ਚੰਡੀਗੜ੍ਹ, 22 ਫਰਵਰੀ (ਪੀ.ਟੀ.ਆਈ.)-ਪੰਜਾਬ ਦੇ ਐਥਲੀਟ ਸਾਹਿਲ ਨੇ ਇਥੇ ਇੰਡੀਅਨ ਓਪਨ ਰੇਸ ਵਾਕ ਮੁਕਾਬਲੇ ਦੇ ਆਖਰੀ ਦਿਨ ਪੁਰਸ਼ਾਂ ਦੇ ਹਾਫ ਮੈਰਾਥਨ 'ਚ ਹੋਰ ਸਥਾਪਿਤ ਪ੍ਰਤੀਯੋਗੀਆਂ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ | ਸੁੰਦਰ ਸੁਖਨਾ ਝੀਲ ਦੇ ਕੋਰਸ 'ਤੇ ਇਕ ਰੋਮਾਂਚਕ ਮੁਕਾਬਲੇ 'ਚਵ 24 ਸਾਲਾ ਸਾਹਿਲ ਨੇ ਤਜਰਬੇਕਾਰ ਤਾਮਿਲਨਾਡੂ ਦੇ ਸਰਵਿਨ ਸੇਬੇਸਟੀਅਨ ਦੀ ਇਕ ਮਜ਼ਬੂਤ ??ਚੁਣੌਤੀ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਉਸਨੇ 21 ਕਿਲੋਮੀਟਰ ਦੀ ਦੂਰੀ 1 ਘੰਟਾ 25 ਮਿੰਟ 48 ਸਕਿੰਟ 'ਚ ਪੂਰੀ ਕੀਤੀ | ਸੇਬੇਸਟੀਅਨ ਨੇ 1:25:50.00 ਦੇ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ, ਜਦੋਂ ਕਿ ਹਰਿਆਣਾ ਦੇ ਹਰਦੀਪ ਨੇ 1:26:03.00 ਦੇ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ | ਇਸ ਮੌਕੇ ਪੈਰਿਸ ਓਲੰਪੀਅਨ ਪਰਮਜੀਤ ਸਿੰਘ ਬਿਸ਼ਟ (ਉੱਤਰਾਖੰਡ) 1:26:07.00 ਦੇ ਸਮੇਂ ਨਾਲ ਚੌਥੇ ਸਥਾਨ 'ਤੇ ਰਿਹਾ | 20 ਕਿਲੋਮੀਟਰ ਓਲੰਪੀਅਨ ਤੇ ਰਾਸ਼ਟਰੀ ਰਿਕਾਰਡ ਧਾਰਕ ਪੰਜਾਬ ਦੇ ਅਕਸ਼ਦੀਪ ਸਿੰਘ 21 ਕਿਲੋਮੀਟਰ ਦÏੜ ਵਾਕ 'ਚ 1:27:37.00 ਦੇ ਸਮੇਂ ਨਾਲ 7ਵੇਂ ਸਥਾਨ 'ਤੇ ਰਹੇ |