ਨਵੀਂ ਦਿੱਲੀ, 2 ਫਰਵਰੀ (ਯੂ.ਐਨ.ਆਈ.)-ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਕਿ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2026 'ਚ ਭਾਰਤ ਵਿਰੁੱਧ ਆਪਣੇ ਗਰੁੱਪ-ਪੜਾਅ ਦੇ ਮੈਚ ਦਾ ਬਾਈਕਾਟ ਕਰਨ ਦੇ ਪਾਕਿਸਤਾਨ ਦੇ ਫੈਸਲੇ ਤੋਂ ਬਾਅਦ ਬੀ.ਸੀ.ਸੀ.ਆਈ. ਖੇਡ ਭਾਵਨਾ 'ਤੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਦੇ ਰੁਖ ਨਾਲ ਸਹਿਮਤ ਹੈ | ਉਨ੍ਹਾਂ ਕਿਹਾ ਕਿ ਭਾਰਤੀ ਬੋਰਡ ਆਈ.ਸੀ.ਸੀ. ਨਾਲ ਚਰਚਾ ਕਰਨ ਤੱਕ ਕੋਈ ਹੋਰ ਟਿੱਪਣੀ ਕਰਨ ਤੋਂ ਗੁਰੇਜ਼ ਕਰੇਗਾ¢
25 ਕਰੋੜ ਡਾਲਰ ਦਾ ਹੋ ਸਕਦਾ ਹੈ ਨੁਕਸਾਨ
ਨਵੀਂ ਦਿੱਲੀ, 2 ਫਰਵਰੀ (ਪੀ.ਟੀ.ਆਈ.)-ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਟੂਰਨਾਮੈਂਟ 'ਚ ਭਾਰਤ-ਪਾਕਿਸਤਾਨ ਮੈਚ ਤੋਂ ਲਗਭਗ 25 ਕਰੋੜ ਡਾਲਰ (2,200 ਕਰੋੜ ਰੁਪਏ ਤੋਂ ਵੱਧ) ਦੀ ਆਮਦਨ ਹੋਣ ਦਾ ਅਨੁਮਾਨ ਹੈ | ਇਸ ਲਈ, ਆਉਣ ਵਾਲੇ ਟੀ-20 ਵਿਸ਼ਵ ਕੱਪ 'ਚ ਇਸ ਮਹੱਤਵਪੂਰਨ ਮੈਚ ਦੀ ਗੈਰ-ਹਾਜ਼ਰੀ ਨਾਲ ਸਾਰੇ ਹਿੱਸੇਦਾਰਾਂ ਨੂੰ ਕਾਫ਼ੀ ਵਿੱਤੀ ਨੁਕਸਾਨ ਹੋ ਸਕਦਾ ਹੈ |
ਖੇਡ ਸੰਸਾਰ
Free
ਬੀ. ਸੀ. ਸੀ. ਆਈ. ਨੇ ਆਈ. ਸੀ. ਸੀ. ਨਾਲ ਜਤਾਈ ਸਹਿਮਤੀ
ਅਜੀਤ ਡੈਸਕ
03-02-2026