15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਏਅਰ ਇੰਡੀਆ ਉਡਾਣ ਦਾ ਫਿਊਲ ਸਵਿੱਚ ਅਚਾਨਕ ਹੋਇਆ ਬੰਦ <br/>

Ad Position 21
No active advertisement
ਅਜੀਤ ਡੈਸਕ 03-02-2026
ਨਵੀਂ ਦਿੱਲੀ, 2 ਫਰਵਰੀ (ਇੰਟ.)-ਏਅਰ ਇੰਡੀਆ ਡ੍ਰੀਮਲਾਈਨਰ ਨੂੰ ਫਿਊਲ ਸਵਿੱਚ 'ਚ ਮੁੜ ਅਚਾਨਕ ਅਹਿਮਦਾਬਾਦ ਹਾਦਸੇ ਵਰਗੀ ਖਰਾਬੀ ਆਉਣ ਕਾਰਨ ਜਹਾਜ਼ ਗ੍ਰਾਊਾਡ ਕਰ ਦਿੱਤਾ ਗਿਆ | ਮੀਡੀਆ ਰਿਪੋਰਟਾਂ ਦੇ ਅਨੁਸਾਰ, ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਬੈਂਗਲੁਰੂ ਲਈ ਰਵਾਨਾ ਹੋਣ ਵਾਲੀ ਏਅਰ ਇੰਡੀਆ ਫਲਾਈਟ ਏ.ਆਈ.-132 ਨੂੰ ਗ੍ਰਾਊਾਡ ਕਰ ਦਿੱਤਾ ਗਿਆ | ਬੋਇੰਗ 787-8 ਨੂੰ ਚਲਾਉਣ ਵਾਲਾ ਸਟਾਫ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਫਿਊਲ ਕੰਟਰੋਲ ਸਵਿੱਚ 'ਚ ਖਰਾਬੀ ਦਾ ਪਤਾ ਲੱਗਿਆ | ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਸਮੇਂ ਸਿਰ ਤੇ ਸਹੀ ਫੈਸਲੇ ਨਾਲ ਅੱਜ ਅਹਿਮਦਾਬਾਦ 'ਚ ਏਅਰ ਇੰਡੀਆ ਹਾਦਸੇ ਵਰਗੀ ਦੁਖਾਂਤ ਟਲ ਗਈ ਹੈ | ਏਅਰ ਇੰਡੀਆ ਦੇ ਇਕ ਬੁਲਾਰੇ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਮਿਲੀ ਜਾਣਕਾਰੀ ਦੇ ਅਨੁਸਾਰ, ਸਾਡੇ ਇਕ ਪਾਇਲਟ ਨੇ ਬੋਇੰਗ 787-8 ਦੇ ਫਿਊਲ ਕੰਟਰੋਲ ਸਵਿੱਚ 'ਚ ਸੰਭਾਵਿਤ ਖਰਾਬੀ ਦੀ ਰਿਪੋਰਟ ਕੀਤੀ | ਸ਼ੁਰੂਆਤੀ ਜਾਣਕਾਰੀ ਮਿਲਣ 'ਤੇ, ਅਸੀਂ ਜਹਾਜ਼ ਨੂੰ ਗ੍ਰਾਊਾਡ ਕਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਪਹੁੰਚੀ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਟਰਾਫ਼ੀ ਅਗਲੀ ਖ਼ਬਰ -ਭਾਰਤ ਵਿਰੁੱਧ ਵਿਸ਼ਵ ਕੱਪ ਬਾਈਕਾਟ ਮਾਮਲਾ- ਪਾਕਿ ਸਰਕਾਰ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰੇ-ਆਈ. ਸੀ. ਸੀ. <br/>
Ad Position 24