03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

-ਪੁਰਸ਼ ਹਾਕੀ ਪ੍ਰੋ. ਲੀਗ- ਭਾਰਤੀ ਟੀਮ ਨੂੰ ਪੈਨਾਲਟੀ ਸ਼ੂਟਆਊਟ 'ਚ ਆਸਟ੍ਰੇਲੀਆ ਤੋਂ ਮਿਲੀ ਹਾਰ <br/>

Ad Position 21
No active advertisement
ਭਾਰਤ-ਆਸਟ੍ਰੇਲੀਆ ਵਿਚਕਾਰ ਹੋਏ ਮੈਚ ਦਾ ਦਿ੍ਸ਼ |<br/> 23-02-2026

ਹੋਬਾਰਟ, 22 ਫਰਵਰੀ (ਪੀ.ਟੀ.ਆਈ.)-ਸ਼ਾਨਦਾਰ ਖੇਡ ਪ੍ਰਦਰਸ਼ਨ ਤੋਂ ਬਾਅਦ ਵੀ ਭਾਰਤੀ ਪੁਰਸ਼ ਹਾਕੀ ਟੀਮ ਇੱਥੇ ਖੇਡੇ ਗਏ ਹਾਕੀ ਦੇ ਐਫ.ਆਈ.ਐਚ. ਪ੍ਰੋ ਲੀਗ ਮੈਚ 'ਚ ਮਜ਼ਬੂਤ ਆਸਟ੍ਰੇਲੀਆ ਦੇ ਖਿਲਾਫ ਪੈਨਲਟੀ ਸ਼ੂਟਆਊਟ 'ਚ ਹਾਰ ਗਈ | ਦੋਵੇਂ ਟੀਮਾਂ ਨਿਯਮਤ ਸਮੇਂ ਦੇ ਅੰਤ ਤੱਕ 2-2 ਨਾਲ ਬਰਾਬਰ ਸਨ | ਆਸਟ੍ਰੇਲੀਆ ਨੇ ਸ਼ੂਟਆਊਟ 'ਚ ਭਾਰਤ ਨੂੰ 5-4 ਨਾਲ ਹਰਾਇਆ | ਅਮਿਤ ਰੋਹਿਦਾਸ (15ਵੇਂ ਮਿੰਟ) ਤੇ ਜੁਗਰਾਜ ਸਿੰਘ (43ਵੇਂ ਮਿੰਟ) ਦੇ ਗੋਲਾਂ ਨੇ ਭਾਰਤ ਨੂੰ ਲੀਡ ਦਿਵਾਈ, ਜਦੋਂ ਕਿ ਆਸਟ੍ਰੇਲੀਆ ਦੇ ਜੋਏਲ ਰਿੰਟਾਲਾ (47ਵੇਂ, 56ਵੇਂ ਮਿੰਟ) ਨੇ 2 ਵਾਰ ਗੋਲ ਕਰਕੇ ਮੈਚ ਬਰਾਬਰ ਕਰ ਦਿੱਤਾ | ਇਹ ਨਤੀਜਾ ਅਜਿਹੇ ਸਮੇਂ ਆਇਆ ਹੈ ਜਦੋਂ ਭਾਰਤ ਨੇ ਇਸ ਸਾਲ ਐਫ.ਆਈ.ਐਚ. ਪ੍ਰੋ ਲੀਗ ਵਿਚ ਲਗਾਤਾਰ ਪੰਜ ਮੈਚ ਹਾਰੇ ਹਨ, ਜਿਸ 'ਚ ਰਾਉਰਕੇਲਾ ਵਿਚ ਖੇਡੇ ਗਏ ਘਰੇਲੂ ਪੜਾਅ ਦੇ 4 ਮੈਚ ਸ਼ਾਮਲ ਹਨ | ਟੀਮ ਨੂੰ ਸ਼ਨੀਵਾਰ ਨੂੰ ਹੋਬਾਰਟ ਪੜਾਅ ਦੇ ਆਪਣੇ ਪਹਿਲੇ ਮੈਚ 'ਚ ਸਪੇਨ ਦੇ ਖਿਲਾਫ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ |

Ad Position 22
No active advertisement
ਪਿਛਲੀ ਖ਼ਬਰ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਨੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ <br/> ਅਗਲੀ ਖ਼ਬਰ ਪੰਜਾਬ ਦੇ ਸਾਹਿਲ ਨੇ ਪੁਰਸ਼ਾਂ ਦੇ 21 ਕਿਲੋਮੀਟਰ ਮੁਕਾਬਲੇ 'ਚ ਰੱਚਿਆ ਇਤਿਹਾਸ ਦਿਗੱਜਾਂ ਨੂੰ ਹਰਾ ਕੇ ਜਿੱਤਿਆ ਸੋਨ...
Ad Position 24