29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਵੈਸਟ ਇੰਡੀਜ਼ ਨੇ ਜ਼ਿੰਬਾਬਵੇ 'ਤੇ ਦਰਜ ਕੀਤੀ ਵੱਡੀ ਜਿੱਤ <br/>

Ad Position 21
No active advertisement
ਬੱਲੇਬਾਜ਼ੀ ਕਰਦਾ ਹੋਇਆ ਵੈਸਟ ਇੰਡੀਜ਼ ਦਾ ਖਿਡਾਰੀ | <br/> 24-02-2026

ਮੁੰਬਈ, 23 ਫਰਵਰੀ (ਪੀ.ਟੀ.ਆਈ.)-ਟੀ-20 ਵਿਸ਼ਵ ਕੱਪ ਦੇ ਚੌਥੇ ਸੁਪਰ 8 ਮੈਚ 'ਚ ਵੈਸਟ ਇੰਡੀਜ਼ ਨੇ ਜ਼ਿੰਬਾਬਵੇ ਨੂੰ 107 ਦੌੜਾਂ ਨਾਲ ਹਰਾਇਆ | ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਅੱਜ ਦੇ ਮੈਚ 'ਚ ਜ਼ਿੰਬਾਬਵੇ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਵੈਸਟ ਇੰਡੀਜ਼ ਨੇ 20 ਓਵਰਾਂ 'ਚ 6 ਵਿਕਟਾਂ 'ਤੇ 254 ਦÏੜਾਂ ਬਣਾਈਆਂ, ਜੋ ਕਿ ਟੀ-20 ਵਿਸ਼ਵ ਕੱਪ ਇਤਿਹਾਸ ਦਾ ਦੂਜਾ ਸਭ ਤੋਂ ਵੱਡਾ ਸਕੋਰ ਹੈ | ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਵੈਸਟਇੰਡੀਜ਼ ਦੀ ਸ਼ੁਰੂਆਤ ਚੰਗੀ ਨਹੀਂ ਸੀ | ਬ੍ਰੈਂਡਨ ਕਿੰਗ ਨੇ ਤੀਜੇ ਓਵਰ 'ਚ ਆਪਣੀ ਵਿਕਟ ਗੁਆ ਦਿੱਤੀ, ਸਿਰਫ਼ 9 ਦÏੜਾਂ ਬਣਾ ਕੇ ਆਉਟ ਹੋਏ | ਹੇਟਮਾਇਰ ਨੇ ਇਸ ਤੋਂ ਬਾਅਦ ਚੰਗੀ ਬੱਲੇਬਾਜ਼ੀ ਕੀਤੀ | ਹਾਲਾਂਕਿ, ਛੇਵੇਂ ਓਵਰ 'ਚ ਵੈਸਟਇੰਡੀਜ਼ ਨੂੰ ਇਕ ਹੋਰ ਝਟਕਾ ਲੱਗਾ ਜਦੋਂ ਸ਼ਾਈ ਹੋਪ 14 ਦÏੜਾਂ ਬਣਾ ਕੇ ਆਊਟ ਹੋ ਗਿਆ | ਜਦਕਿ ਹੇਟਮਾਇਰ ਨੇ ਸਿਰਫ਼ 19 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ | 9ਵੇਂ ਓਵਰ 'ਚ ਵੈਸਟਇੰਡੀਜ਼ ਦਾ ਸਕੋਰ 100 ਤੋਂ ਪਾਰ ਹੋ ਗਿਆ | ਇਸ ਤੋਂ ਬਾਅਦ ਪਾਵੇਲ ਨੇ 29 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ | ਜਿਸ ਦੇ ਸਦਕੇ ਇਕ ਵੱਡਾ ਸਕੋਰ ਜੁੜ ਸਕਿਆ | ਇਸਦੇ ਜਵਾਬ 'ਚ 255 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਾ ਹੋਏ ਜ਼ਿੰਬਾਬਵੇ ਦੀ ਬੱਲੇਬਾਜ਼ੀ ਬਰਾਬਰੀ ਕਰਨ 'ਚ ਅਸਫਲ ਰਹੀ | ਟੀਮ ਨੇ 17.4 ਓਵਰਾਂ 'ਚ ਕੁੱਲ 147 ਦੌੜਾਂ ਬਣਾਈਆਂ ਤੇ 107 ਦੌੜਾਂ ਨਾਲ ਹਾਰ ਗਏ |

Ad Position 22
No active advertisement
ਪਿਛਲੀ ਖ਼ਬਰ ਆਈ. ਜੀ. ਪੀ. ਐਲ. ਨੇ 100 ਮਿਲੀਅਨ ਡਾਲਰ ਦੀ ਫਰੈਂਚਾਇਜ਼ੀ ਪ੍ਰਤੀਬੱਧਤਾ ਪ੍ਰਾਪਤ ਕੀਤੀ ਟੀਮ ਮਾਲਕਾਂ ਦਾ ਕੀਤਾ ਖੁਲਾਸਾ ਅਗਲੀ ਖ਼ਬਰ ਭਾਰਤੀ ਫਿਲਮ 'ਬੂੰਗ' ਨੇ ਬਾਫਟਾ ਪੁਰਸਕਾਰ ਜਿੱਤ ਕੇ ਰਚਿਆ ਇਤਿਹਾਸ ਆਲੀਆ ਭੱਟ ਨੇ ਹਿੰਦੀ ਨਾਲ ਕੀਤੀ ਪੁਰਸਕਾਰ ਸਮਾਰੋਹ...
Ad Position 24