03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਇੰਗਲੈਂਡ ਨੇ ਸ੍ਰੀਲੰਕਾ ਨੂੰ 51 ਦੌੜਾਂ ਨਾਲ ਹਰਾਇਆ <br/>

Ad Position 21
No active advertisement
ਬੱਲੇਬਾਜ਼ੀ ਕਰਦਾ ਹੋਇਆ ਫਿਲ ਸਾਲਟ |<br/> 23-02-2026

ਪੱਲੇਕਲ, 22 ਫਰਵਰੀ (ਪੀ.ਟੀ.ਆਈ.)-ਫਿਲ ਸਾਲਟ ਦੀ ਦਮਦਾਰ ਬੱਲੇਬਾਜ਼ੀ (40 ਗੇਂਦਾਂ ਤੇ 62 ਦÏੜਾਂ) ਤੋਂ ਬਾਅਦ, ਜੋਫਰਾ ਆਰਚਰ ਤੇ ਵਿਲ ਜੈਕ ਦੀ ਤੇਜ਼ ਤੇ ਸਪਿਨ ਗੇਂਦਬਾਜ਼ੀ ਜੋੜੀ ਨੇ ਇੰਗਲੈਂਡ ਨੂੰ ਸ੍ਰੀਲੰਕਾ 'ਤੇ ਇਕ ਵੱਡੀ ਜਿੱਤ ਪ੍ਰਾਪਤ ਕਰਨ 'ਚ ਮਦਦ ਕੀਤੀ | ਜਿਸ ਨਾਲ ਐਤਵਾਰ ਨੂੰ ਇੱਥੇ ਟੀ-20 ਵਿਸ਼ਵ ਕੱਪ ਦੇ ਸੁਪਰ 8 ਮੈਚ 'ਚ ਇੰਗਲੈਂਡ ਨੂੰ 51 ਦÏੜਾਂ ਦੀ ਸ਼ਾਨਦਾਰ ਜਿੱਤ ਮਿਲੀ | ਖੱਬੇ ਹੱਥ ਦੇ ਸਪਿਨਰ ਡੁਨਿਥ ਵੇਲਾਲੇਜ ਦੀ ਅਗਵਾਈ 'ਚ ਸ੍ਰੀਲੰਕਾ ਦੇ ਗੇਂਦਬਾਜ਼ੀ ਹਮਲੇ ਨੇ ਇੰਗਲੈਂਡ ਨੂੰ 9 ਵਿਕਟਾਂ 'ਤੇ 146 ਦੌੜਾਂ ਤੱਕ ਸੀਮਤ ਕਰ ਦਿੱਤਾ, ਜਿਸ ਨਾਲ ਅਜਿਹਾ ਲੱਗ ਰਿਹਾ ਸੀ ਕਿ ਮੇਜ਼ਬਾਨ ਟੀਮ ਨੇ ਮੈਚ ਆਪਣੇ ਕੰਟਰੋਲ 'ਚ ਕਰ ਲਿਆ ਹੈ | ਹਾਲਾਂਕਿ, ਆਰਚਰ ਤੇ ਆਫ-ਸਪਿਨ ਆਲਰਾਊਾਡਰ ਜੈਕ ਨੇ ਮੈਚ ਨੂੰ ਪੂਰੀ ਤਰ੍ਹਾਂ ਪਲਟ ਦਿੱਤਾ | ਦੋਵਾਂ ਦੀ ਜੋੜੀ ਨੇ ਪਾਵਰਪਲੇ 'ਚ ਤਬਾਹੀ ਮਚਾ ਦਿੱਤੀ, ਸ੍ਰੀਲੰਕਾ ਨੂੰ 6ਵੇਂ ਓਵਰ ਤੱਕ 5 ਵਿਕਟਾਂ 'ਤੇ 34 ਦÏੜਾਂ 'ਤੇ ਰੋਕ ਦਿੱਤਾ | ਸ੍ਰੀਲੰਕਾ ਦੀ ਟੀਮ ਕਪਤਾਨ ਦਾਸੁਨ ਸ਼ਨਾਕਾ ਦੀ 30 ਦÏੜਾਂ ਦੀ ਪਾਰੀ ਦੇ ਬਾਵਜੂਦ, 16.4 ਓਵਰਾਂ 'ਚ 95 ਦÏੜਾਂ 'ਤੇ ਆਊਟ ਹੋ ਗਈ | ਜੈਕਸ ਨੇ ਚਾਰ ਓਵਰਾਂ 'ਚ 22 ਦÏੜਾਂ ਦੇ ਕੇ 3 ਵਿਕਟਾਂ ਲਈਆਂ, ਜਦੋਂ ਕਿ ਆਰਚਰ ਨੇ 3 ਓਵਰਾਂ 'ਚ 20 ਦÏੜਾਂ ਦੇ ਕੇ 2 ਵਿਕਟਾਂ ਲਈਆਂ | ਉਸਨੂੰ ਲੀਅਮ ਡਾਸਨ ਤੇ ਆਦਿਲ ਰਾਸ਼ਿਦ ਦਾ ਵੀ ਪੂਰਾ ਸਾਥ ਮਿਲਿਆ | ਸਾਲਟ ਦੀ ਪਾਰੀ ਬੇਹਦ ਫੈਸਲਾਕੁੰਨ ਸਾਬਤ ਹੋਈ | ਜੈਕਸ ਨੇ ਵੀ 14 ਗੇਂਦਾਂ 'ਚ 21 ਦÏੜਾਂ ਦਾ ਯੋਗਦਾਨ ਪਾਇਆ ਤੇ ਉਸਦੇ ਆਲ ਰਾਊਾਡ ਪ੍ਰਦਰਸ਼ਨ ਲਈ ਉਸਨੂੰ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ | ਹਾਲਾਂਕਿ, ਇੰਗਲੈਂਡ ਦੇ ਹੋਰ ਬੱਲੇਬਾਜ਼ ਪੂਰੀ ਤਰ੍ਹਾਂ ਅਸਫਲ ਰਹੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸਾਹਿਲ ਨੇ ਪੁਰਸ਼ਾਂ ਦੇ 21 ਕਿਲੋਮੀਟਰ ਮੁਕਾਬਲੇ 'ਚ ਰੱਚਿਆ ਇਤਿਹਾਸ ਦਿਗੱਜਾਂ ਨੂੰ ਹਰਾ ਕੇ ਜਿੱਤਿਆ ਸੋਨ... ਅਗਲੀ ਖ਼ਬਰ ਦੱਖਣੀ ਅਫਰੀਕਾ ਨੇ ਰੋਕੀ ਭਾਰਤ ਦੀ ਜੇਤੂ ਮੁਹਿੰਮ <br/>
Ad Position 24