03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਦੱਖਣੀ ਅਫਰੀਕਾ ਨੇ ਰੋਕੀ ਭਾਰਤ ਦੀ ਜੇਤੂ ਮੁਹਿੰਮ <br/>

Ad Position 21
No active advertisement
ਅਹਿਮਦਾਬਾਦ ਵਿਖੇ ਹੋਏ ਭਾਰਤ ਵਿਰੱਧ ਸੁਪਰ 8 ਮੈਚ 'ਚ ਬੱਲੇਬਾਜ਼ੀ ਕਰਦੇ ਹੋਏ ਡੇਵਿਡ ਮਿਲਰ |<br/> 23-02-2026

ਅਹਿਮਦਾਬਾਦ, 22 ਫਰਵਰੀ (ਏਜੰਸੀ)-ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਟੀ-20 ਵਿਸ਼ਵ ਕੱਪ 2026 ਦੇ ਸੁਪਰ 8 ਦੇ ਤੀਜੇ ਮੈਚ 'ਚ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 76 ਦੌੜਾਂ ਨਾਲ ਹਰਾਇਆ | ਅੱਜ ਦੱਖਣੀ ਅਫਰੀਕਾ ਨੇ ਆਪਣੇ ਪਹਿਲੇ ਸੁਪਰ 8 ਮੈਚ 'ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ | ਡੇਵਿਡ ਮਿਲਰ ਦੇ ਅਰਧ ਸੈਂਕੜੇ ਦੀ ਬਦÏਲਤ ਉਹ 20 ਓਵਰਾਂ 'ਚ 7 ਵਿਕਟਾਂ 'ਤੇ 187 ਦÏੜਾਂ ਬਣਾਉਣ 'ਚ ਕਾਮਯਾਬ ਰਹੇ | ਦੱਖਣੀ ਅਫਰੀਕਾ ਲਈ ਡੇਵਿਡ ਮਿਲਰ ਨੇ 35 ਗੇਂਦਾਂ 'ਤੇ 63 ਦÏੜਾਂ ਬਣਾਈਆਂ, ਜਦੋਂ ਕਿ ਡੇਵਾਲਡ ਬ੍ਰੇਵਿਸ ਨੇ 45 ਦÏੜਾਂ ਬਣਾਈਆਂ | ਟਿ੍ਸਟਨ ਸਟੱਬਸ ਨੇ 24 ਗੇਂਦਾਂ 'ਤੇ ਅਜੇਤੂ 44 ਦÏੜਾਂ ਬਣਾਈਆਂ | ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 3 ਵਿਕਟਾਂ ਲਈਆਂ, ਜਦੋਂ ਕਿ ਅਰਸ਼ਦੀਪ ਸਿੰਘ ਨੇ 2 ਵਿਕਟਾਂ ਲਈਆਂ | ਵਰੁਣ ਚੱਕਰਵਰਤੀ ਤੇ ਸ਼ਿਵਮ ਦੂਬੇ ਨੇ ਇਕ-ਇਕ ਵਿਕਟ ਲਈ | ਭਾਰਤ ਲਈ ਸਿਰਫ਼ ਸ਼ਿਵਮ ਦੂਬੇ ਵਲੋਂ ਹੀ ਵਧੀਆ ਪਾਰੀ ਦੇਖਣ ਨੂੰ ਮਿਲੀ ਜਿਨ੍ਹਾਂ 42 ਦੌੜਾਂ ਦਾ ਯੋਗਦਾਨ ਪਾਇਆ | ਜਦਕਿ ਪਹਿਲੇ ਤਿੰਨ ਮੈਚਾਂ 'ਚ ਜ਼ੀਰੋ 'ਤੇ ਆਊਟ ਹੋਣ ਵਾਲਾ ਅਭਿਸ਼ੇਕ ਸ਼ਰਮਾ ਅੱਜ ਮੁੜ ਕੁੱਝ ਵਧੀਆ ਪ੍ਰਦਰਸ਼ਨ ਕਰਨ 'ਚ ਅਸਫਲ ਰਹੇ | ਉਹ 15 ਦÏੜਾਂ ਬਣਾ ਕੇ ਆਊਟ ਹੋਏ | ਇਸ ਤੋਂ ਇਲਾਵਾ ਈਸ਼ਾਨ ਕਿਸ਼ਨ 0 'ਤੇ ਤੇ ਤਿਲਕ ਵਰਮਾ 1 ਦÏੜ 'ਤੇ ਆਊਟ ਹੋਏ | ਇਸ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ, 11 ਦÏੜਾਂ, ਸੂਰਿਆਕੁਮਾਰ ਯਾਦਵ 18 ਦÏੜਾਂ, ਹਾਰਦਿਕ ਪੰਡਯਾ 18 ਦੌੜਾਂ, ਰਿੰਕੂ ਸਿੰਘ ਵੀ 0 ਦÏੜਾਂ 'ਤੇ ਆਊਟ ਹੋਏ | ਇਸ ਤਰਾਂ ਭਾਰਤੀ ਟੀਮ 18.5 ਓਵਰਾਂ 'ਚ 111 ਦੌੜਾਂ ਬਣਾਉਣ 'ਚ ਹੀ ਕਾਮਯਾਬ ਰਹੀ |

Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ ਨੇ ਸ੍ਰੀਲੰਕਾ ਨੂੰ 51 ਦੌੜਾਂ ਨਾਲ ਹਰਾਇਆ <br/> ਅਗਲੀ ਖ਼ਬਰ ਵੈਭਵ ਨੂੰ ਬਿਹਾਰ ਦੇ ਮੁੱਖ ਮੰਤਰੀ ਨੇ ਦਿੱਤਾ 50 ਲੱਖ ਦਾ ਇਨਾਮ <br/>
Ad Position 24