਵਧੇਰੇ ਕਰਕੇ ਸਿਵਲ ਲਾਈਨ ਇਲਾਕੇ ਵਿਚ ਲੱਗੇ ਹੋਏ ਸਨ, ਸ਼ਾਮ ਤੱਕ ਜੋ ਬੋਰਡ ਨਿਗਮ ਦੇ ਇਸ਼ਤਿਹਾਰ ਵਿਭਾਗ ਦੀ ਨਜ਼ਰੀ ਚੜ੍ਹੇ ਉਹ ਉਤਾਰ ਦਿੱਤੇ ਗਏ | ਇਸ ਸੰਬੰਧ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਕਤ ਵਿਅਕਤੀ ਦਾ ਭਾਜਪਾ ਨਾਲ ਕੋਈ ਦੂਰ ਦਾ ਵੀ ਸੰਬੰਧ ਨਹੀਂ, ਉਸ ਵਲੋਂ ਲਗਾਏ ਗਏ ਬੋਰਡ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ | ਜਿਸ ਦੀ ਸ਼ਿਕਾਇਤ ਉਨ੍ਹਾਂ ਵਲੋਂ ਪੁਲਿਸ ਨੂੰ ਕਰ ਦਿੱਤੀ ਹੈ | ਉਕਤ ਵਿਅਕਤੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸੀ. ਆਈ. ਆਈ. ਦੀ ਪਹਿਲ ਨਾਲ ਅੰਮਿ੍ਤਸਰ ਏਅਰਪੋਰਟ ਕਾਰਗੋ ਪੰਜਾਬ ਤੇ ਅੰਮਿ੍ਤਸਰ ਦੀ ਅਰਥਵਿਵਸਥਾ ਲਈ ਬਣੇਗਾ ਵੱਡਾ ਬੂਸਟ-ਸੀ... ਅਗਲੀ ਖ਼ਬਰ ਜਥੇਦਾਰ ਫੌਜਾ ਸਿੰਘ ਦੀ ਯਾਦ ਨੂੰ ਸਮਰਪਿਤ ਦੂਸਰਾ ਗੋਲਡ ਕਬੱਡੀ ਕੱਪ 9 ਨੂੰ
Ad Position 24