ਲੰਡਨ, 23 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਰਾਇਲ ਫੈਸਟੀਵਲ ਹਾਲ 'ਚ 79ਵਾਂ ਬਾਫਟਾ ਪੁਰਸਕਾਰ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਬਰਤਾਨੀਆ ਦੇ ਰਾਜਕੁਮਾਰ ਵਿਲੀਅਮ ਆਪਣੀ ਪਤਨੀ ਕੇਟ ਮਿਡਲਟਨ ਨਾਲ ਉਚੇਚੇ ਤੌਰ 'ਤੇ ਪਹੁੰਚੇ | ਜਿਸ 'ਚ ਭਾਰਤੀ ਫਿਲਮ 'ਬੂੰਗ' ਨੇ ਪੁਰਸਕਾਰ ਜਿੱਤ ਕੇ ਨਵਾਂ ਇਤਿਹਾਸ ਰਚਿਆ ਤੇ ਭਾਰਤੀ ਸਿਨੇਮਾ ਦੇ ਹੁਨਰ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ | ਭਾਰਤੀ ਫਿਲਮ 'ਬੂੰਗ' ਨੇ ਬੱਚਿਆਂ ਤੇ ਪਰਿਵਾਰਕ ਫਿਲਮ ਸ਼੍ਰੇਣੀ 'ਚ ਸਰਬੋਤਮ ਫ਼ਿਲਮ ਦਾ ਪੁਰਸਕਾਰ ਜਿੱਤਿਆ ਹੈ | ਇਸ ਤੋਂ ਇਲਾਵਾ, 'ਵਨ ਬੈਟਲ ਆਫਟਰ ਅਦਰ' ਤੇ 'ਸਿਨਰਸ' ਨੇ ਇਸ ਸਾਲ ਬਾਫਟਾ ਪੁਰਸਕਾਰਾਂ 'ਤੇ ਦਬਦਬਾ ਬਣਾਇਆ | ਲਿਓਨਾਰਡੋ ਡੀਕੈਪ੍ਰੀਓ ਦੀ ਐਕਸ਼ਨ ਫ਼ਿਲਮ 'ਵਨ ਬੈਟਲ ਆਫਟਰ ਅਦਰ' ਨੇ ਸਰਬੋਤਮ ਫਿਲਮ ਸਮੇਤ 6 ਪੁਰਸਕਾਰ ਜਿੱਤੇ | ਭਾਰਤੀ ਅਦਾਕਾਰਾ ਆਲੀਆ ਭੱਟ ਨੇ ਵੀ ਬਾਫਟਾ ਰੈੱਡ ਕਾਰਪੇਟ 'ਤੇ ਟਹਿਲਦਿਆਂ ਸਟੇਜ ਦਾ ਸੰਚਾਲਨ ਕਰਦਿਆਂ ਹਿੰਦੀ ਭਾਸ਼ਾ ਬੋਲ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ