03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਵੈਭਵ ਨੂੰ ਬਿਹਾਰ ਦੇ ਮੁੱਖ ਮੰਤਰੀ ਨੇ ਦਿੱਤਾ 50 ਲੱਖ ਦਾ ਇਨਾਮ <br/>

Ad Position 21
No active advertisement
ਅਜੀਤ ਡੈਸਕ 23-02-2026

ਪਟਨਾ, 22 ਫਰਵਰੀ (ਏਜੰਸੀ)-ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵਲੋਂ ਇਕ ਰਾਜ ਪੱਧਰੀ ਸਮਾਗਮ ਮੌਕੇ ਅੰਡਰ-19 ਕ੍ਰਿਕਟ ਵਿਸ਼ਵ ਕੱਪ 2026 ਜੇਤੂ ਭਾਰਤੀ ਟੀਮ 'ਚ ਸ਼ਾਨਦਾਰ ਪ੍ਰਦਰਸ਼ਨ ਨਾਲ ਬਿਹਾਰ ਦਾ ਮਾਣ ਵਧਾਉਣ ਵਾਲੇ ਵੈਭਵ ਸੂਰਿਆਵੰਸ਼ੀ ਨੂੰ 50 ਲੱਖ ਰੁਪਏ ਦਾ ਚੈੱਕ ਇਨਾਮ ਵਜੋਂ ਦਿੱਤਾ ਤੇ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ | ਇਸ ਮÏਕੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਵੈਭਵ ਸੂਰਿਆਵੰਸ਼ੀ ਆਪਣੀ ਸਖ਼ਤ ਮਿਹਨਤ ਤੇ ਪ੍ਰਤਿਭਾ ਰਾਹੀਂ, ਉਹ ਭਾਰਤੀ ਕ੍ਰਿਕਟ ਲਈ ਇਕ ਨਵੀਂ ਉਮੀਦ ਬਣ ਗਏ ਹਨ | ਉਨ੍ਹਾਂ ਕਾਮਨਾ ਕੀਤੀ ਕਿ ਵੈਭਵ ਭਵਿੱਖ ਵਿਚ ਭਾਰਤੀ ਟੀਮ ਲਈ ਨਵੇਂ ਰਿਕਾਰਡ ਕਾਇਮ ਕਰਨ ਤੇ ਦੇਸ਼ ਦਾ ਹੋਰ ਮਾਣ ਵਧਾਉਣ | ਟਾਟਾ ਵੱਲੋਂ ਦਿੱਤੀ ਗਈ ਮਹਿੰਗੀ ਕਾਰ ਦੂਜੇ ਪਾਸੇ, ਕ੍ਰਿਕਟਰ ਵੈਭਵ ਸੂਰਿਆਵੰਸ਼ੀ ਨੂੰ ਇੱਕ ਮਹਿੰਗੀ ਕਾਰ ਮਿਲੀ ਹੈ | ਟਾਟਾ ਵੱਲੋਂ ਇਹ ਕਾਰ ਤੋਹਫ਼ੇ ਵਜੋਂ ਦਿੱਤੀ ਗਈ | ਵੈਭਵ ਨੂੰ ਟਾਟਾ ਆਈ. ਪੀ. ਐਲ. ਵਿਚ ਸੀਰੀਜ਼ ਦੇ ਸਰਵੋਤਮ ਸਟ੍ਰਾਈਕਰ ਦਾ ਪੁਰਸਕਾਰ ਦਿੱਤਾ ਗਿਆ | ਪਟਨਾ 'ਚ ਟਾਟਾ ਦੇ ਇਕ ਸ਼ੋਅਰੂਮ ਦੇ ਮਾਲਕ ਨੇ ਕਿਹਾ ਕਿ ਕਾਰ ਅੱਜ ਡਿਲੀਵਰ ਕੀਤੀ ਗਈ | ਵੈਭਵ ਤੇ ਉਸਦੇ ਪਿਤਾ ਖ਼ੁਦ ਕਾਰ ਲੈਣ ਪਹੁੰਚੇ |

Ad Position 22
No active advertisement
ਪਿਛਲੀ ਖ਼ਬਰ ਦੱਖਣੀ ਅਫਰੀਕਾ ਨੇ ਰੋਕੀ ਭਾਰਤ ਦੀ ਜੇਤੂ ਮੁਹਿੰਮ <br/> ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਮਹਾਂ ਰੈਲੀ 'ਚ ਗੌਰਮਿੰਟ ਟੀਚਰ ਯੂਨੀਅਨ ਕਪੂਰਥਲਾ ਦੇ ਆਗੂਆਂ ਨੇ ਕੀਤੀ ਭਰਵੀਂ ਸ਼ਮੂਲੀਅ...
Ad Position 24