ਨਵੀਂ ਦਿੱਲੀ, 23 ਫਰਵਰੀ (ਪੀ.ਟੀ.ਆਈ.)-ਇੰਡੀਅਨ ਗੋਲਫ ਪ੍ਰੀਮੀਅਰ ਲੀਗ ਨੇ ਦੇਸ਼ ਭਰ ਦੇ 10 ਫ੍ਰੈਂਚਾਇਜ਼ੀ ਭਾਈਵਾਲਾਂ ਤੋਂ 100 ਮਿਲੀਅਨ ਡਾਲਰ ਦੀ ਪੂੰਜੀ ਪ੍ਰਤੀਬੱਧਤਾ ਦਾ ਐਲਾਨ ਕੀਤਾ ਹੈ | ਜਿਸ 'ਚ ਹਰੇਕ ਨਿਵੇਸ਼ਕ ਨੇ 10 ਸਾਲਾਂ ਦੀ ਮਿਆਦ 'ਚ ਲਗਭਗ 10 ਮਿਲੀਅਨ ਡਾਲਰ ਦਾ ਵਾਅਦਾ ਕੀਤਾ, ਜੋ ਕਿ ਖੇਡ ਨੂੰ ਪੇਸ਼ੇਵਰ ਬਣਾਉਣ ਤੇ ਫੈਲਾਉਣ ਲਈ ਇਕ ਲੰਬੇ ਸਮੇਂ ਦੀ ਵਚਨਬੱਧਤਾ ਦਾ ਸੰਕੇਤ ਹੈ | ਸੰਸਥਾ ਨੇ ਪਿਛਲੇ ਸਾਲ ਜੁਲਾਈ 'ਚ ਇਕ ਸ਼ਹਿਰ-ਅਧਾਰਤ ਫ੍ਰੈਂਚਾਇਜ਼ੀ ਲੀਗ ਲਈ ਯੋਜਨਾਵਾਂ ਦਾ ਐਲਾਨ ਕੀਤਾ ਸੀ, ਜੋ ਕਿ ਸ਼ੁਰੂ 'ਚ ਜਨਵਰੀ-ਫਰਵਰੀ ਵਿੰਡੋ ਲਈ ਤਹਿ ਕੀਤੀ ਗਈ ਸੀ | ਜਦੋਂ ਕਿ ਇਹ ਪ੍ਰੋਗਰਾਮ ਨਿਰਧਾਰਤ ਸਮੇਂ ਅਨੁਸਾਰ ਨਹੀਂ ਹੋਇਆ, ਆਈ.ਜੀ.ਪੀ.ਐਲ. ਨੇ ਸੋਮਵਾਰ ਨੂੰ ਆਉਣ ਵਾਲੇ ਐਡੀਸ਼ਨ ਲਈ ਫਰੈਂਚਾਇਜ਼ੀ ਮਾਲਕੀ ਵੇਰਵਿਆਂ ਦੀ ਪੁਸ਼ਟੀ ਕੀਤੀ | ਫਰੈਂਚਾਇਜ਼ੀ ਅਧਿਕਾਰ ਹੈਦਰਾਬਾਦ (ਫੀਨਿਕਸ), ਮੁੰਬਈ (ਅਤਰੀ), ਕੋਲਕਾਤਾ (ਫਲਾਇੰਗਮੈਨ ਅਕੈਡਮੀ), ਦਿੱਲੀ (ਆਰ.ਵੀ.ਆਰ. ਇਨਫਰਾ), ਚੇਨਈ (ਵਿਮਟਰਾ ਵੈਂਚਰਸ), ਵਿਸ਼ਾਖਾਪਟਨਮ (ਗ੍ਰੀਨ ਫਿਊਲਜ਼), ਗੋਆ (ਔਰੋ ਰਿਐਲਟੀ), ਬੈਂਗਲੁਰੂ (ਗੋਲਫਕਨੈਕਟ), ਪੰਜਾਬ (ਕ੍ਰਿਸ਼ਨਾ ਆਟੋ) ਤੇ ਗੁਰੂਗ੍ਰਾਮ (ਆਨਰ ਹੋਮਜ਼ ਕੰਸੋਰਟੀਅਮ) ਨੂੰ ਦਿੱਤੇ ਗਏ ਹਨ |