15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

-ਭਾਰਤ ਵਿਰੁੱਧ ਵਿਸ਼ਵ ਕੱਪ ਬਾਈਕਾਟ ਮਾਮਲਾ- ਪਾਕਿ ਸਰਕਾਰ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰੇ-ਆਈ. ਸੀ. ਸੀ. <br/>

Ad Position 21
No active advertisement
ਅਜੀਤ ਡੈਸਕ 03-02-2026

ਦੁਬਈ, 2 ਫਰਵਰੀ (ਪੀ. ਟੀ. ਆਈ.)-15 ਫਰਵਰੀ ਨੂੰ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਭਾਰਤ ਖਿਲਾਫ਼ ਮੈਚ ਦੇ ਪਾਕਿਸਤਾਨ ਵਲੋਂ ਬਾਇਕਾਟ ਤੋਂ ਬਾਅਦ ਆਈ.ਸੀ.ਸੀ. ਨੇ ਰਾਤ 11 ਵਜੇ ਇਕ ਮੀਡੀਆ ਰਿਲੀਜ਼ 'ਚ ਕਿਹਾ ਕਿ ਅਸੀਂ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਤੋਂ ਅਧਿਕਾਰਤ ਪੁਸ਼ਟੀ ਦੀ ਉਡੀਕ ਕਰ ਰਹੇ ਹਾਂ | ਆਈ.ਸੀ.ਸੀ. ਸਰਕਾਰ ਦੇ ਫੈਸਲਿਆਂ ਦਾ ਸਮਰਥਨ ਕਰਦਾ ਹੈ, ਪਰ ਪਾਕਿਸਤਾਨ ਦੇ ਫੈਸਲੇ ਦਾ ਦੁਨੀਆ ਭਰ 'ਚ ਕ੍ਰਿਕਟ ਵਾਤਾਵਰਣ 'ਤੇ ਪ੍ਰਭਾਵ ਪਵੇਗਾ | ਆਈ.ਸੀ.ਸੀ. ਨੂੰ ਉਮੀਦ ਹੈ ਕਿ ਪੀ.ਸੀ.ਬੀ. ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰੇਗਾ ਤਾਂ ਜੋ ਦੁਨੀਆ ਭਰ 'ਚ ਕ੍ਰਿਕਟ ਪ੍ਰਣਾਲੀ ਪ੍ਰਭਾਵਿਤ ਨਾ ਹੋਵੇ | ਪਾਕਿਸਤਾਨ ਆਈ.ਸੀ.ਸੀ. ਦਾ ਮੈਂਬਰ ਹੈ | ਸਾਨੂੰ ਉਮੀਦ ਹੈ ਕਿ ਪਾਕਿਸਤਾਨ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਸਾਰੇ ਹਿੱਸੇਦਾਰਾਂ ਨੂੰ ਵਿਚਾਰੇਗਾ | ਜ਼ਿਕਰਯੋਗ ਹੈ ਕਿ ਬਾਈਕਾਟ ਤੋਂ ਬਾਅਦ, ਪਾਕਿਸਤਾਨ ਤੇ ਭਾਰਤ ਗਰੁੱਪ ਪੜਾਅ 'ਚ ਤਿੰਨ-ਤਿੰਨ ਮੈਚ ਖੇਡਣਗੇ | ਪਾਕਿਸਤਾਨ 7 ਫਰਵਰੀ ਨੂੰ ਨੀਦਰਲੈਂਡ, 10 ਫਰਵਰੀ ਨੂੰ ਅਮਰੀਕਾ ਤੇ 18 ਫਰਵਰੀ ਨੂੰ ਨਾਮੀਬੀਆ ਨਾਲ ਭਿੜੇਗਾ | ਇਸ ਦÏਰਾਨ ਟੀਮ ਇੰਡੀਆ 7 ਫਰਵਰੀ ਨੂੰ ਅਮਰੀਕਾ, 12 ਫਰਵਰੀ ਨੂੰ ਨਾਮੀਬੀਆ ਤੇ 18 ਫਰਵਰੀ ਨੂੰ ਨੀਦਰਲੈਂਡ ਨਾਲ ਭਿੜੇਗੀ | ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਜੇਕਰ ਨਾਕਆਊਟ 'ਚ ਭਾਰਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਪਾਕਿਸਤਾਨ ਮੈਚ ਖੇਡੇਗਾ ਜਾਂ ਨਹੀਂ?

Ad Position 22
No active advertisement
ਪਿਛਲੀ ਖ਼ਬਰ ਏਅਰ ਇੰਡੀਆ ਉਡਾਣ ਦਾ ਫਿਊਲ ਸਵਿੱਚ ਅਚਾਨਕ ਹੋਇਆ ਬੰਦ <br/> ਅਗਲੀ ਖ਼ਬਰ ਪਿੰਡ ਖਹਿਰਾ ਮਾਝਾ (ਜਲੰਧਰ) ਵਿਖੇ ਹੋਏ ਕਬੱਡੀ ਟੂਰਨਾਮੈਂਟ ਮੌਕੇ....
Ad Position 24